Breaking
Wed. Dec 3rd, 2025

ਰੇਲਵੇ, ਨੈਸ਼ਨਲ ਹਾਈਵੇ ਅਤੇ ਹਵਾਈ ਅੱਡੇ ਨਾਲ ਸਬੰਧਤ ਕੰਮਾਂ ਵਿੱਚ ਯੋਜਨਾਬੱਧ ਤਰੀਕੇ ਨਾਲ ਕੀਤੇ ਜਾ ਰਹੇ ਕੰਮ-ਚਰਨਜੀਤ ਸਿੰਘ ਚੰਨੀ

ਜਲੰਧਰ, 30 ਅਗਸਤ 2025 :- ਸੰਸਦ ਰਤਨ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਵਾਰ ਆਪਣੇ ਲੋਕ ਸਭਾ ਹਲਕੇ ਜਲੰਧਰ ਪੁੱਜੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦਾ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਇਹ ਅਵਾਰਡ ਮਿਲਿਆ ਹੈ ਤੇ ਇਹ ਜਲੰਧਰ ਲੋਕ ਸਭਾ ਹਲਕੇ ਦੇ ਹਰ ਵੋਟਰ ਦਾ ਅਵਾਰਡ ਹੈ। ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਤੇ ਫਲਾਈਟਾਂ ਵਧਾਉਣ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ ਜਿਸਦੇ ਸਦਕਾ ਆਦਮਪੁਰ ਤੋਂ ਮੁੰਬਈ ਤੱਕ ਫਲਾਈਟ ਚਲਾਉਣ ਵਿੱਚ ਉਹ ਕਾਮਯਾਬ ਹੋਏ ਹਨ ਜਦ ਕਿ ਜੈਪੁਰ ਅਤੇ ਵਾਰਾਨਸੀ ਤੱਕ ਵਿੱਚ ਫਲਾਈਟ ਚਲਾਉਣ ਦੀਆਂ ਉਹ ਕੋਸ਼ਿਸ਼ਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਆਦਮਪੁਰ ਤੋਂ ਬੰਗਲੌਰ ਨੂੰ ਚੱਲ ਰਹੀ ਫਲਾਈਟ ਦਾ ਵੀ ਸਮਾਂ ਸੈੱਟ ਕਰਕੇ ਇਸ ਨੂੰ ਵਾਰਾਨਸੀ ਨਾਲ ਜੋੜਨ ਤੇ ਵੀ ਗੱਲਬਾਤ ਚੱਲ ਰਹੀ ਹੈ।ਉਹਨਾਂ ਕਿਹਾ ਕਿ ਆਦਮਪੁਰ ਹਵਾਈ ਅੱਡੇ ਨੂੰ ਜਾਂਦੇ ਰਸਤੇ ਨੂੰ ਚੋੜਾ ਅਤੇ ਸਿੱਧਾ ਬਣਾਉਣ ਲਈ ਲਗਾਤਾਰ ਪੰਜਾਬ ਤੇ ਕੇਂਦਰ ਸਰਕਾਰ ਨਾਲ ਉਹ ਮੀਟਿੰਗਾਂ ਕਰ ਰਹੇ ਹਨ।ਉਹਨਾਂ ਕਿਹਾ ਕਿ ਮੁੱਖ ਮੰਤਰੀ ਰਹਿੰਦੇ ਉਹਨਾਂ ਹਵਾਈ ਅੱਡੇ ਨੂੰ ਰਸਤਾ ਬਣਾਉਣ ਲਈ 68 ਕਰੋੜ ਰੁਪਏ ਦਿੱਤੇ ਸਨ।ਉਹਨਾਂ ਕਿਹਾ ਕਿ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਰੇਲ ਗੱਡੀ ਹੁਣ ਇੱਥੇ ਰੁਕਣ ਲੱਗ ਪਈ ਹੈ ਜਦ ਕਿ ਦੂਸਰੀ ਦਿੱਲੀ ਕਟੜਾ ਵੰਦੇ ਭਾਰਤ ਰੇਲ ਗੱਡੀ ਵੀ ਇੱਥੇ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਲਈ ਉਹਨਾਂ ਵੱਲੋਂ ਕੈਬਨਿਟ ਮੰਤਰੀ ਰੇਲਵੇ ਨਾਲ ਵੀ ਮੁਲਾਕਾਤ ਕੀਤੀ ਹੈ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰੇਲਵੇ ਓਵਰ ਪੁਲ ਲਗਾਉਣ ਲਈ ਉਹ ਇਕ ਸਾਲ ਤੋਂ ਜੁਟੇ ਹੋਏ ਹਨ ਜਿਸਦੇ ਚੱਲਦਿਆਂ ਪੁਰਾਣੇ ਬੇਅੰਤ ਨਗਰ ਅਤੇ ਗੁਰੂ ਨਾਨਕ ਪੁਰਾ ਓਵਰਬ੍ਰਿਜ ਦੇ ਟੈਂਡਰ ਲੱਗ ਚੁੱਕੇ ਹਨ ਤੇ ਜਲਦ ਹੀ ਇਹਨਾਂ ਦਾ ਕੰਮ ਸ਼ੁਰੂ ਹੋ ਜਾਵੇਗਾ।ਉਹਨਾਂ ਦੱਸਿਆ ਕਿ ਟਾਂਡਾ ਅਤੇ ਰਾਮ ਨਗਰ ਰੇਲਵੇ ਕ੍ਰਾਸਿੰਗ ਸਬੰਧੀ ਸਰਕਾਰ ਨਾਲ ਗੱਲ ਚੱਲ ਰਹੀ ਹੈ। ਫਿਲੌਰ ਅਤੇ ਆਦਮਪੁਰ ਦੇ ਵਿੱਚ ਓਵਰਬ੍ਰਿਜ ਤੇ ਅੰਡਰਬ੍ਰਿਜ ਬਣਾਉਣ ਲਈ ਉਹ ਯਤਨਸ਼ੀਲ ਹਨ। ਉਹਨਾਂ ਜਲੰਧਰ ਰੇਲਵੇ ਸਟੇਸ਼ਨ ਦਾ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਇੱਥੇ ਐਲੀਵੇਟਰ ਬਣਾਉਣ ਲਈ ਕੇਂਦਰੀ ਰੇਲ ਮੰਤਰੀ ਨਾਲ ਗੱਲਬਾਤ ਕੀਤੀ ਗਈ ਹੈ।ਉਹਨਾਂ ਫਗਵਾੜਾ ਤੋਂ ਵਿਧੀਪੁਰ ਹਾਈਵੇ ਦੇ ਰਸਤੇ ਵਿੱਚ ਆਉਂਦੇ ਪਿੰਡਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।ਚਰਨਜੀਤ ਚੰਨੀ ਨੇ ਕਿਹਾ ਜਲੰਧਰ ਦੇ ਪੀ ਏ ਪੀ ਚੋਂਕ ਤੋਂ ਅੰਮ੍ਰਿਤਸਰ ਮਾਰਗ ਤੇ ਜਾਣ ਲਈ ਆਉਂਦੀ ਸਮੱਸਿਆ ਦੇ ਹੱਲ ਲਈ ਇੱਥੋਂ ਵਾਹਨਾਂ ਦੇ ਲਈ ਇੱਕ ਰੈਂਪ ਸਮੇਤ ਪੈਦਲ ਜਾਣ ਵਾਲੇ ਲੋਕਾਂ ਲਈ ਰਸਤਾ ਬਣਾਉਣ ਦੀ ਕਵਾਇਦ ਤੇ ਕੰਮ ਕੀਤਾ ਜਾ ਰਿਹਾ ਹੈ। ਜਿਸਦੇ ਲਈ ਉਨਾਂ ਵੱਲੋਂ ਨੈਸ਼ਨਲ ਹਾਈਵੇ ਦੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਦਿੱਲੀ ਵਿਖੇ ਸੱਦਿਆ ਗਿਆ ਹੈ। ਉਹਨਾਂ ਦੱਸਿਆ ਕਿ ਜਲੰਧਰ ਦੀਆਂ ਵੱਖ ਵੱਖ ਸੜਕਾਂ ਦੀ ਹਾਲਤ ਸੁਧਾਰਨ ਲਈ ਕਰੋੜਾਂ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ।ਉਹਨਾਂ ਪਾਣੀ ਦੇ ਨਿਕਾਸ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਵੀ ਕੰਮ ਕਰਨ ਦੀ ਗੱਲ ਕਹੀ। ਉਹਨਾਂ ਨੇ ਜਲੰਧਰ ਦੀਆਂ ਸੜਕਾਂ ਤੇ ਖੜਦੇ ਪਾਣੀ ਦੇ ਹੱਲ ਲਈ 134 ਕਰੋੜ ਰੁਪਏ ਦਾ ਐਸਟੀਮੇਟ ਬਣਾਉਣ ਦੀ ਗੱਲ ਕਹੀ ਅਤੇ ਇਹ ਪਾਣੀ ਕਾਲਾ ਸੰਘਾਂ ਡਰੇਨ ਵਿੱਚ ਪਾਉਣ ਬਾਰੇ ਦੱਸਿਆ।ਉਹਨਾਂ ਕਿਹਾ ਕਿ ਕਰੋੜਾਂ ਰੁਪਏ ਦੇ ਇਹਨਾਂ ਕੰਮਾਂ ਨਾਲ ਸੜਕਾਂ ਦੀ ਕਾਇਆ ਕਲਪ ਕੀਤੀ ਜਾਣੀ ਹੈ ਜਿਸਦੇ ਇੱਕ ਸਾਲ ਵਿੱਚ ਨਤੀਜੇ ਦਿਖਣ ਲੱਗ ਜਾਣਗੇ। ਉਹਨਾਂ ਦੱਸਿਆ ਕਿ ਸ਼ਾਹਕੋਟ ਮੋਗਾ ਰੋਡ ਦੀ ਰਿਪੇਅਰ ਦਾ ਕੰਮ ਵੀ ਕਰਵਾਉਣ ਦਾ ਪਲਾਨ ਤਿਆਰ ਕੀਤਾ ਗਿਆ ਹੈ। ਪੰਜ ਸਾਲਾਂ ਲਈ ਇਸਦੀ ਰਿਪੇਅਰ ਦਾ ਕੰਮ ਨਾਲ ਹੀ ਦਿੱਤਾ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਦਮਪੁਰ ਦੇ ਫਲਾਈ ਓਵਰ ਦਾ ਕੰਮ ਵੀ ਹੁਣ ਨੈਸ਼ਨਲ ਹਾਈਵੇ ਤੋਂ ਕਰਵਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ਇਹ ਕੰਮ ਨਹੀਂ ਕਰਵਾਇਆ ਜਾ ਰਿਹਾ ਹੈ ਜਿਸਦੇ ਚੱਲਦਿਆਂ ਹੀ ਹੁਣ ਇਸ ਸਬੰਧੀ ਪੰਜਾਬ ਸਰਕਰ ਦੇ ਅਫ਼ਸਰਾਂ ਤੇ ਨੈਂਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਗਈ ਹੈ। ਇਸ ਮੌਕੇ ਤੇ ਵਿਧਾਇਕ ਸੁਖਵਿੰਦਰ ਕੋਟਲੀ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵੀ ਮੌਜੂਦ ਸਨ।

Related Post

Leave a Reply

Your email address will not be published. Required fields are marked *