ਪਹਿਲੀ ਵਾਰ ਸਟੇਟ ਅਤੇ ਕੇਂਦਰ ਤੋਂ ਪੀਣ ਵਾਲੇ ਪਾਣੀ ਲਈ ਗ੍ਰਾਂਟ ਮਿਲੀ ਹੈ
ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਅੰਮ੍ਰਿਤ 2.0 ਯੋਜਨਾ ਤਹਿਤ ਨਕੋਦਰ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਨਵੀਂ ਪਾਈਪ ਲਾਈਨ ਵਛਾਉਣ ਦਾ ਮਹੱਤਵਪੂਰਨ ਪ੍ਰੋਜੈਕਟ ਅੱਜ ਸ਼ੁਰੂ ਕੀਤਾ ਗਿਆ ਹੈ।ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸ਼ਹਿਰ ਦੇ ਵਸਨੀਕਾਂ ਅਨੁਸਾਰ ਸੁਰੱਖਿਅਤ ਅਤੇ ਲਗਾਤਾਰ ਪੀਣ ਵਾਲਾ ਪਾਣੀ ਉਪਲਬਧ ਕਰਾਉਣਾ ਯੋਜਨਾ ਅਧੀਨ ਲਗਭਗ ਦੀ 49.233 ਮੀਟਰ ਲੰਬੀ ਪਾਈਪ ਲਾਈਨ ਵਿਛਾਈ ਜਾਵੇਗੀ। 2 ਨਵੇਂ ਟਿਊਬਵੈਲ ਲਗਾਏ ਜਾਣਗੇ ਅਤੇ ਤਕਰੀਬਨ 2920 ਘਰਾਂ ਨੂੰ ਨਵੇਂ ਹਾਊਸ ਕਨੈਕਸ਼ਨ ਦਿੱਤੇ ਜਾਣਗੇ। ਨਕੋਦਰ ਦੇ ਕਮਾਲਪੁਰਾ ਮੁਹੱਲੇ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬੋਲਦਿਆਂ ਕਿਹਾ ਕਿ ਇਹ ਪ੍ਰੋਜੈਕਟ ਦੀ ਕੁੱਲ ਅੰਦਾਜਨਪ੍ਰੋਜੈਕਟ 22.34 ਕਰੋੜ ਅਤੇ ਇਸ ਨੂੰ ਪੂਰਾ ਕਰਨ ਲਗਭਗ 15 ਮਹੀਨੇ ਦਾ ਸਮਾਂ ਲੱਗੇਗਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਨਕੋਦਰ ਸ਼ਹਿਰ ਦੇ ਲਗਭਗ 15 ਹਜ਼ਾਰ ਵਸਨੀਕਾਂ ਨੂੰ ਪੀਣ ਯੋਗ ਪਾਣੀ ਦੀ ਸਹੂਲਤ ਪ੍ਰਾਪਤ ਹੋਵੇਗੀ ਜਿਸ ਨਾਲ ਜਨਹਿਤ ਵਿੱਚ ਮਹੱਤਵ ਸੁਧਾਰ ਮਹੱਤਵਪੂਰਨ ਸੁਧਾਰ ਹੋਣਗੇ।

ਬੀਬੀ ਮਾਨ ਨੇ ਕਿਹਾ ਕਿ ਨਕੋਦਰ ਦੇ ਵਿੱਚ ਮੈਂ ਜਦੋਂ ਸਰਕਾਰ ਬਣਨ ਤੋਂ ਬਾਅਦ ਵੱਖ-ਵੱਖ ਮੁਹੱਲਿਆਂ ਦੇ ਵਿੱਚ ਗੇੜਾ ਲਾਇਆ ਸੀ ਇਸ ਦੌਰਾਨ ਮੈਂ ਇਕੱਲੀ ਇਕੱਲੀ ਗਲੀ ਜਿਸ ਨੂੰ ਮੈਂ ਖੁਦ ਵਾਚਿਆ ਸੀ ਕਿ ਵੱਡੀ ਪੱਧਰ ਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ। ਜਿਵੇ ਕਿ ਪਾਣੀ ਮਿਕਸ ਹੋ ਕੇ ਸੀਵਰ ਨਾਲ ਆਉਂਦਾ ਸੀ ਗਰੀਬ ਬਸਤੀਆਂ ਦੇ ਵਿੱਚ ਨਾਲੀਆਂ ਵਿੱਚ ਪਏ ਪਾਇਪ ਹੁੰਦੇ ਸੀ ਇਸ ਸਭ ਕੁੱਝ ਨੂੰ ਦੇਖਦੇ ਹੋਏ ਫਿਰ ਮੈਂ ਜਿਹੜਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਾਲ ਸੰਪਰਕ ਕਰਕੇ ਇੱਕ ਪ੍ਰੋਜੈਕਟ ਤਿਆਰ ਕਰਵਾਇਆ ਸੀ ਜਿਸਦੇ ਤਹਿਤ ਅੱਜ ਇਹ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਇਹ ਸਰਕਾਰ ਦਾ ਏਜੰਡਾ ਆ ਕਿ ਹਰ ਵਿਅਕਤੀ ਦੇ ਕੋਲ ਸਾਫ ਸੁਥਰਾ ਪੀਣ ਵਾਲਾ ਪਾਣੀ ਪਹੁੰਚਦਾ ਕਰਨਾ ਸਾਡੀ ਜਿੰਮੇਵਾਰੀ ਹੈ ਕਿਉਂਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਅਸੀਂ ਜੇ ਪੀਣ ਵਾਲਾ ਪਾਣੀ ਵੀ ਸਾਫ ਲੋਕਾਂ ਨੂੰ ਨਾ ਦੇ ਸਕੇ ਤੇ ਫਿਰ ਇਸ ਬਦਲਅ ਦਾ ਕੋਈ ਮਾਇਨਾ ਨਹੀਂ ਹੈ।

ਇਸ ਮੌਕੇ ਤੇ ਵਾਟਰ ਸਪਲਾਈ ਦੇ ਐਕਸੀਅਨ ਸ੍ਰੀ ਵਾਸੂ ਦੇਵ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ‘ਚ ਜਸਬੀਰ ਸਿੰਘ ਧੰਜਲ, ਅਸ਼ਵਨੀ ਕੋਹਲੀ, ਹਿਮਾਂਸ਼ੂ ਜੈਨ, ਨਰਿੰਦਰ ਸ਼ਰਮਾ, ਅਮਰੀਕ ਸਿੰਘ ਐਮਸੀ, ਸੰਜੀਵ ਤੱਖਰ, ਬੋਬੀ ਸ਼ਰਮਾ, ਵਰੂਣ ਗਾਬਾ, ਪਵਨ ਗਿੱਲ, ਮਾਸਟਰ ਅਮਰਜੀਤ, ਸੁਖਦੇਵ ਸਿੰਘ ਸਰਪੰਚ, ਜਗਮੀਤ ਸਿੰਘ ਹੁਸੈਨਪੁਰ, ਸੋਹਨ ਲਾਲ ਬਲਾਕ ਪ੍ਰਧਾਨ, ਸੁਰਿੰਦਰ ਉੱਗੀ ਬਲਾਕ ਪ੍ਰਧਾਨ, ਕਰਨ ਸ਼ਰਮਾ ਬਲਾਕ ਪ੍ਰਧਾਨ, ਬਲਦੇਵ ਸਹੋਤਾ ਬਲਾਕ ਪ੍ਰਧਾਨ, ਰਾਧੇ, ਗੁਰਮੀਤ ਸਿੰਘ, ਮਨਮੋਹਨ ਸਿੰਘ ਤੱਖਰ, ਰਾਜਾ ਐਮਸੀ, ਬੋਵੀ, ਸੋਢੀ, ਅਜੇ ਬਰਮਾ, ਮੰਨੂ ਢੀਂਗਰਾ, ਵਿਕਰਮਜੀਤ,, ਸ਼ਾਂਤੀ ਸਰੂਪ, ਸੁਖਵਿੰਦਰ ਗਡਵਾਲ, ਮੰਗਤ ਰਾਏ, ਰਾਜਿੰਦਰ ਸੋਨੂ ਫੋਰਿਕਸ, ਅਨੰਦ ਜੈਨ, ਡਾਕਟਰ ਜੀਵਨ ਸਹੋਤਾ, ਲੱਕੀ ਬਾਊਂਸਰ, ਤਿਵਾੜੀ, ਧਰਮਪਾਲ ਸਰਪੰਚ, ਮੇਵਾ ਸਿੰਘ ਸਰਪੰਚ, ਸਾਕਸ਼ੀ, ਹਰਵਿੰਦਰ ਸਿੰਘ ਮੀਰਪੁਰ ਮੰਡੀ ਸਰਪੰਚ, ਨਰਿੰਦਰ, ਪਾਲੀ, ਜੋਗਿੰਦਰ ਗਿੱਲ, ਸੋਮਨਾਥ ਇਸ ਮੌਕੇ ਤੇ ਮੌਜੂਦ ਸੀ।



