ਐਡਵੋਕੇਟ ਰਾਜਕਮਲ ਸਿੰਘ ਗਿੱਲ ਦੀ ਅਗਵਾਈ ਵਿੱਚ ਸਰਕਲ ਬਿਲਗਾ ਦੀ ਹੋਈ ਮੀਟਿੰਗ
ਹਲਕਾ ਨਕੋਦਰ ਦੇ ਸਰਕਲ ਬਿਲਗਾ ਵਿਖੇ ਬੀਬੀ ਰਾਜਵਿੰਦਰ ਕੌਰ ਭੁੱਲਰ ਸਾਬਕਾ ਐਮਐਲਏ ਅਤੇ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਸੀਨੀਅਰ ਅਕਾਲੀ ਆਗੂ ਹਲਕਾ ਨਕੋਦਰ ਅਤੇ ਅਕਾਲੀ ਵਰਕਰਾਂ ਵੱਲੋਂ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸ. ਬਚਿੱਤਰ ਸਿੰਘ ਕੋਹਾੜ, ਕੋਰ ਕਮੇਟੀ ਮੈਂਬਰ ਬਲਦੇਵ ਸਿੰਘ ਖਹਿਰਾ, ਵਰਕਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੰਘਾ ਅਤੇ ਐਸਜੀਪੀਸੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਜੀ ਕਲਿਆਣ ਦਾ ਸਨਮਾਨ ਕੀਤਾ ਗਿਆ, ਇਸ ਮੌਕੇ ‘ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਸਾਰੇ ਆਗੂਆਂ ਵੱਲੋਂ ਵਿਚਾਰ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਬੂਥ ਕਮੇਟੀਆਂ ਦੀ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ।
