ਬਿਲਗਾ ਪੁਲਿਸ ਨੇ 4 ਵਿਅਕਤੀਆ ਨੂੰ ਕਾਬੂ ਕਰਕੇ ਇਹਨਾ ਪਾਸੋਂ 207 ਖੁੱਲੀਆਂ ਨਸ਼ੀਲੀਆਂ ਗੌਲੀਆਂ ਬ੍ਰਾਮਦ ਕੀਤੀਆਂ।
ਡੀ ਐਸ ਪੀ ਫਿਲੌਰ ਸਰਵਨ ਸਿੰਘ ਬੱਲ, ਪੀ ਪੀ ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ A S I ਅਵਤਾਰ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕਸਬਾ ਬਿਲਗਾ ਤੋਂ ਔਜਲਾ ਰੋਡ ਪਰ ਪੁੱਜੀ ਤਾਂ ਸੜਕ ਦੇ ਸੱਜੇ ਪਾਸੇ ਪਿੱਪਲ ਦੇ ਦਰਖੱਤ ਹੇਠਾਂ 4 ਨੌਜਵਾਨ ਖੜੇ ਦਿਖਾਈ ਦਿੱਤੇ ਜਿਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਪਾਸੋਂ 207 ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁੱਕਦਮਾਂ ਦਰਜ ਕੀਤਾ 16 ਮਿਤੀ 14-03-2025 ਐਕਟ 22-61-85 ਐਨ ਡੀ ਪੀ ਐਸ ਐਕਟ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਦੌਰਾਨੇ ਤਫਤੀਸ ਦੋਸ਼ੀਆਂ ਉਕਤਾਨ ਨੂੰ ਮੁਕੰਦਮਾਂ ਹਜਾ ਵਿੱਚ ਬਾਅਦ ਪੁੱਛਗਿੱਛ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤੇ ਗਏ ਸੀ। ਦੋਸ਼ੀਆਂ ਅਰਸ਼ਦੀਪ ਸਿੰਘ ਉਰਫ ਅਰਸ਼ੀ, ਸੰਜੀਵ ਕੁਮਾਰ ਉਰਫ ਮਿੱਠੂ, ਲਵਪ੍ਰੀਤ ਉਰਫ ਲਵ ਉਕਤਾਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਨੂੰ ਆਪਣੇ ਪਿੰਡ ਬਿਲਗਾ ਵਿਖੇ 1 ਐੱਨ ਆਰ ਆਈ ਜੀਤ ਸਿੰਘ ਪੁੱਤਰ ਭਗਤ ਸਿੰਘ ਵਾਸੀ ਪੱਤੀ ਭੱਟੀ ਬਿਲਗਾ ਦੀ ਰਿਹਾਇਸ਼ ਅੰਦਰ ਰਾਤ ਦੇ ਸਮੇਂ ਦਾਖਲ ਹੋ ਕੇ ਤੜਕੇ ਕ੍ਰੀਬ 4 ਵਜੇ ਉਕਤ ਐੱਨ ਆਰ ਆਈ ਜੀਤ ਸਿੰਘ ਉਕਤ ਦੇ ਹੱਥ ਵਿੱਚ ਪਾਇਆ ਹੋਇਆ ਸੋਨੇ ਦਾ ਕੜਾ, ਸੋਨੇ ਦੀ ਚੈਨ ਅਤੇ 2 ਮੁੰਦਰੀਆਂ ਤੇਜਧਾਰ ਹਥਿਆਰ ਦਿਖਾ ਕੇ ਡਰਾ ਧੱਮਕਾ ਕੇ ਲੁੱਟ-ਖੋਹ ਕੀਤੀ ਸੀ। ਜੋ ਸੋਨੇ ਦਾ ਕੜਾ ਬ੍ਰਾਮਦ ਕੀਤਾ ਜਾ ਚੁੱਕਾ ਹੈ।

ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋ ਐੱਨ ਆਰ ਆਈ ਜੀਤ ਸਿੰਘ ਨਾਲ ਲੁੱਟ-ਖੋਹ ਕੀਤੀਆਂ ਸੋਨੇ ਦੀ ਚੈਨ ਅਤੇ ਮੁਦਰੀ ਬ੍ਰਾਮਦ ਕੀਤੀ ਜਾਵੇਗੀ। ਨਾਲ ਹੀ ਇਹਨਾਂ ਪਾਸਿਓਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
