ਸੂਬੇ ‘ਚ ਨਸ਼ਿਆਂ ਦਾ ਕਾਰੋਬਾਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇਗਾ ਇਹ ਪੰਜਾਬ ਦਾ ਬਹੁਤ ਅਹਿਮ ਮੁੱਦਾ ਸੀ। ਪੰਜਾਬ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੀ ਸੀ ‘ਤੇ ਹੁਣ ਇਕਦਮ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਐਕਸ਼ਨ ਮੂਡ ਵਿੱਚ ਆ ਗਈ ਹੈ ਅਤੇ ਪੰਜਾਬ ਵਿੱਚ ਇੱਕ ਨਵੀਂ ਮੁਹਿੰਮ “ਯੁੱਧ ਨਸ਼ੇ ਵਿਰੁੱਧ” ਦੇ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਦੇਸ਼ ਜਾਰੀ ਕਰ ਦਿੱਤੇ ਹਨ। ਜੋ ਵੀ ਨਸ਼ਿਆਂ ਦਾ ਸੌਦਾਗਰ ਹੈ ਉਹਨਾਂ ਦੀ ਪ੍ਰੋਪਰਟੀ ਕੇਸ ਨਾਲ ਨੱਥੀ ਕਰਕੇ ਉਹਨਾਂ ਦੇ ਘਰਾਂ ਤੇ ਬਲਡੋਜਰ ਚਲਾਏ ਜਾਣ ਇਹ ਕਾਰਵਾਈ ਸ਼ਲਾਗਾਯੋਗ ਹੈ। 1 ਮਾਰਚ ਤੋਂ ਲੈ ਕੇ 10 ਮਾਰਚ ਤੱਕ ਹੁਣ ਤੱਕ 988 F I R ਦਰਜ ਕੀਤੀਆਂ ਹਨ ਅਤੇ ਤਕਰੀਬਨ 1360 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤੇ ਹੁਣ ਤੱਕ ਪੁਲਿਸ ਨੇ 3567,000 ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਅਤੇ 6 ਲੱਖ 81, ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਨਾਲ 1035 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦੀ ਵੀ ਕੀਤੀ ਗਈ ਇਸ ਮੌਕੇ ਤੇ ਬੀਬੀ ਇੰਦਰਜੀਤ ਕੌਰ ਮਾਨ ਨੇ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਮੁਹਿੰਮ ਉਸ ਵਕਤ ਤੱਕ ਜਾਰੀ ਰਹੇਗੀ ਜਦੋ ਤੱਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਣਾ ਦਿੱਤਾ ਜਾਂਦਾ ਇਸ ਮੁਹਿੰਮ ਦਾ ਪੰਜਾਬ ਦੇ ਲੋਕ ਸਵਾਗਤ ਕਰ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰ ਰਹੇ ਹਨ। ਇਸ ਮੁਹਿੰਮ ਚ ਪੰਜਾਬ ਦੇ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਕਾਮਯਾਬੀ ਨਹੀਂ ਮਿਲ ਸਕਦੀ ਅਤੇ ਇਸ ਮੁਹਿੰਮ ਦੀ ਚਾਰੇ ਪਾਸਿਓਂ ਸ਼ਲਾਘਾ ਵੀ ਹੋ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ।
