ਨੂਰਮਹਿਲ, 12 ਅਗਸਤ 2025:- ਨੂਰਮਹਿਲ ਸ਼ਹਿਰ ਦੇ ਵਿਕਾਸ ਕਾਰਜਾਂ ਲਈ 98 ਲੱਖ ਰੁਪਏ ਦੇ ਕੰਮਾਂ ਲਈ ਮਤੇ ਪਾਸ ਕੀਤੇ ਗਏ ਹਨ। ਸ਼ਹਿਰ ਦੇ ਕਈ ਰਸਤਿਆਂ ਤੇ ਇੰਟਰਲਾਕਿੰਗ ਲੱਗਣ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਸਟਰੀਟ ਲਾਈਟ ਦੇ ਕੰਮ ਵੀ ਜਲਦ ਸ਼ੁਰੂ ਹੋਣਗੇ। ਸੀਵਰ ਦੀ ਸਫਾਈ ਵਾਸਤੇ ਸੁਪਰਸੰਕਸ਼ਨ ਮਸ਼ੀਨ ਨਾਲ ਸਫਾਈ ਦਾ ਲਗਾਤਾਰ ਕੰਮ ਜਾਰੀ ਰਹੇਗਾ। ਇਹ ਵਿਚਾਰ ਅੱਜ ਨੂਰਮਹਿਲ ਵਿੱਚ 35 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਸਮੇਂ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ ਉੱਪਲ ਦੀ ਪ੍ਰੇਰਨਾ ਸਦਕਾ ਨੂਰਮਹਿਲ ਦੇ ਵਾਰਡ ਨੰਬਰ 11 ਤੋਂ ਮਹਿੰਦਰ ਪਾਲ ਸੋਂਧੀ ਉਰਫ ਕਾਲਾ ਸੋਂਧੀ ਆਪਣੇ ਮੁਹੱਲੇ ਦੇ 35 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਜਿਹਨਾਂ ਵਿੱਚ ਮਹਿੰਦਰ ਪਾਲ ਸੋਂਧੀ, ਸੋਨੂੰ ਗਿੱਲ, ਹਰਜਿੰਦਰ, ਲਵ ਗਿੱਲ, ਪ੍ਰਸ਼ੋਤਮ ਲਾਲ, ਤੇਜਿੰਦਰ ਸਿੰਘ, ਰਮਨਦੀਪ ਬਲਵੰਤ ਸਿੰਘ, ਚਰਨਪ੍ਰੀਤ, ਰੂਪ ਲਾਲ, ਲਵਜੀਤ, ਵਰਣੂ ਸੌਂਧੀ,ਆਸ਼ਾ ਰਾਣੀ, ਰਮੇਸ਼ ਲਾਲ, ਕਾਂਤਾ ਰਾਣੀ, ਨਿੱਖਲ, ਸ਼ਿਵ ਕੁਮਾਰ, ਵਿਨੋਦ ਕੁਮਾਰ, ਲੱਡੂ, ਸੋਨੂ ਗਿੱਲ, ਬਲਬੀਰ ਸੌਂਧੀ, ਗੌਰਵ ਸੌਂਧੀ, ਮਹੰਤ,ਕਰਨ, ਰੂਪ ਲਾਲ, ਲਵਜੀਤ ਸਿੰਘ, ਬੰਦਨਾ, ਰਾਣੀ, ਕਾਂਤਾ ਦੇਵੀ, ਊਸ਼ਾ, ਸੱਤਿਆ, ਪਰਵੀਨ, ਰਾਮਾ, ਸੋਢੀ, ਜੋਤੀ ਸਮੇਤ ਇਹਨਾਂ ਦੇ ਸਾਰਿਆਂ ਦੇ ਪਰਿਵਾਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੇ ਇਹਨਾਂ ਨੂੰ ਜੀ ਆਇਆ ਆਖਿਆ ਗਿਆ ਆਮ ਆਦਮੀ ਪਾਰਟੀ ਵਿੱਚ ਇਹਨਾਂ ਸਾਰਿਆਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ।ਇਸ ਮੌਕੇ ਤੇ ਸੰਗਠਨ ਇੰਚਾਰਜ ਜਸਵੀਰ ਸਿੰਘ ਧੰਜਲ ਐਮ ਸੀ ਸੇਖੜੀ, ਦਵਿੰਦਰ ਸਿੰਘ ਸੰਧੂ, ਸ਼ਾਲੂ ਤਕਿਅਰ, ਰਾਕੇਸ਼ ਕੁਮਾਰ ਆਦਿ ਮੌਜੂਦ ਸੀ।



