Breaking
Sun. Nov 9th, 2025

ਨਗਰ ਪੰਚਾਇਤ ਬਿਲਗਾ ਨੇ ਦੋ ਮੁੱਦੇ ਸੁਧਾਰ ਲਈ ਚੁਣੇ ਸੀ, ਇਕ ਦੀ ਫੂਕ ਨਿਕਲੀ, ਦੂਜਾ ਵੀ ਲੱਗਦਾ…?

ਨਗਰ ਪੰਚਾਇਤ ਕਮੇਟੀ ਹਲਕਾ ਵਿਧਾਇਕ ਬਣਾਉਣ ‘ਚ ਕਾਮਯਾਬ ਹੋਏ/ਗੁਰਨਾਮ ਸਿੰਘ ਪ੍ਰਧਾਨ ਬਣਨ ‘ਚ ਕਾਮਯਾਬ ਹੋਏ/ ਹੁਣ ਸੁਧਾਰਾਂ ਨੂੰ ਫੇਲ ਕਰਨ ਵਿੱਚ ਕੌਣ ਕਾਮਯਾਬ ਹੋਏ?

ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਬਿਲਗਾ ਚ ਨਗਰ ਪੰਚਾਇਤ ਚੋਣ ਦੌਰਾਨ ਸਖਤ ਮਿਹਨਤ ਕਰਕੇ ਕਮੇਟੀ ਬਣਾ ਗਈ ਸੀ। ਇਹ ਇੱਕ ਕੌੜਾ ਸੱਚ ਹੈ, ਕੋਈ ਮੰਨੇ, ਕੋਈ ਭਾਵੇਂ ਨਾ ਮੰਨੇ, ਜੇ ਕਿਸੇ ਦਾ ਭੁਲੇਖਾ ਹੈ ਤਾਂ ਆਓ ਉਸਦੇ ਵਿਚਾਰ ਕਰ ਲੈਂਦੇ ਹਾਂ। ਦੇਖੋ ਇਹ ਬੜਾ ਵੱਡਾ ਭੁਲੇਖਾ ਹੁੰਦਾ ਕਿ ਅਸੀਂ ਲੋਕਾਂ ਦੇ ਕੰਮ ਕਰਵਾਏ ਕਰਕੇ ਅਸੀਂ ਚੋਣ ਜਿੱਤ ਗਏ ਹਾਂ। ਜੇ ਕੰਮ ਦੀ ਗੱਲ ਕਰਨੀ ਹੋਵੇ ਤਾਂ ਲਾਲ ਝੰਡੇ ਵਾਲੇ ਉਹ ਕੰਮ ਕਰਵਾ ਜਾਂਦੇ ਹਨ ਜਿਹੜੇ ਕਈ ਵਾਰ ਸਤਾਧਿਰ ਵੀ ਨਹੀਂ ਕਰਵਾ ਸਕਦੀ। ਪਰ ਉਹ ਚੋਣਾਂ ਘੱਟ ਹੀ ਜਿੱਤਦੇ ਹਨ। ਲਾਲ ਝੰਡਾ ਉਸ ਦੀ ਮਦਦ ਕਰਦਾ ਹੈ ਜਿਸ ਨੂੰ ਰਵਾਇਤੀ ਪਾਰਟੀਆਂ ਵੀ ਨਕਾਰ ਦਿੰਦੀਆਂ ਹਨ। ਉਹਨਾਂ ਦੀ ਖਾਤਰ ਦਰੀਆ ਕਿਸੇ ਵੀ ਸਰਕਾਰੀ ਦਫਤਰ ਅੱਗੇ ਵਿਛਾਅ ਦਿੰਦੇ ਹਨ। ਅਗਰ ਆਮ ਆਦਮੀ ਪਾਰਟੀ ਕੋਲ ਅਜਿਹੀ ਕੋਈ ਮਿਸਾਲ ਹੋਵੇ ਮੇਰੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹਨ।

ਗੁਰਨਾਮ ਸਿੰਘ ਜੱਖੂ ਵਿਰੋਧ ਦੇ ਬਾਵਜੂਦ ਵੀ ਪ੍ਰਧਾਨ ਬਣੇ

ਬਿਲਗਾ ‘ਚ ਗੁਰਨਾਮ ਸਿੰਘ ਦਾ ਵੱਡੀਆਂ ਧਿਰਾਂ ਵਿਰੋਧੀ ਬਣੀਆ ਹੋਇਆ ਸੀ। ਇਥੋਂ ਤੱਕ ਬਿਲਗਾ ‘ਚ ਆਮ ਆਦਮੀ ਪਾਰਟੀ ਦਾ ਬਹੁਤਾ ਹਿੱਸਾ ਵੀ ਇਸ ਦੇ ਖਿਲਾਫ ਸੀ ਫਿਰ ਗੁਰਨਾਮ ਸਿੰਘ ਪ੍ਰਧਾਨ ਕਿਵੇਂ ਬਣ ਗਿਆ। ਪ੍ਰਧਾਨ ਬਣਾਉਣ ਤੱਕ ਪਹੁੰਚਣਾ ਇਹ ਇੱਕ ਸਮਝਣ ਦਾ ਵਿਸ਼ਾ ਹੈ। ਇਸ ਪਿਛੇ ਇਕ ਸੋਚ ਸੀ ਜਿਸ ਧਾਰਿਆ ਸੀ ਕਿ ਉਚੇ ਪਾਸੇ ਪਾਣੀ ਚਾੜਨਾ ਹੈ ਜਿਸ ਨੂੰ ਬੀਬੀ ਮਾਨ ਨੇ ਕਰ ਵਿਖਾਇਆ। ਪਰ ਅੱਜ ਵੀ ਗੁਰਨਾਮ ਸਿੰਘ ਨੂੰ ਉਹ ਲੋਕ ਚੱਲਣ ਨਹੀਂ ਦਿੰਦੇ ਜਿਹੜੇ ਉਸਨੂੰ ਪਸੰਦ ਨਹੀਂ ਕਰਦੇ ਸੀ। ਅੱਜ ਉਹ ਆਮ ਆਦਮੀ ਪਾਰਟੀ ਵਿੱਚ ਉਸਦੇ ਖਿਲਾਫ ਫੈਸਲੇ ਲੈਂਦੇ ਹਨ ਉਹ ਸਮਝਦੇ ਸੀ ਕਿ ਅਸੀਂ ਪਾਰਟੀ ਵਿੱਚ ਪੁਰਾਣੇ ਹਾਂ ਸਾਡੀ ਮਰਜ਼ੀ ਹੈ। ਭਾਵੇਂ ਕਿ ਉਹ ਸਾਰੇ ਪਛੜ ਗਏ ਕਿਉਂ ਪਛੜ ਗਏ ਆਓ ਇਸ ਤੇ ਗੱਲ ਕਰ ਲੈਂਦੇ ਹਾਂ। ਲੋਕਾਂ ਨੂੰ ਸਭ ਤੋਂ ਵੱਧ ਸਮਾਂ ਕੌਣ ਦੇ ਸਕਦਾ ਹੈ, ਸਾਧਨ ਕਿਸ ਕੋਲ ਹਨ, ਚਾਰ ਬੰਦਿਆਂ ਨੂੰ ਨਾਲ ਲੈ ਕੇ ਕੌਣ ਜਾ ਸਕਦਾ ਹੈ, ਕੌਣ ਜੇਬ ਚੋਂ ਪੈਸੇ ਖਰਚ ਸਕਦਾ ਹੈ ਆਦਿ ਬਾਰੇ ਪੜਚੋਲ ਕਰਦਿਆਂ ਸਮਾਂ ਲੱਗਿਆ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਨਾਲ ਘਿਓ ਖਿਚੜੀ ਰਹਿਣ ਵਾਲੇ ਜੋ ਅੱਜ ਵੀ ਵਿਰੋਧੀਆਂ ਨਾਲ ਘਿਓ ਖਿਚੜੀ ਹਨ ਆਪਣੀ ਪਾਰਟੀ ਲਈ ਵੀ ਵਫ਼ਦਾਰ ਨਹੀ ਕੀ ਆਉਣ ਵਾਲੇ ਸਮੇਂ ਵਿੱਚ ਪਾਰਟੀ ਰਹਿਣਗੇ ਵੀ ਜਾਂ ਘਿਓ ਖਿਚੜੀ ਵਾਲਿਆ ਨਾਲ ਰਲ ਜਾਣਗੇ।

ਨਗਰ ਪੰਚਾਇਤ ਬਿਲਗਾ ਦੀ 2017 -18 ਵਿੱਚ ਹੋਈ ਚੋਣ ਬਾਰੇ ਗੱਲ ਕਰ ਲੈਦੇ ਆਂ ਉਸ ਵੇਲੇ ਵੀ ਇਸ ਪਾਰਟੀ ਦੀ ਇੱਜਤ ਬਚਾਉਣ ਲਈ ਯੋਜਨਾ ਕਿਸ ਨੇ ਬਣਾਈ ਸੀ। ਜਦੋ ਕਿ ਆਪ 13 ਲੜਨ ਦੀ ਗੱਲ ਕਰਦੀ ਸੀ। ਹੁਣ ਸਰਕਾਰ ਹੋਣ ਦੇ ਬਾਵਜੂਦ 13 ਉਮੀਦਵਾਰ ਖੜੇ ਕਰਨ ਲਈ ਲੱਭਣੇ ਮੁਸ਼ਕਲ ਸੀ। ਉਸ ਵੇਲੇ ਇਹਨਾਂ ਦਾ ਕਾਂਗਰਸ ਨਾਲ ਚੋਣ ਸਮਝੌਤਾ ਕਰਵਾਇਆ ਇਹ ਕਾਂਗਰਸ ਵੀ ਜਾਣਦੀ ਹੈ ਇਹ ਖੁਦ ਵੀ ਜਾਣਦੇ ਆ ਇਹ ਕਿੰਨੇ ਕੁ ਪਾਣੀ ਵਿੱਚ ਸੀ ਕਾਂਗਰਸ ਨਾਲ ਇਹਨਾਂ ਦਾ ਸਮਝੌਤਾ ਕਰਵਾ ਕੇ 3 ਵਾਰਡਾਂ ਚ ਉਮੀਦਵਾਰ ਖੜੇ ਕਰਵਾਏ। ਇੱਕ ਸੀਟ ਜਿੱਤੀ ਦੋ ਸੀਟਾਂ ਤੇ ਸਖ਼ਤ ਮੁਕਾਬਲਾ ਹੋਇਆ। ਇਹ ਯੋਜਨਾਬੰਦੀ ਤਹਿਤ ਸੀ ਇਸ ਦੇ ਬਾਵਜੂਦ ਵੀ ਅਗਰ ਭੁਲੇਖਾ ਕੱਢਣਾ ਹੋਵੇ ਤਾਂ ਉਹ ਸਮਾਂ ਵੀ ਆ ਜਾਣਾ ਪਤਾ ਲੱਗ ਜਾਊ ਕਿ ਕਿੰਨੇ ਕੁ ਪਾਣੀ ਵਿੱਚ ਕੌਣ ਹੈ ਜਾਂ ਜਿਹਨਾਂ ਦਾ ਭੁਲੇਖਾ ਨਿਕਲ ਗਿਆ ਉਹਨਾਂ ਵੱਲ ਦੇਖ ਕੇ ਵੀ ਸਾਰਿਆ ਜਾ ਸਕਦਾ ਹੈ। ਜਿਨਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਉਹ ਕੰਮ ਕਰਕੇ ਦੇਣੇ ਪੈਣਗੇ ਜੋ ਪਹਿਲਿਆਂ ਤੋਂ ਨਹੀ ਹੋਏ।
ਗੁਰਨਾਮ ਸਿੰਘ ਦੇ ਪੈਰਾਂ ਵਿੱਚ ਰੁਕਾਵਟ ਬਣਨ ਵਾਲਿਆਂ ਦਾ ਕੁਝ ਨਹੀਂ ਜਾਣਾ ਨੁਕਸਾਨ ਪਾਰਟੀ ਦਾ ਹੋ ਰਿਹਾ ਉਹ ਕਿਵੇਂ ਹੋ ਰਿਹਾ ਆਓ ਇਸ ਤੇ ਵੀ ਗੱਲ ਕਰ ਲੈਂਦੇ ਆਂ ਹਲਕਾ ਨਕੋਦਰ ਵਿੱਚ ਦੋ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਹੈ ਅਗਲੀ ਚੋਣ ਨੂਰਮਹਿਲ ਵਿੱਚ ਹੋਣੀ ਹੈ। ਨਗਰ ਪੰਚਾਇਤ ਬਿਲਗਾ ਵਿੱਚ ਆਪ ਦੀ ਜਿੱਤ ਤੋਂ ਬਾਅਦ ਅਜਿਹੇ ਕੰਮ ਚੁਣੇ ਸਨ ਜਿਨਾਂ ਦਾ ਨੂਰਮਹਿਲ ਤੇ ਪ੍ਰਭਾਵ ਪਵੇ ਇਹ ਸੋਚਿਆ ਗਿਆ ਸੀ ਪਰ ਜਿਵੇਂ ਬਿਲਗਾ ਵਿੱਚ ਇਸ ਪਾਰਟੀ ਅੰਦਰ ਖਿੱਚੋਤਾਣ ਸ਼ੁਰੂ ਹੋ ਗਈ ਹੈ ਇਹ ਨੂਰਮਹਿਲ ਲਈ ਮਿਸਾਲ ਬਣਨੀ ਤਾਂ ਦੂਰ ਦੀ ਗੱਲ ਇਹ ਤਾਂ ਇਥੋਂ ਲਈ ਵੀ ਕੰਮ ਵਿੱਚ ਰੁਕਾਵਟਾਂ ਸ਼ੁਰੂ ਹੋ ਗਈਆਂ ਹਨ।

ਪ੍ਰਧਾਨ ਗੁਰਨਾਮ ਸਿੰਘ ਨੂੰ ਦੋ ਮੁੱਦੇ ਦਿੱਤੇ ਗਏ ਸੀ ਜਿਨਾਂ ਰਾਹੀਂ ਇੱਥੇ ਸੁਧਾਰ ਹੋਣ ਦੀ ਲੋਕਾਂ ਵਿੱਚ ਚਰਚਾ ਕੀਤੀ ਗਈ ਸੀ ਉਹਨਾਂ ਵਿੱਚ ਪਹਿਲਾ ਮੁੱਦਾ ਸੀ ਪੁਰਾਣੇ ਟੈਪੂਆਂ, ਜਿਹਨਾਂ ਕੋਲ ਪਰਮਿਟ ਹੈ ਨਹੀਂ, ਉਹਨਾਂ ਕੋਲ ਇਨਸ਼ੋਰੈਂਸ ਹੈ ਨਹੀਂ, ਨੂੰ ਬੰਦ ਕਰਕੇ ਥਰੀਵੀਲਰ ਚਲਾਉਣ ਸਬੰਧੀ ਫੈਸਲਾ ਕੀਤਾ ਸੀ ਪਰ ਇਹ ਪਾਰਟੀ ਨੂੰ ਫਿਲੌਰ ਇਹਨਾਂ ਦੀ ਪਾਰਟੀ ਦੇ ਇੰਚਾਰਜ ਨੇ ਫੇਲ ਕਰ ਦਿੱਤਾ। ਇਥੇ ਬਹੁਤ ਸਾਰੇ ਵਿਅਕਤੀ ਬਸ ਸਰਵਿਸ ਦੀ ਮੰਗ ਕਰਦੇ ਹਨ ਬਿਲਗਾ ਦੀ ਸਿਆਸਤ ਵਿੱਚ ਅਜਿਹੀ ਪਾਵਰ ਨਹੀਂ ਹੈ ਕਿ ਇੱਥੇ ਸਰਕਾਰੀ ਬੱਸ ਸਰਵਿਸ ਸ਼ੁਰੂ ਹੋ ਸਕੇ। ਮਿਸਾਲ ਦੇਣੀ ਚਾਹਵਾਂਗੇ ਕਿ ਤਲਵਣ ਜਲੰਧਰ ਦਾ ਆਖਰੀ ਬੱਸ ਅੱਡਾ ਹੈ ਕੀ ਬਿਲਗਾ ਕਿਓ ਜਲੰਧਰ ਦਾ ਆਖਰੀ ਅੱਡਾ ਬਣ ਸਕਿਆ। ਇੰਨੀ ਕੁ ਗੱਲ ਹੀ ਕਾਫੀ ਹੈ ਆਓ ਥਰੀਵੀਲਰ ਨਾਲ ਕੰਮ ਚਲਾਉਣ ਵਾਲੀ ਗੱਲ ਕਰੀਏ ਕੋਸ਼ਿਸ਼ ਸੀ ਕਿ ਥਰੀ ਵੀਲਰਾਂ ਨਾਲ ਕੰਮ ਚਲਾਇਆ ਜਾਵੇ। ਇਸ ਪਾਰਟੀ ਦੇ ਅੰਦਰ ਗੁਰਨਾਮ ਸਿੰਘ ਨੂੰ ਫੇਲ ਕਰਨ ਵਾਲਿਆਂ ਨੇ ਕਾਮਯਾਬੀ ਹਾਸਿਲ ਕਰ ਲਈ ਹੈ ਗੁਰਨਾਮ ਸਿੰਘ ਨੂੰ ਵੀ ਸਹੀ ਉਹੀ ਲੱਗਾ ਜੋ ਉਨਾਂ ਨੇ ਇਸ ਨੂੰ ਕਰਨ ਲਈ ਮਜਬੂਰ ਕੀਤਾ। ਜਦੋਕਿ ਫਿਲੌਰ ਦੇ ਇੰਚਾਰਜ ਨੇ ਜਦੋ ਮਦਦ ਕਰਨ ਵਿੱਚ ਅਸਮਰੱਥਾ ਜਿਤਾਈ ਤਾਂ ਇਹ ਚੁੱਪਚਾਪ ਬਿਲਗੇ ਨੂੰ ਆ ਗਏ। ਭਾਂਵੇ ਕਿ ਗੰਨੇਪਿੰਡ ਦੇ ਥ੍ਰੀਵੀਲਰਾਂ ਵਾਲੇ ਰਲ ਕੇ ਚੱਲਣ ਲਈ ਤਿਆਰ ਸੀ ਉਸ ਲਈ ਗੁਰਨਾਮ ਸਿੰਘ ਨੇ ਸਹਿਮਤੀ ਨਹੀ ਦਿੱਤੀ ਮੇਰੇ ਦੇਖਣ ਵਿੱਚ ਪ੍ਰਧਾਨ ਦੇ ਫੇਲ੍ਹ ਹੋਣ ਦਾ ਕਾਰਨ ਵੀ ਇਹੀ ਸੀ ਦੂਸਰਿਆ ਨੂੰ ਮੌਕਾ ਮਿਲ ਗਿਆ ਆਪਣੀ ਚਲਾਉਣ ਦਾ। ਗੁਰਨਾਮ ਸਿੰਘ ਦਾ ਖਦਸ਼ਾ ਨਿਰਧਾਰ ਸੀ ਜਿਸ ਕਰਕੇ ਪਹਿਲੇ ਸੁਧਾਰ ਨੂੰ ਲਾਗੂ ਕਰਨ ਦੀ ਬਜਾਏ ਇਸ ਪਹਿਲੇ ਸੁਧਾਰ ਦੀ ਫੂਕ ਨਿਕਲ ਗਈ।

ਦੂਸਰਾ ਸੁਧਾਰ ਬਾਜ਼ਾਰ ਨੂੰ ਲੈ ਕੇ ਇੱਕ ਯੋਜਨਾ ਬਣਾਈ ਗਈ ਸੀ ਕਿ ਇਥੋਂ ਦੇ ਦੁਕਾਨਦਾਰਾਂ ਵਿੱਚ ਇੱਕ ਰਲ ਕੇ ਮੀਟਿੰਗ ਕੀਤੀ ਜਾਵੇ ਉਹਨਾਂ ਦੇ ਵੀ ਦੁੱਖ ਸੁਣੇ ਜਾਣ ਤੇ ਸੁਧਾਰਾਂ ਦੀ ਵੀ ਗੱਲ ਕੀਤੀ ਜਾਵੇ ਭਾਵੇਂ ਕਿ ਇਹ ਮੀਟਿੰਗ ਹੋਈ ਨੂੰ ਕਈ ਦਿਨ ਹੋ ਚੁੱਕੇ ਹਨ ਪ੍ਰਧਾਨ ਗੁਰਨਾਮ ਸਿੰਘ ਨੇ ਉਥੇ ਦਿੱਤੇ ਭਾਸ਼ਣ ਨੂੰ ਲੈ ਕੇ ਜੇ ਅੱਜ ਸੋਚਿਆ ਜਾਵੇ ਕਿ ਕੀ ਇਹ ਕਮੇਟੀ ਆਪਣੀਆਂ ਕਹੀਆਂ ਹੋਈਆਂ ਗੱਲਾਂ ਤੇ ਪੂਰੀ ਖਰੀ ਉਤਰੀ ਹੈ ਇਹ ਦੂਸਰਾ ਸੁਧਾਰ ਸੀ ਮੈਨੂੰ ਦੂਸਰੇ ਸੁਧਾਰ ਦੀ ਵੀ ਹੁਣ ਤੱਕ ਫੂਕ ਨਿਕਲਦੀ ਜਾਪਦੀ ਹੈ।

ਸੋ ਦੋਸਤੋ ਲੋਕਾਂ ਨਾਲ ਵਾਅਦੇ ਉਹ ਲੀਡਰ ਕਰਦੇ ਐ ਜਿਨਾਂ ਦੀ ਕੋਈ ਸੋਚ ਹੁੰਦੀ ਹੈ ਹਮੇਸ਼ਾ ਹੀ ਅਜਿਹੇ ਲੀਡਰਾਂ ਦੇ ਪੈਰਾਂ ਵਿੱਚ ਰੁਕਾਵਟਾਂ ਉਹ ਲੋਕ ਖੜੀਆਂ ਕਰਦੇ ਆ ਜਿਨਾਂ ਕੋਲ ਕੋਈ ਵੀ ਪ੍ਰੋਗਰਾਮ ਨਹੀਂ ਹੁੰਦਾ। ਇਹ ਮੇਰਾ ਮੰਨਣਾ ਔਰ ਮੇਰਾ ਇਹ ਦੇਖਣਾ, ਕਿ ਅਜਿਹੇ ਲੋਕ ਹੀ ਆਪਣੇ ਨਗਰ ਨੂੰ ਪਿੱਛੇ ਲੈ ਜਾਂਦੇ ਆ ਇਹ ਪਹਿਲੀਆਂ ਪਾਰਟੀਆਂ ਵਿੱਚ ਵੀ ਅਜਿਹਾ ਕੁਝ ਹੁੰਦਾ ਰਿਹਾ ਜੋ ਅੱਜ ਆਮ ਆਦਮੀ ਪਾਰਟੀ ਵਿੱਚ ਹੋ ਰਿਹਾ।
ਸਾਡੇ ਦੇਖਣ ਵਿੱਚ ਅਜਿਹੇ ਲੋਕ ਜੋ ਦੂਸਰੀਆਂ ਪਾਰਟੀਆਂ ਨੇ ਫੇਲ੍ਹ ਕੀਤੇ ਹੋਏ ਸਨ ਜਾਂ ਉਹਨਾਂ ਪਾਰਟੀਆਂ ਵਿੱਚ ਇਹ ਦੂਸਰੇ ਰਿੰਗ ਜਾਂ ਤੀਸਰੇ ਰਿੰਗ ਵਿਚ ਸਨ। ਇਹਨਾਂ ਵਿੱਚ ਕੁਝ ਸਿਆਣੇ ਲੋਕ ਵੀ ਹਨ ਜਿਹਨਾਂ ਦੇ ਅੱਗੇ ਫੇਲ ਲੋਕ ਬਹੁਮਤ ਖੜਾ ਕਰਕੇ ਆਪਣੀ ਮਨਵਾਈ ਜਾਂਦੇ ਹਨ।

ਪਿਛਲੇਂ ਦਿਨੀਂ ਜਥੇਦਾਰ ਕੁਲਦੀਪ ਸਿੰਘ ਇਕ ਮੀਟਿੰਗ ਦੌਰਾਨ ਖਰੀਆ ਖੋਟੀਆ ਸੁਣਾਕੇ ਆਖ ਗਿਆ ਕਿ ਸਾਡੀ ਕੋਈ ਸੁਣਦਾ ਨਹੀ ਉਹ ਘਰ ਨੂੰ ਚਲੇ ਗਏ ਮੁੜ ਕੇ ਆਉਣਗੇ?

ਇਕ ਬਲਾਕ ਪ੍ਰਧਾਨ ਪਾਰਟੀ ਤੋਂ ਬਹੁਤ ਔਖਾ ਪਾਰਟੀ ਉਸ ਤੋਂ ਵੀ ਔਖੀ ਹੈ। ਦੇਖੋ ਕਿਸ ਦਾ ਕਿਸ ਕੋਲੋ ਪਿਛਾ ਛੁੱਟਦਾ।

ਹਲਕਾ ਵਿਧਾਇਕ ਰਵਾਇਤੀ ਪਾਰਟੀਆਂ ਦੇ ਵਿਧਾਇਕਾ ਮੁਕਾਬਲੇ ਬਹੁਤ ਵੱਖਰੇ ਹਨ ਬਿਲਗਾ ਨੂੰ ਉਹਨਾਂ ਨੇ ਬਹੁਤ ਸਮਾਂ ਦਿੱਤਾ ਆਪਣੇ ਬੱਚਿਆ ਵਾਂਗ ਰੱਖਿਆ ਸਾਰਿਆਂ ਨੂੰ ਫਿਰ ਵੀ ਸਮਝ ਨਹੀ ਬਣੀ ਕੁਝ ਸਿੱਖਣ ਦੀ ਰੱਬ ਰਾਖਾ।

Related Post

Leave a Reply

Your email address will not be published. Required fields are marked *