ਲੋਕ ਇਨਸਾਫ ਮੰਚ ਦੇ ਸਕੱਤਰੇਤ ਆਗੂ ਅਮਰਜੀਤ ਲਾਡੀ ਗੰਭੀਰ ਜਖਮੀ
ਖੂਨੀ ਕੱਟ ਦੇ ਹੱਲ ਲਈ ਕਰਾਂਗੇ ਸੰਘਰਸ਼ – ਲੋਕ ਇਨਸਾਫ ਮੰਚ
ਫਿਲੌਰ, 8 ਅਗਸਤ 2025:- ਵੇਰਕਾ ਪਲਾਟ ਦੇ ਬਿਲਕੁਲ ਸਾਹਮਣੇ ਜੋ ਖੂਨੀ ਕੱਟ ਲਗਾਤਾਰ ਲੋਕਾਂ ਦੀਆਂ ਜਾਨਾ ਲੈ ਰਿਹਾ ਹੈ, ਬਹੁਤ ਲੋਕ ਜਖ਼ਮੀ ਵੀ ਹੋਏ ਹਨ । ਕੁੰਭਕਰਨ ਦੀ ਤਰ੍ਹਾ ਪ੍ਰਸ਼ਾਸ਼ਨ ਸੁੱਤਾ ਪਿਆ ਹੋਣ ਬਾਵਜੂਦ ਵੀ ਇਸ ਦਾ ਕੋਈ ਪੱਕਾ ਹੱਲ ਨਹੀ ਹੋ ਰਿਹਾ। ਲੋਕ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਅੱਜ ਲੋਕ ਇਨਸਾਫ ਮੰਚ ਦੇ ਸਕੱਤਰੇਤ ਆਗੂ ਅਮਰਜੀਤ ਲਾਡੀ ਮਹਿਸਮਪੁਰ ਵੀ ਉਸ ਖੂਨੀ ਕੱਟ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ ਦੌਰਾਨ ਉਹਨਾਂ ਨੂੰ ਗੰਭੀਰ ਸੱਟ ਲੱਗੀ ਹੈ ।
ਲੋਕ ਇਨਸਾਫ ਮੰਚ ਵਲੋਂ ਜਲਦ ਤੋ ਜਲਦ ਇਸ ਖੂਨੀ ਕੱਟ ਦਾ ਕੋਈ ਢੁਕਵਾਂ ਹੱਲ ਕੱਢਣ ਲਈ ਪ੍ਰਸ਼ਾਸ਼ਨ ਮੰਗ ਕਰਦਾ ਹੈ। ਤਾਂ ਜੋ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ । ਇਸ ਮੌਕੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਅਤੇ ਸਕੱਤਰ ਪ੍ਰਸ਼ੋਤਮ ਫਿਲੌਰ ਨੇ ਪ੍ਰੈਸ ਬਿਆਨ ਦਿੰਦਿਆ ਕਿਹਾ ਕਿ ਇੱਥੋ ਦੀਆਂ ਸਰਕਾਰਾਂ ਅਤੇ ਪ੍ਰਸ਼ਾਸ਼ਨ ਲਈ ਆਮ ਲੋਕਾਂ ਦੀਆਂ ਜਾਨਾ ਦੀਆਂ ਕੋਈ ਕੀਮਤ ਨਹੀ ਹੈ ਇਹ ਖੂਨੀ ਕੱਟ ਪਹਿਲਾਂ ਵੀ ਬਹੁਤ ਜਾਨਾ ਲੈ ਚੁੱਕਾ ਹੈ ਅਤੇ ਕਿੰਨੇ ਹੀ ਲੋਕ ਜਖਮੀ ਹੋ ਚੁੱਕੇ ਹਨ ਪਤਾ ਨਹੀ ਪ੍ਰਸ਼ਾਸ਼ਨ ਦਾ ਕਦੋਂ ਇਸ ਪਾਸੇ ਧਿਆਨ ਜਾਵੇਗਾ।
ਜੇਕਰ ਪ੍ਰਸ਼ਾਸ਼ਨ ਨੇ ਇਸ ਸਬੰਧੀ ਕੋਈ ਫੌਰੀ ਕਦਮ ਨਾ ਚੁੱਕਿਆ ਤਾਂ ਲੋਕ ਇਨਸਾਫ ਮੰਚ ਇਸ ਮਸਲੇ ਨੂੰ ਲੋਕਾਂ ਵਿੱਚ ਲੈ ਕੇ ਜਾਵਾਂਗੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਮਸਲੇ ਲਈ ਵੱਡਾ ਅੰਦੋਲਨ ਉਲੀਕਾਂਗੇ । ਇਸ ਮੌਕੇ ਮਾਸਟਰ ਹੰਸ ਰਾਜ , ਰਾਜ ਮੁਠੱਡਾ , ਰਾਮ ਜੀ ਗੰਨਾ ਪਿੰਡ , ਸੰਦੀਪ ਸੰਤੋਖਪੁਰਾ , ਡਾ ਅਸ਼ੋਕ ਕੁਮਾਰ , ਸੁਨੀਲ ਗੰਨਾ ਪਿੰਡ , ਹਨੀ ਸੰਤੋਖਪੁਰਾ , ਸੌਰਵ ਮਹਿਸਮਪੁਰ , ਪ੍ਰਦੀਪ ਮਹਿਸਮਪੁਰ , ਸਰਬਜੀਤ ਸਾਬੀ ਰਾਮਗੜ੍ਹ , ਬਿੰਦਰ ਫਿਲੌਰ , ਗੋਬਿੰਦ ਫਿਲੌਰ ਆਦਿ ਹਾਜਿਰ ਸਨ।



