ਹਲਕੇ ਵਿੱਚ ਲਿਆ ਸ਼ਿਕਾਇਤ ਕਰਨ ਵਾਲੀ ਧਿਰ ਨੂੰ
ਨੂਰਮਹਿਲ ਵਿੱਚ ਇੱਕ ਬੇਅਦਬੀ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਹੈ। ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਪਹਿਲਾ ਸਥਾਨਕ ਧਾਰਮਿਕ ਅਸਥਾਨ ਤੇ ਰਾਜ਼ੀਨਾਮਾ ਵੀ ਹੋ ਚੁੱਕਾ ਸੀ। ਇਸ ਦੇ ਬਾਵਜੂਦ ਦੂਸਰੀ ਧਿਰ ਨੇ ਪੁਲਿਸ ਸ਼ਿਕਾਇਤ ਕਰਨ ਤੇ ਇਹ ਮਾਮਲਾ ਮੁੜ ਤੂਲ ਫੜ ਗਿਆ।
ਨੂਰਮਹਿਲ ਪੁਲਿਸ ਨੇ ਦਸਵਿੰਦਰ ਸਿੰਘ (ਜਸਵਿੰਦਰ ਸਿੰਘ) ਪ੍ਰਧਾਨ ਸ਼ਿਵਾ ਸੈਨਾ ਬਾਲ ਠਾਕਰੇ ਦੀ ਦਰਖਾਸਤ ਤੇ ਮਧੂਸੂਦਨ ਅਤੇ ਉਸ ਦੇ ਸਾਥੀਆਂ ਖਿਲਾਫ ਮੁਕੱਦਮਾ ਨੰਬਰ 72 ਧਾਰਾ 298/3(5) ਤਹਿਤ ਕੇਸ ਦਰਜ ਕਰ ਦਿੱਤਾ ਹੈ। ਜਦੋਕਿ ਦਰਖਾਸਤ ਪਹਿਲਾ ਰਾਜ ਬਹਾਦਰ ਸੰਧੀਰ ਵੱਲੋ ਦਿੱਤੀ ਗਈ ਸੀ। ਦੂਸਰੀ ਦਰਖਾਸਤ ਬਾਅਦ ਵਿੱਚ ਆਈ ਹੈ। ਮਧੂਸੂਦਨ ਧਿਰ ਸੰਧੀਰ ਨੂੰ ਹੀ ਮਨਾਉਂਦੀ ਰਹੀ ਰਾਜੀਨਾਮੇ ਲਈ।
ਸਤਾਧਿਰ ਇਸ ਮਾਮਲੇ ਵਿੱਚ ਲੰਬਾ ਸਮਾਂ ਗੁਆ ਕੇ ਵੀ ਰਾਜ਼ੀਨਾਮਾ ਨਹੀ ਕਰਵਾ ਸਕੀ। ਇਹ ਵੀ ਕਿਹਾ ਜਾ ਸਕਦਾ ਕਿ ਪੁਲਿਸ ਨੇ ਵੀਹ ਦਿਨ ਦਿੱਤੇ ਫਿਰ ਵੀ ਰਾਜ਼ੀਨਾਮਾ ਨਹੀ ਹੋ ਸਕਿਆ। ਕੀ ਵਿੱਚ ਵਿਚਾਲੇ ਫਿਰਦੇ ਬੰਦੇ ਚਾਹੁੰਦੇ ਵੀ ਸਨ ਕਿ ਨਿੱਬੜ ਜਾਏ। ਜਾਂ ਸ਼ਿਕਾਇਤ ਕਰਤਾ ਨੂੰ ਹਲਕੇ ਵਿੱਚ ਲੈ ਗਏ। ਕੁਝ ਨਾ ਕੁਝ ਤਾਂ ਜਰੂਰ ਸੀ ਅਜਿਹਾ ਕੁਝ।
ਪੂਰੇ ਮਾਮਲੇ ਨੂੰ ਦੇਖਿਆ ਜਾਵੇ ਤਾਂ ਉਕਿਤ ਵਿਅਕਤੀ ਨੂੰ ਮਾਹਾਂ ਮਾਈ ਦਾ ਗੁਣ ਗਾਇਨ ਕਰਨ ਲਈ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਬੁਲਾਇਆ ਜਾਂਦਾ ਹੈ। ਜਿਸ ਨੂੰ ਦੇਖਦਿਆ ਕਿਹਾ ਜਾ ਸਕਦਾ ਹੈ ਕਿ ਬੜੀ ਵੱਡੀ ਸਖਸ਼ੀਅਤ ਹੈ। ਪਰ ਇਸ ਬੇਅਦਬੀ ਦੇ ਮਾਮਲੇ ਨੂੰ ਰਫਾਦਫਾ ਕਰਨ ਲਈ ਚਾਰਾਜੋਈ ਜਿਸ ਮੁਕਾਬਲੇ ਦੀ ਕਰਨੀ ਚਾਹੀਦੀ ਸੀ ਉਹ ਨਹੀ ਹੋ ਸਕੀ। ਹੋ ਸਕਦਾ ਮੋਹਰਲੀ ਧਿਰ ਨੂੰ ਹਲਕੇ ਵਿੱਚ ਲੈ ਲਿਆ ਗਿਆ। ਸੁਣਨ ਵਿਚ ਆਇਆ ਸੀ ਕਿ ਇਸ ਮਾਮਲੇ ਨੂੰ ਧਾਰਮਿਕ ਸਜਾ ਲਗਾਉਣ ਨਾਲ ਮਾਮਲਾ ਨਿੱਪਟਣ ਦੀ ਸੰਭਾਵਨਾ ਸੀ ਪਰ ਅਜਿਹਾ ਹੋ ਹੀ ਨਹੀ ਸਕਿਆ।
ਪਹਿਲੇ ਸ਼ਿਕਾਇਤ ਕਰਤਾ ਵੱਲੋਂ 20 ਦਿਨ ਤੱਕ ਕੋਈ ਇਨਸਾਫ ਨਾ ਮਿਲਣ ਕਰਕੇ 10 ਅਗਸਤ ਨੂੰ ਥਾਣਾ ਨੂਰਮਹਿਲ ਅੱਗੇ ਧਰਨਾ ਰੱਖਿਆ ਗਿਆ ਸੀ। ਪਰ 9 ਅਗਸਤ ਦੇਰ ਸ਼ਾਮ ਪੁਲਿਸ ਨੇ ਪਹਿਲਾ ਹੀ ਕੇਸ ਦਰਜ ਕਰਨ ਨਾਲ ਰਾਜ ਬਹਾਦਰ ਸੰਧੀਰ ਵੱਲੋਂ ਧਰਨਾ ਮੁਲਤਵੀ ਕਰ ਦਿੱਤਾ।


