ਜਿਹੜਾ ਆਗੂ ਹੱਥ ਜੋੜਨ ਤੇ ਵੀ, ਇਹ ਕਹਿਣ ਤੇ ਕਿ ਆਪਣੀ ਧੀ ਸਮਝ ਕੇ ਇਸ ਔਖੀ ਘੜੀ ਵਿੱਚ ਸਾਥ ਦਿਓ, ਇੱਕਠੇ ਹੋ ਕੇ ਚੱਲਣ ਦੀ ਬੇਨਤੀ ਵੀ ਨਾ ਕਬੂਲੇ ਉਹ ਕਿਸਾਨ ਆਗੂ ਕਹਾਉਣ ਦਾ ਹੱਕਦਾਰ ਨਹੀ ਹੈ। ਐਸ ਕੇ ਐਮ ਨੂੰ ਇਹ ਵੀ ਨਿਰਣਾ ਕਰਨਾ ਚਾਹੀਦਾ ਹੈ ਕਿ ਇਕ ਔਰਤ ਫਰਿਆਦ ਕੀ ਕਰ ਰਹੀ ਸੀ। ਇਹ ਵਿਚਾਰ ਸੰਗੋਵਾਲ ਦਰਿਆ ਬੰਨ੍ਹ ਤੇ ਕੰਮ ਦਾ ਜਾਇਜ਼ ਲੈਣ ਦੌਰਾਨ ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦਿਆ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਖੇ। ਉਹਨਾਂ ਕਿਹਾ ਬੰਨ੍ਹ ਤੇ ਕੰਮ ਤਸੱਲੀਬਖਸ਼ ਹੋ ਰਿਹਾ ਹੈ। ਇੱਥੇ ਨਰੇਗਾ ਅਧੀਨ 300 ਮਜਦੂਰ ਅਤੇ ਆਮ ਸੰਗਤ 100 ਦੇ ਕਰੀਬ ਸਹਿਯੋਗ ਦੇ ਰਹੀ ਹੈ। ਬੀਬੀ ਮਾਨ ਨੇ ਚੱਲ ਰਹੀ ਮਸ਼ੀਨਰੀ ਬਾਰੇ ਆਖਿਆ ਕਿ ਇਹ ਸਰਕਾਰ ਅਧੀਨ ਚੱਲ ਰਹੀਆਂ ਹੈ। ਬੀਬੀ ਮਾਨ ਨੇ ਕਿਹਾ ਕਿ ਸਾਡੇ ਨੌਜਵਾਨਾਂ ਵਿਚ ਬਹੁਤ ਉਤਸ਼ਾਹ ਹੈ ਦਿਨ ਰਾਤ ਮਿੱਟੀ ਦੀਆਂ ਟਰਾਲੀਆਂ ਰਾਹੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਤੋਂ ਹੜ੍ਹ ਪ੍ਰਭਾਵਿਤ ਮਕਾਨਾਂ ਦੀ ਗਿਰਦਾਵਰੀ ਸ਼ੁਰੂ ਹੈ।
ਇਕ ਲੱਖ ਵੀਹ ਹਜ਼ਾਰ ਰੁਪਏ ਡਿੱਗੇ ਮਕਾਨਾਂ ਨੂੰ ਅਤੇ 65 ਸੌ ਰੁਪਏ ਰੀਪੇਅਰ ਵਾਸਤੇ ਦਿੱਤੇ ਜਾਣਗੇ। ਬੀਬੀ ਮਾਨ ਨੇ ਦਸਿਆ ਕਿ ਅੱਜ ਕੁਝ ਮਕਾਨਾਂ ਲਈ ਸਹਾਇਤਾ ਵੰਡਣੀ ਸ਼ੁਰੂ ਵੀ ਕੀਤੀ ਗਈ ਹੈ। ਇਸ ਤੋਂ ਉਪਰੰਤ ਖੇਤੀਬਾੜੀ ਦੀ ਗਿਰਦਾਵਰੀ ਸ਼ੁਰੂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬਾਪੂ ਲਾਲ ਬਾਦਸ਼ਾਹ ਕਮੇਟੀ ਨਕੋਦਰ ਵੱਲੋ ਇਕ ਹਾਜ਼ਰ ਰਾਸ਼ਨ ਦਾ ਪੈਕਟ ਵੰਡਣ ਲਈ ਦਿੱਤਾ ਗਿਆ। ਟਰੱਕ ਯੂਨੀਅਨ ਨਕੋਦਰ ਵੱਲੋ ਵੀ ਰਾਸ਼ਨ ਵੰਡਣ ਲਈ ਦਿੱਤਾ ਗਿਆ ਹੈ। ਇਸ ਸਮੇਂ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਲਿਹਾਰ ਸਿੰਘ, ਭੁਪਿੰਦਰ ਸਿੰਘ, ਭੁਪਿੰਦਰ ਸਿੰਘ ਬਾਬਾ ਰਵਿੰਦਰ ਕੱਲਾ, ਸ਼ਿਵਾ,ਜਸਬੀਰ ਸਿੰਘ ਧੰਜਲ, ਹਿਮਾਸ਼ੂ ਜੈਨ, ਪਰਦੀਪ ਸ਼ੇਰਪੁਰੀ, ਐਮ ਸੀ ਅਮਰੀਕ ਸਿੰਘ, ਨਰੇਸ਼ ਕੁਮਾਰ, ਸੰਜੀਵ ਅਹੂਜਾ ਸ਼ਾਮਲ ਸੀ। ਬੀਬੀ ਮਾਨ ਨੇ ਕਿਹਾ ਕਿ ਨੂਰਮਹਿਲ ਵਿੱਚ ਘਰ ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਲੋੜਵੰਧਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਸਮੇਂ ਬੀਬੀ ਮਾਨ ਨਾਲ ਚੇਅਰਮੈਨ ਲਖਵੀਰ ਸਿੰਘ, ਦਵਿੰਦਰ ਸੰਧੂ, ਐਮ ਸੀ ਰਾਜਾ ਮਿਸਰ, ਰਾਜੂ ਉੱਪਲ, ਪਿੰਕਾ ਸੇਖੜੀ, ਰਾਕੇਸ਼ ਕੁਮਾਰ ਸ਼ਰਮਾ, ਰਾਜੇਸ਼ ਬੱਬਰ, ਸੰਦੀਪ ਤਾਕਿਆਰ, ਸੰਦੀਪ ਮਿੱਤੂ, ਪ੍ਰਿੰਸ ਵਰਮਾ, ਸੁਖਦੇਵ ਲੰਗਾਹ, ਰਾਕੇਸ਼ ਕੁਮਾਰ ਰਿੰਕੂ ਸ਼ਾਮਲ ਸੀ।



