ਪਾਣੀ ਦੇ ਮਸਲੇ ਦੇ ਹੱਲ ਤੋਂ ਬਾਅਦ 13 ਨੂੰ ਜਿੱਤ ਰੈਲੀ ਕਰਨ ਤੋਂ ਬਾਅਦ ਹੋਵੇਗੀ ਪੱਕੇ ਧਰਨੇ ਦੀ ਸਮਾਪਤੀ।
ਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਡੇਰਾ ਮਈਆ ਭਗਵਾਨ ਦੇ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਧਰਨਾਕਾਰੀ 37ਵੇਂ ਦਿਨ ਵੀ ਡੱਟੇ ਰਹੇ
ਫਿਲੌਰ, 12 ਅਗਸਤ 2025 :- ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ. ਡੀ. ਪੀ. ਓ ਦਫਤਰ ਫਿਲੌਰ ਸਾਹਮਣੇ ਪੱਕੇ ਧਰਨਾ ਅੱਜ 37ਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਵਿੱਚ ਵੱਖ ਵੱਖ ਪਿੰਡਾਂ ਦੇ ਲੋਕਾਂ ਵਲੋਂ ਸ਼ਮੂਲੀਅਤ ਕੀਤੀ ।
ਅੱਜ ਜਲੰਧਰ ਤੋਂ ਗੁਰਦਰਸ਼ਨ ਕੁੰਡਲ ਡੀ. ਡੀ. ਪੀ. ਓ ਵਲੋਂ ਸਰਕਾਰ ਦੀ ਤਰਫ਼ ਤੋਂ ਕੰਮ ਸੁਰੂ ਹੋਣ ਦੀ ਸੂਚਨਾ ਦਿੱਤੀ ਗਈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਤਹਿਸੀਲਦਾਰ ਫਿਲੌਰ ਵਲੋਂ ਧਰਨਾਕਾਰੀਆਂ ਨੂੰ ਕੰਮ ਨੇਪਰੇ ਚਾੜ੍ਹਨ ਲਈ ਵਿਸ਼ਵਾਸ਼ ਦੁਆਇਆ ਗਿਆ ਸੀ। ਜਿਸ ਦੇ ਮੱਦੇਨਜ਼ਰ 15 ਅਗਸਤ ਨੂੰ ਕਾਲੇ ਝੰਡੇ ਲੈ ਕੇ ਸ਼ਹਿਰ ਵਿੱਚ ਹੋਣ ਵਾਲਾ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ। 13 ਅਗਸਤ ਨੂੰ ਹੋਈ ਜਿੱਤ ਨੂੰ ਲੈ ਕੇ ਰੈਲੀ ਕਰਨ ਉਪਰੰਤ ਧਰਨੇ ਦੀ ਸਮਾਪਤੀ ਦਾ ਫੈਸਲਾ ਕੀਤਾ ਗਿਆ ਹੈ।


ਅੱਜ ਦੇ ਧਰਨੇ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਵਿੱਚ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ, ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਸੋਮ ਨਾਥ ਸ਼ੇਖੂਪੁਰ, ਮੁਠੱਡਾ, ਰਵੀ ਦਲੇਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਸੁਨੀਲ ਗੰਨਾ ਪਿੰਡ ਆਦਿ ਆਗੂਆਂ ਵਲੋਂ ਜਿੱਤ ਰੈਲੀ ਦੀ ਤਿਆਰੀ ਕਰਨ ਦਾ ਫੈਂਸਲਾ ਕੀਤਾ । ਧਰਨੇ ਵਿੱਚ ਸੰਦੀਪ ਕੁਮਾਰੀ ਸਰਪੰਚ ਰਾਮਗੜ੍ਹ, ਕਰਨੈਲ ਫਿਲੌਰ, ਸ਼ਰਨਜੀਤ ਲੰਬੜਦਾਰ ਸ਼ੇਖੂਪੁਰ, ਨਰੰਜਣ ਕੌਰ ਫਿਲੋਰ, ਧਰਮਿੰਦਰ ਗੰਨਾ ਪਿੰਡ, ਮੁਖਤਿਆਰ ਸਿੰਘ ਗੰਨਾ ਪਿੰਡ, ਗੁਰਮੀਤ ਸਿੰਘ ਲੰਬੜਦਾਰ, ਸਰੂਪਾ ਗੰਨਾ ਪਿੰਡ, ਰਾਮ ਮੂਰਤੀ ਰਾਮਗੜ੍ਹ, ਮਹਿੰਦਰ ਪਾਲ, ਮੱਖਣ ਸੰਤੋਖਪੁਰਾ, ਰਾਜ ਕਪੂਰ,
ਗੁਰਨਾਮ ਮੁਠੱਡਾ, ਗੌਬਿੰਦ ਰਾਮ ਫਿਲੌਰ, ਸਰੂਪ ਕਲੇਰ, ਗੁਲਸ਼ਨ ਗੰਨਾ ਪਿੰਡ, ਪਰਵਿੰਦਰ ਫ਼ਲਪੋਤਾ, ਜਸਵਿੰਦਰ ਪਾਲ ਰਵੀਦਾਸ ਪੁਰਾ, ਬਲਜੀਤ ਸਿੰਘ ਕੰਗ ਅਰਾਈਆਂ, ਮੱਘਰ ਜਗਪਤਪੁਰਾ, ਅਜੇ ਸਿੰਘ ਨਾਗੀ, ਤਰਸੇਮ ਲਾਲ ਸੰਤ ਨਗਰ, ਕਸ਼ਮੀਰੀ ਲਾਲ ਰਵਿਦਸਪੁਰਾ, ਜੋਗਿੰਦਰ ਪਵਾਰ, ਸਰੂਪਾ ਗੰਨਾ ਪਿੰਡ, ਗੁਰਬਚਨ ਰਵਿਦਸਪੁਰ, ਸੁਨੀਤਾ ਫਿਲੌਰ, ਕਾਮਲਜੀਤ ਕੌਰ, ਅੰਜੂ ਵਿਰਦੀ, ਹੰਸ ਕੌਰ, ਕਮਲਾ ਰਾਣੀ, ਗੇਜੋ ਫਿਲੌਰ , ਬਿੰਦਰ ਫ਼ਿਲੌਰ, ਜਸਵਿੰਦਰ ਬਿੱਲੂ , ਗਗਨ ਕੁਮਾਰ, ਵਿਸ਼ਾਲ ਅਲੋਵਾਲ, ਹੈਰੀ ਡੇਰਾ ਮਈਆ ਭਗਵਾਨ, ਆਦਿ ਹਾਜ਼ਰ ਸਨ।



