ਜੰਡਿਆਲਾ ਮੰਜਕੀ, 31 ਜੁਲਾਈ 2025 :- ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵਲੋਂ ਸ਼ੁਰੂ ਕੀਤੀ ਗਈ ‘ਨਾਨਕ ਬਗੀਚੀ’ ਸਕੀਮ ਅਧੀਨ ਅੱਜ ਗੁਰੂੁ ਗੋਬਿੰਦ ਸਿੰਘ ਯੂਨੀਵਰਿਸਟੀ ਕਾਲਜ ਜੰਡਿਆਲਾ ਮੰਜਕੀ ਵਿੱਚ ਵੱਡੀ ਗਿਣਤੀ ਵਿੱਚ ਫਲਦਾਰ ਅਤੇ ਸਜਾਵਟੀ ਪੌਦੇੇ ਲਗਾਏ ਗਏ।
ਕਾਲਜ ਦੇ ਸੈਂਟਰਲ ਪੁਆਇੰਟ ਤੇ 2500 ਵਰਗ ਫੁੱਟ ਏਰੀਏ ਵਿੱਚ ਵੱਖ-ਵੱਖ ਕਿਸਮਾਂ ਦੇ ਬਹੁਤ ਸੰਘਣੇ ਪੌਦੇ ਲਗਾ ਕੇ ‘ਜੰਗਲ’ ਦਾ ਸੰਕਲਪ ਸਿਰਜਿਆ ਗਿਆ ਹੈ। ਜੰਗਲਾਤ ਵਿਭਾਗ ਜਲੰਧਰ ਦੇ ਡੀ.ਐਫ.ਓ. ਜਰਨੈਲ ਸਿੰਘ ਬਾਠ ਅਤੇ ਵਣ ਰੇਂਜ ਅਫ਼ਸਰ ਵਿਨੋਦ ਕੁਮਾਰ ਦੀ ਨਿਗਰਾਨੀ ਹੇਠ ਕਾਲਜ ਵਿੱਚ ‘ਨਾਨਕ ਬਗੀਚੀ’ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਨੇ ਇਸ ਮੌਕੇ ਕਿਹਾ ਕਿ ਹਵਾ ਦੀ ਕੁਆਲਟੀ ਦੇ ਸੁਧਾਰ, ਵਾਧੂ ਪਾਣੀ ਨੂੰ ਜ਼ਮੀਨ ਵਿੱਚ ਰੀਚਾਰਜ ਕਰਨ ਅਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਈ ਜੰਗਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਕਾਲਜ ਦੇ ਅਹਾਤੇ ਵਿੱਚ ਮਿੰਨੀ ਜੰਗਲ ਲਗਾਇਆ ਜਾ ਰਿਹਾ ਹੈ। ਜੰਡਿਆਲਾ ਮੰਜਕੀ ਦੇ ਸਰਪੰਚ ਕਮਲਜੀਤ ਸਿੰਘ ਸਹੋਤਾ, ਜੰਡਿਆਲਾ ਲੋਕ ਭਲਾਈ ਮੰਚ ਦੇ ਸਕੱਤਰ ਤਰਸੇਮ ਸਿੰਘ ਅਤੇ ਬਲਕਾਰ ਸਿੰਘ ਪੰਚ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦੇ ਹੱਥੀਂ ਬਗੀਚੀ ਵਿੱੱਚ ਪੌਦੇ ਲਗਵਾਏ ਗਏ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਸਿੱਖਿਆਰਥੀ ਹਾਜ਼ਰ ਸਨ।
