Breaking
Wed. Dec 3rd, 2025

ਸਤਲੁਜ ਦਰਿਆ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਚੱਲਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਬੀਬੀ ਮਾਨ

ਪਿੰਡ ਸਧਾਰਾ ਦੇ ਲੋਕਾਂ ਨੂੰ ਰਾਸ਼ਨ ਅਤੇ ਤਰਪਾਲਾਂ ਵੰਡੀਆਂ

ਬਿਲਗਾ, 31 ਅਗਸਤ 2025 :- ਸਤਲੁਜ ਦਰਿਆ ਬੰਨ੍ਹ ਦੀ ਸਮੇਂ ਸਿਰ ਮਜ਼ਬੂਤੀ ਕਰਵਾਉਣ ਲਈ ਚੱਲੇ ਲਗਾਤਾਰ ਕੰਮ ਨੂੰ ਲੈ ਕੇ ਕਿਸਾਨਾਂ ਨੇ ਵਿਧਾਇਕ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕਰਦਿਆਂ ਤਸੱਲੀ ਪ੍ਰਗਟਾਈ ਜਦੋਂ ਅੱਜ ਬੀਬੀ ਮਾਨ ਨੇ ਦਰਿਆ ਬੰਨ੍ਹ ਦਾ ਦੌਰਾ ਕੀਤਾ। ਕਿਸਾਨਾਂ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਬੰਨ੍ਹ ਦੇ ਅੰਦਰਲੇ ਪਾਸੇ ਉਸਨੂੰ ਪੱਕਾ ਕਰਨ ਵਾਸਤੇ ਪੱਥਰ ਲਾਇਆ ਇਹ ਬਹੁਤ ਸ਼ਲਾਘਾ ਯੋਗ ਕੰਮ ਕੀਤਾ ਗਿਆ। ਇਸ ਦੌਰਾਨ ਮੌਕੇ ਤੇ ਮੌਜੂਦ ਸਾਰੇ ਲੋਕ ਉਥੇ ਦੇ ਬਸ਼ਿੰਦੇ ਉਹ ਵੀ ਖੁਸ਼ ਨਜ਼ਰ ਆਏ, ਉਹਨਾਂ ਨੇ ਸਰਕਾਰ ਦੀ ਬਹੁਤ ਸਹਾਰਨਾ ਕਰਦਿਆਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਉਹਨਾਂ ਨੇ ਹੋਰ ਵੀ ਕਈ ਕਮੀਆਂ ਪੇਸ਼ੀਆਂ ਮੌਕੇ ਤੇ ਪ੍ਰਸ਼ਾਸਨ ਮੌਜੂਦਗੀ ਵਿੱਚ ਨੋਟ ਕਰਵਾਈਆਂ ਉਹਨਾਂ ਬਾਰੇ ਕੁਝ ਥਾਵਾਂ ਦੇ ਉੱਤੇ ਸਾਨੂੰ ਹੋਰ ਕੰਮ ਕਰਨ ਦੀ ਜਰੂਰਤ ਹੈ ਉਹਦੇ ਵਾਸਤੇ ਵੀ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਕਿ ਜਦੋਂ ਹੀ ਪਾਣੀ ਉਤਰੇ ਉਹਦੀ ਰੂਪਰੇਖਾ ਤਿਆਰ ਕਰਕੇ ਐਸਟੀਮੇਟ ਤਿਆਰ ਕਰਕੇ ਸਰਕਾਰ ਨੂੰ ਭੇਜਣ, ਉਹ ਵੀ ਕੰਮ ਹੋਏਗਾ। ਬੀਬੀ ਮਾਨ ਨੇ ਕਿਹਾ ਕਿ ਜਿਹਨਾਂ ਨੂੰ ਹਰ ਸਾਲ ਆਪਣਾ ਸਾਜ- ਸਮਾਨ ਲੈ ਕੇ ਦਰਿਆ ਦੇ ਵਿੱਚੋਂ ਬਾਹਰ ਨਿਕਲਣਾ ਪੈਂਦਾ ਉਹਨਾਂ ਦੇ ਵਾਸਤੇ ਉੱਚੀ ਥਾਂ ਇੱਕ ਖੇਤ ਮੁੱਲ ਲੈਣ ਲਈ ਕੋਸ਼ਿਸ਼ ਜਾਰੀ ਹੈ ਤਾਂ ਕਿ ਹਮੇਸ਼ਾ ਵਾਸਤੇ ਜਿਹੜੀ ਇਹਨਾਂ ਨੂੰ ਨਿਜਾਤ ਮਿਲ ਜਾਏ । ਪਿੰਡ ਸਧਾਰਾ ਦੇ ਲੋਕਾਂ ਨੂੰ ਜਰੂਰਤ ਦੇ ਹਿਸਾਬ ਨਾਲ ਰਾਸ਼ਨ ਅਤੇ ਮਕਾਨਾਂ ਤੇ ਪਾਉਣ ਲਈ ਤਰਪਾਲਾ ਵੰਡੀ ਗਈ। ਇਸ ਤੋਂ ਇਲਾਵਾ ਹੋਰ ਰਾਸ਼ਨ ਛੱਡ ਕੇ ਆਏ ਹਾਂ ਜਿਸ ਕਿਸੇ ਨੂੰ ਜਰੂਰਤ ਹੋਵੇ ਉਹ ਮੌਕੇ ਤੇ ਮੌਜੂਦਾ ਪਿੰਡ ਬੁਰਜ ਹਸਨ ਸਰਪੰਚ ਰੇਸ਼ਮਾ ਤੋਂ ਲੈ ਸਕਦਾ।

ਇਸ ਮੌਕੇ ਤੇ ਬੀਬੀ ਮਾਨ ਨਾਲ ਜਸਵੀਰ ਸਿੰਘ ਧੰਜਲ, ਚੇਅਰਪਰਸਨ ਗੁਰਮੀਤ ਕੌਰ ਸੰਘੇੜਾ, ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਬਿਲਗਾ, ਬਲਾਕ ਪ੍ਰਧਾਨ ਜਸਵੀਰ ਸਿੰਘ ਸੰਗੋਵਾਲ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਸੰਘੇੜਾ, ਬਲਵੀਰ ਸਿੰਘ ਪੁਆਦੜਾ, ਮਨਪ੍ਰੀਤ ਸਿੰਘ ਸੰਗੋਵਾਲ, ਰੇਸ਼ਮਾ ਸਰਪੰਚ ਬੁਰਜ ਹਸਨ, ਹਰਵੀਰ ਸਿੰਘ ਸੰਗੋਵਾਲ,
ਰਜਿੰਦਰ ਸਿੰਘ ਸੰਗੋਵਾਲ, ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ, ਸਾਹਿਲ ਬਿਲਗਾ, ਸੁਖਵਿੰਦਰ ਸਿੰਘ ਸੰਗੋਵਾਲ , ਜਗਦੇਵ ਸਿੰਘ ਸੰਗੋਵਾਲ, ਜਗਤਾਰ ਸਿੰਘ ਪੁਆਦੜਾ, ਰੁਪਿੰਦਰ ਸਿੰਘ ਪੁਆਦੜਾ, ਕੇਵਲ ਸਿੰਘ ਪੁਆਦੜਾ, ਬਲਕਾਰ ਸਿੰਘ ਸੰਗੋਵਾਲ, ਸਾਧੂ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

Related Post

Leave a Reply

Your email address will not be published. Required fields are marked *