Breaking
Thu. Oct 30th, 2025

ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਕਾਰ ਸਮੇਤ ਚਾਲਕ ਗ੍ਰਿਫਤਾਰ

ਜਲੰਧਰ,16 ਜੁਲਾਈ 2025 -: ਦਿਹਾਤੀ ਪੁਲਿਸ ਨੇ 114 ਸਾਲਾ ਦੌੜਾਕ ਫੌਜਾ ਸਿੰਘ ਨਾਲ ਸੰਬੰਧਿਤ ਹਿੱਟ ਐਂਡ ਰਨ ਕੇਸ ਨੂੰ 30 ਘੰਟਿਆਂ ਦੇ ਅੰਦਰ ਹੱਲ ਕਰ ਲਿਆ ਹੈ। ਮੰਗਲਵਾਰ ਦੇਰ ਰਾਤ ਪੁਲਿਸ ਨੇ ਇਸ ਮਾਮਲੇ ਵਿੱਚ 30 ਸਾਲਾ ਐਨ.ਆਰ.ਆਈ ਅੰਮ੍ਰਿਤ ਪਾਲ ਸਿੰਘ ਢਿੱਲੋ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਨਾਲ ਹੀ ਘਟਨਾ ਵਿੱਚ ਵਰਤੀ ਗਈ ਫਾਰਚੂਨਰ ਕਾਰ (PB 20 C 7100) ਨੂੰ ਜਬਤ ਕਰ ਲਿਆ ਗਿਆ। ਦਿਹਾਤੀ ਪੁਲਿਸ ਵੱਲੋਂ ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ। ਦੋਸ਼ੀ ਨੂੰ ਦੇਰ ਰਾਤ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਡੂੰਘਾਈ ਨਾਲ ਪੁੱਛ-ਗਿੱਛ ਸ਼ੁਰੂ ਕੀਤੀ ਗਈ ਹੈ।
ਸੁਖਵੰਤ ਸਿੰਘ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਢਿੱਲੋ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਵੱਲੋਂ ਰਿਮਾਂਡ ਮੰਗਿਆ ਲਿਆ ਜਾਵੇਗਾ। ਐਸਐਸਪੀ ਹਰਵਿੰਦਰ ਸਿੰਘ ਵਿਰਕ ਵੱਲੋਂ ਬਣਾਈ ਗਈ ਟੀਮ ਨੇ ਕੁਝ ਵਾਹਨਾਂ ਦੀ ਸੂਚੀ ਬਣਾਈ ਗਈ ਸੀ। ਜਿਨਾਂ ਵਿੱਚੋਂ ਇੱਕ ਫਾਰਚੂਨਰ ਕਾਰ ਦੀ ਦੇਰ ਸ਼ਾਮ ਪਹਿਛਾਣ ਹੋ ਗਈ। ਮੰਗਲਵਾਰ ਦੇਰ ਸ਼ਾਮ ਤੱਕ ਪੁਲਿਸ ਨੂੰ ਸ਼ੱਕੀ ਫਾਰਚੂਨਰ ਦਾ ਨੰਬਰ ਸਾਫ ਮਿਲ ਗਿਆ। ਨੰਬਰ ਤੋਂ ਪਤਾ ਲੱਗਿਆ ਕਿ ਉਕਤ ਗੱਡੀ ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੇ ਨਾਮ ਤੇ ਰਜਿਸਟਰਡ ਸੀ ਜੋ ਕਪੂਰਥਲਾ ਦੇ ਪਿੰਡ ਅਠੌਲੀ ਦਾ ਰਹਿਣ ਵਾਲਾ ਸੀ। ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਲਈ ਰਵਾਨਾ ਹੋਈਆਂ ਅਤੇ ਵਰਿੰਦਰ ਸਿੰਘ ਤੋਂ ਪੁੱਛ ਗਿੱਛ ਦੌਰਾਨ ਪਤਾ ਲੱਗਾ ਕਿ ਉਹ ਕੈਨੇਡਾ ਤੋਂ ਆਏ ਇੱਕ ਐਨਆਰਆਈ ਅੰਮ੍ਰਿਤ ਪਾਲ ਸਿੰਘ ਢਿੱਲੋ ਨੇ ਉਸਦੀ ਕਾਰ ਖਰੀਦੀ ਸੀ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅੰਮ੍ਰਿਤਪਾਲ ਦੇ ਪਿਤਾ ਦਾ ਦਿਹਾਂਤ ਹੋ ਗਿਆ ਉਸਦੀਆਂ ਤਿੰਨ ਭੈਣਾਂ ਹਨ ਅਤੇ ਉਹਦੀ ਮਾਂ ਕੈਨੇਡਾ ਵਿੱਚ ਰਹਿੰਦੀ ਹੈ। ਅੰਮ੍ਰਿਤਪਾਲ ਖੁਦ ਅੱਠ ਦਿਨਾਂ ਲਈ ਪਹਿਲਾ ਕੈਨੇਡਾ ਤੋਂ ਵਾਪਸ ਆਇਆ ਸੀ। ਦੇਰ ਰਾਤ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੀ ਗੱਡੀ ਵੀ ਬਰਾਮਦ ਕਰ ਲਈ। ਹਾਦਸੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸਿੱਧਾ ਕਰਤਾਰਪੁਰ ਆਪਣੇ ਪਿੰਡ ਚਲਾ ਗਿਆ ਸੀ। ਉਹ ਜਲੰਧਰ ਨਹੀਂ ਆਇਆ ਸਗੋਂ ਪਿੰਡ ਪਿੰਡ ਹੁੰਦਿਆਂ ਆਇਆ ਕਰਤਾਰਪੁਰ ਚਲੇ ਗਿਆ। ਮੁੱਢਲੀ ਪੁੱਛਗਿੱਛ ਵਿੱਚ ਅੰਮ੍ਰਿਤਪਾਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅੰਮ੍ਰਿਤਪਾਲ ਨੇ ਮੰਨਿਆ ਕਿ ਉਹ ਆਪਣਾ ਫੋਨ ਵੇਚਣ ਤੋਂ ਬਾਅਦ ਮੁਕੇਰੀਆਂ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਬਿਆਸ ਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਆਦਮੀ ਉਸਦੀ ਕਾਰ ਹੇਠ ਆ ਗਿਆ। ਉਸ ਨੂੰ ਨਹੀ ਪਤਾ ਸੀ ਕਿ ਬਜ਼ੁਰਗ ਆਦਮੀ ਫੌਜਾ ਸਿੰਘ ਹੈ ਜਦੋਂ ਦੇਰ ਰਾਤ ਨੂੰ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਦੀ ਮੌਤ ਬਾਰੇ ਪਤਾ ਲੱਗਾ।

Related Post

Leave a Reply

Your email address will not be published. Required fields are marked *