ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਪ੍ਰੋਗਰਾਮ ਤਹਿਤ ਹਲਕਾ ਨਕੋਦਰ ਅਧੀਨ ਸ਼ਹਿਰਾਂ ਅਤੇ ਪਿੰਡਾਂ ਦੀ ਸੜਕਾਂ ਬਣਾਉਣ, ਸੜਕਾਂ ਰੀਪੇਅਰ ਕਰਨ, ਪਿੰਡਾਂ ਦੀਆਂ ਫਿਰਨੀਆਂ ਨੂੰ ਕੰਕਰੀਟ ਕਰਨ, ਇਹਨਾਂ ਫਿਰਨੀਆਂ ਨੂੰ 10 ਫੁੱਟ ਤੋਂ 18 ਫੁੱਟ ਚੌੜੀਆਂ ਕਰਨ ਦਾ ਕੰਮ ਬੜੇ ਜੋਰਾਂ ਨਾਲ ਚੱਲ ਰਿਹਾ ਹੈ। ਜਿਸ ਦੇ ਤਹਿਤ 53 ਕਰੋੜ ਦੀ ਲਾਗਤ ਨਾਲ ਚੱਲ ਰਹੇ ਕੰਮਾਂ ਵਿੱਚੋ ਮਾਰਕੀਟ ਕਮੇਟੀ ਨਕੋਦਰ ਅਧੀਨ ਸਰੀਂਹ ਤੋਂ ਗੋਹੀਰ ਜੰਡਿਆਲਾ ਰੋਡ ਤੋਂ ਵਾਇਆ ਪਿੰਡ ਟਾਹਲੀ 10 ਫੁੱਟੀ ਤੋਂ 18 ਫੁੱਟੀ 2.60 ਕਿਲੋਮੀਟਰ ਸੜਕ, ਨਕੋਦਰ ਬਾਈਪਾਸ ਤੋਂ ਨਹਿਰ ਦੇ ਨਾਲ-ਨਾਲ ਦੀ ਜੰਡਿਆਲਾ 1.15 ਕਿਲੋਮੀਟਰ ਸੜਕ, ਨਕੋਦਰ ਨੂਰਮਹਿਲ ਸੜਕ ਤੋਂ ਬੀਰ ਪਿੰਡ ਰੋਡ 10 ਫੁੱਟੀ ਤੋਂ 18 ਫੁੱਟੀ 1.14 ਕਿਲੋਮੀਟਰ ਸੜਕ, ਇਸੇ ਤਰਾਂ ਪਿੰਡ ਬਾਠ ਦੀ ਫਿਰਨੀ 10 ਫੁੱਟੀ ਤੋਂ 18 ਫੁੱਟੀ ਕੰਕਰੀਟ ਦੀ 1. 77 ਕਿਲੋਮੀਟਰ, ਪਿੰਡ ਹੇਰਾਂ ਦੀ ਫਿਰਨੀ 10 ਫੁੱਟੀ ਤੋਂ 18 ਫੁੱਟੀ ਕੰਕਰੀਟ ਦੀ 1.05 ਕਿਲੋਮੀਟਰ, ਪਿੰਡ ਬੋਪਾਰਾਏ ਦੀ ਫਿਰਨੀ 10 ਫੁੱਟੀ ਤੋਂ 20 ਫੁੱਟੀ ਕੰਕਰੀਟ 0.95 ਕਿਲੋਮੀਟਰ। ਇਸੇ ਤਰ੍ਹਾਂ ਮਾਰਕੀਟ ਕਮੇਟੀ ਬਿਲਗਾ ਅਧੀਨ ਪਿੰਡ ਸੈਦੋਵਾਲ ਤੋਂ ਨੂਰਮਹਿਲ ਤੱਕ 9.08 ਕਿਲੋਮੀਟਰ ਸੜਕ, ਪਿੰਡ ਸ਼ੇਰਪੁਰ ਤੋਂ ਤਲਵਣ ਤੱਕ 4. 05 ਕਿਲੋਮੀਟਰ ਸੜਕ, ਪਿੰਡ ਪੁਆਦੜਾ ਗੇਟ (ਫਿਰਨੀ) ਤੋਂ ਬਿਲਗਾ 0.45 ਕਿਲੋਮੀਟਰ ਸੜਕ, ਮਾਰਕੀਟ ਕਮੇਟੀ ਨੂਰਮਹਿਲ ਅਧੀਨ ਪਿੰਡ ਸਿੱਧਮ ਮੁਸਤੈਦੀ ਤੋਂ ਚੀਮਾ ਖੁਰਦ ਤੱਕ 1.35 ਕਿਲੋਮੀਟਰ ਸੜਕ, ਪਿੰਡ ਸ਼ਮਸ਼ਾਬਾਦ ਤੋਂ ਅੱਜਤਾਣੀ 2.20 ਕਿਲੋਮੀਟਰ ਸੜਕ, ਭਾਰਦਵਾਜੀਆਂ ਤੋਂ ਮਿੱਠੜਾ, ਬੰਡਾਲਾ ਰੋਡ 2.12 ਕਿਲੋਮੀਟਰ ਇਹ ਕੰਮ ਚੱਲ ਰਹੇ ਹਨ। ਬੀਬੀ ਇੰਦਰਜੀਤ ਕੌਰ ਮਾਨ ਦਸਿਆ ਕਿ ਸ਼ੁਰੂ ਹੋਣ ਵਾਲੇ ਕੰਮਾਂ ਦਾ ਵੇਰਵਾ ਦਸਦਿਆ ਕਿਹਾ ਮਾਰਕੀਟ ਕਮੇਟੀ ਬਿਲਗਾ ਅਧੀਨ ਲਿੰਕ ਸੜਕ ਪਿੰਡ ਪੁਆਦੜਾ ਧੁੰਸੀ ਬੰਨ ਅੰਕੂਵਾਲ ਸੰਧਾਰਾ 3.5 ਕਿਲੋਮੀਟਰ, ਪਿੰਡ ਤਲਵਣ ਗਦਰਾ ਰੋਡ 0.37 ਕਿਲੋਮੀਟਰ, ਤਲਵਣ ਤੋਂ ਰਾਜੋਵਾਲ 6 ਕਿਲੋਮੀਟਰ, ਪਿੰਡ ਸੈਦੋਵਾਲ ਤੋਂ ਨੂਰਮਹਿਲ ਤਲਵਣ ਬਾਇਆ ਸਾਗਰਪੁਰ, ਗੁੰਮਟਾਲਾ ਤੋਂ ਕੰਦੋਲਾ ਕਲਾਂ 7.5 ਕਿਲੋਮੀਟਰ, ਬਿਲਗਾ ਤੋਂ ਤਲਵਣ 5.5 ਕਿਲੋਮੀਟਰ, ਰਾਮੇਵਾਲ ਤੋਂ ਗੋਰਸੀਆਂ 2.5 ਕਿਲੋਮੀਟਰ, ਪਿੰਡ ਹਰਦੋ ਸੰਘਾ ਤੋਂ ਗਦਰੇ 1.36 ਕਿਲੋਮੀਟਰ, ਅਕਾਲ ਅਕੈਡਮੀ ਬਿਲਗਾ ਤੋਂ ਪੁਆਦੜਾ 2 ਕਿਲੋਮੀਟਰ, ਇਸੇ ਤਰ੍ਹਾ ਮਾਰਕੀਟ ਕਮੇਟੀ ਨਕੋਦਰ ਅਧੀਨ ਲਿੰਕ ਰੋਡ ਨਕੋਦਰ ਕਪੂਰਥਲਾ ਤੋਂ ਜਹਾਂਗੀਰ ਇੱਕ ਕਿਲੋਮੀਟਰ, ਨਕੋਦਰ ਜੰਡਿਆਲਾ ਰੋਡ ਤੋਂ ਜਵੰਦਾ1.9 ਕਿਲੋਮੀਟਰ ,ਲਿੰਕ ਰੋਡ ਚਾਨੀਆਂ ਤੋਂ ਗੌਰਮੈਂਟ ਸਕੂਲ ਚਾਨੀਆ 1.8 ਕਿਲੋਮੀਟਰ, ਸਮਰਾਏ ਤੋਂ ਥਾਬਲਕੇ 1.2 ਕਿਲੋਮੀਟਰ, ਨਕੋਦਰ ਕਪੂਰਥਲਾ ਰੋਡ ਤੋਂ ਉੱਗੀ PMGSY ਰੋਡ ਵਾਇਆ ਹੁਸੈਨਪੁਰ ਹੇਰਾਂ ਤਲਵੰਡੀ ਭਰੋਮੰਡੀ 9.4 ਕਿਲੋਮੀਟਰ , ਸਰਕਪੁਰ ਤੋਂ ਮੁਜ਼ੱਫਰਪੁਰ 1.35 ਕਿਲੋਮੀਟਰ, ਲਿੰਕ ਰੋਡ ਚੱਕ ਖੁਰਦ ਤੋਂ ਬਜੂਹਾ ਖੁਰਦ (ਸੀ) sec ਚੱਕ ਪੀਰਪੁਰ ਤੋਂ ਬਜੂਹਾ 2 ਕਿਲੋਮੀਟਰ, ਲਿੰਕ ਰੋਡ ਨਕੋਦਰ ਨੂਰਮਹਿਲ ਰੋਡ ਤੋਂ ਚੱਕਕਲਾਂ ਸ਼ੰਕਰ ਤੋਂ ਚੱਕਕਲਾਂ ਵਾਇਆ ਯੂ ਟਰਨ 4 ਕਿਲੋਮੀਟਰ , ਲਿੰਕ ਰੋਡ ਨਕੋਦਰ ਫਗਵਾੜਾ ਤੋਂ ਗੁਰਦੁਆਰਾ ਪੰਜਪੀਰ 1.9 ਕਿਲੋਮੀਟਰ, ਲਿੰਕ ਰੋਡ ਤਲਵੰਡੀ ਸਲੇਮ ਤੋਂ ਖੀਵਾ 3.7 ਕਿਲੋਮੀਟਰ, ਜੰਡਿਆਲਾ ਤੋਂ ਬਜੂਹਾ ਖੁਰਦ 5.6 ਕਿਲੋਮੀਟਰ, ਨਕੋਦਰ ਤੋਂ ਕਪੂਰਥਲਾ ਰੋਡ ਤੋਂ ਗੋਹੀਰ, ਹੇਰਾਂ ਤੋਂ ਕੋਟਲਾ ਜੰਗ 2.5 ਕਿਲੋਮੀਟਰ, ਬੋਪਾਰਾਏ ਸ਼ਮਸ਼ਾਨ ਘਾਟ ਤੋਂ ਪਿੰਡ ਚੱਕ ਕਲਾਂ (ਪੁਲੀ ਚੱਕ ਕਲਾਂ) 1.9 ਕਿਲੋਮੀਟਰ, ਜੰਡਿਆਲਾ ਨਕੋਦਰ ਰੋਡ ਤੋਂ ਧਾਲੀਵਾਲ 1.7 ਕਿਲੋਮੀਟਰ, ਨਕੋਦਰ ਕਪੂਰਥਲਾ ਰੋਡ ਤੋਂ ਅੱਧੀ ਵਾਇਆ ਰਹੀਪੁਰ 5 ਕਿਲੋਮੀਟਰ, ਭਾਰਦਵਾਜੀਆਂ ਤੋਂ ਮਿੱਠੜਾ ਬੰਡਾਲਾ ਰੋਡ 1.7 ਕਿਲੋਮੀਟਰ, ਮਿੱਠੜਾ ਤੋਂ ਗੁਰਦੁਆਰਾ ਬਾਬਾ ਸ਼ਹੀਦਾਂ ਵਾਲੀ 1.5 ਕਿਲੋਮੀਟਰ, ਫਿਲੌਰ ਤੋਂ ਨੂਰਮਿਹਲ ਰੋਡ ਤੋਂ ਨੂਰਮਹਿਲ ਵਾਇਆ ਬੰਡਾਲਾ ਰੋਡ 2.3 ਕਿਲੋਮੀਟਰ, ਨਕੋਦਰ ਨੂਰਮਹਿਲ ਸੰਘੇ ਜਾਗੀਰ ਰੋਡ ਤੋਂ ਰਾਮਪੁਰ ਵਾਇਆ ਗਿੱਦੜ ਪਿੰਡੀ 2.47 ਕਿਲੋਮੀਟਰ ਇਹਨਾਂ ਸੜਕਾਂ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ।
