ਆਨਲਾਈਨ ਦਾਖ਼ਲਾ ਲੈਣ ਦੀ ਆਖਰੀ ਮਿਤੀ 30 ਅਗਸਤ
ਜਲੰਧਰ, 24 ਜੁਲਾਈ 2025 :- ਸਰਕਾਰੀ ਆਈ.ਟੀ.ਆਈ. ਕਰਤਾਰਪੁਰ, ਕਾਲਾ ਬਾਹੀਆਂ ਵਿਖੇ ਸੈਸ਼ਨ 2025-26 ਲਈ ਨਵੇਂ ਕੋਰਸਾਂ ਲਈ ਦਾਖ਼ਲਾ ਜਾਰੀ ਹੈ।
ਪ੍ਰਿੰਸੀਪਲ ਮੋਨਿਕਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਟੀ.ਆਈ. ਵਿਖੇ ਸਵਿੰਗ ਟੈਕਨਾਲੋਜੀ, ਸਰਫੇਸ ਓਰਨਾਮੈਨਟੇਸ਼ਨ ਤਕਨੀਕ (ਕਢਾਈ), ਕੋਪਾ (ਕੰਪਿਊਟਰ) ਅਤੇ ਕੋਸਮੋਟੋਲੋਜੀ (ਬਿਊਟੀ ਪਾਰਲਰ) ਵਿੱਚ ਦਾਖਲਾ ਚੱਲ ਰਿਹਾ ਹੈ ਅਤੇ ਆਨਲਾਈਨ ਦਾਖ਼ਲਾ ਲੈਣ ਦੀ ਆਖਰੀ ਮਿਤੀ 30 ਅਗਸਤ 2025 ਹੈ।
ਪ੍ਰਿੰਸੀਪਲ ਨੇ ਦੱਸਿਆ ਕਿ ਚਾਹਵਾਨ ਸਿਖਿਆਰਥੀ ਦਾਖਲੇ ਲਈ ਸਰਕਾਰੀ ਆਈ.ਟੀ.ਆਈ. ਕਰਤਾਰਪੁਰ, ਕਾਲਾ ਬਾਹੀਆਂ ਵਿਖੇ ਪਹੁੰਚ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਜਿਨ੍ਹਾਂ ਸਿਖਿਆਰਥੀਆਂ ਦੇ ਮਾਪਿਆਂ ਦੀ ਸਾਲਾਨਾ ਆਮਦਨ 2.50 ਲੱਖ ਤੋਂ ਘੱਟ ਹੈ, ਉਨ੍ਹਾਂ ਦੀ ਟਿਊਸ਼ਨ ਫੀਸ ਮੁਆਫ਼ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98766-09912, 94640-60384 ਅਤੇ 99156-64107 ’ਤੇ ਸੰਪਰਕ ਕੀਤਾ ਜਾ ਸਕਦਾ ਹੈ।