Breaking
Fri. Oct 31st, 2025

ਇਨੋਵੇਟਿਵ ਸੁਸਾਇਟੀ ਨੂਰਮਿਹਲ ਦੀ ਪਲੇਠੀ ਮੀਟਿੰਗ

ਨੂਰਮਹਿਲ ਸ਼ਹਿਰ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਬਪਾਰਟੀ ਹੋਈ

ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਕੰਮ ਕੀਤੇ ਜਾਣਗੇ -ਵਿਧਾਇਕ ਇੰਦਰਜੀਤ ਕੌਰ ਮਾਨ

ਨੂਰਮਹਿਲ ਫਰਵਰੀ 2025-ਨਗਰ ਕੌਂਸਲ ਨੂਰਮਹਿਲ ਦੇ ਦਫਤਰ ਵਿਖੇ ਹਲਕਾ ਨਕੋਦਰ ਦੀ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਯਤਨਾਂ ਸਦਕਾ ਸ਼ਹਿਰ ਦੇ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਪਤਵੰਤਿਆਂ ਦੀ ਪਲੇਠੀ ਮੀਟਿੰਗ ਹੋਈ। ਸ਼ਹਿਰ ਦੇ ਲੋਕਾਂ ਨੂੰ ਦਰਪੇਸ਼ ਸਰਕਾਰੀ ਸਕੂਲ ਦੀ ਨਵੀਂ ਇਮਾਰਤ, ਸੀਵਰੇਜ, ਸਰਕਾਰੀ ਹਸਪਤਾਲ,ਪਬਲਿਕ ਟ੍ਰਾਂਸਪੋਰਟ, ਬੱਸ ਸਰਵਿਸ, ਟ੍ਰੈਫਿਕ ਸਮੱਸਿਆ, ਨਾਜ਼ਾਇਜ ਕਬਜੇ, ਬਿਜਲੀ, ਪਾਣੀ , ਸੀਵਰੇਜ ਆਦਿ ਪ੍ਰਮੁੱਖ ਸਮੱਸਿਆਵਾਂ ਤੇ ਸ਼ਹਿਰ ਵਾਸੀਆਂ ਦੀ ਰਾਏ ਲਈ ਗਈ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇਖਿਆ ਕਿ ਕਿ ਨਗਰ ਕੌਂਸਲ ਨੂਰਮਹਿਲ ਵਲੋਂ ਆਮ ਲੋਕਾਂ ਦੀਆਂ ਸਮੱਸਿਆ ਅਤੇ ਦੁੱਖ ਤਕਲੀਫਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਨੂੰ ਲੈ ਕੇ ਇਹ ਕੋਸ਼ਿਸ਼ ਕੀਤੀ ਗਈ।

ਪਬਲਿਕ ਦੇ ਦਰਦ ਨੂੰ ਮਹਿਸੂਸ ਕਰਦਿਆਂ ਸ਼ਹਿਰ ਵਿੱਚ ਇਨੋਵੇਟਿਵ ਸੁਸਾਇਟੀ ਕਮੇਟਬਣਾ ਕੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਦਮ ਚੁੱਕਿਆ ਹੈ। ਉਨਾਂ ਅੱਗੇ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਸ਼ਹਿਰ ਨਿਵਾਸੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਰਕਾਰ ਦਾ ਸੁਪਨਾ ਪੂਰਾ ਹੋ ਸਕਦਾ ਹੈ। ਇਸ ਮੌਕੇ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਪਤਵੰਤਿਆਂ ਵੱਲੋਂ ਆਪਣੇ-ਆਪਣੇ ਸੁਝਾਅ ਵੀ ਦਿੱਤੇ ਗਏ। ਮੀਟਿੰਗ ਮੌਕੇ ‘ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ, ਨਾਇਬ ਤਹਿਸੀਲਦਾਰ, ਬਿਜਲੀ ਵਿਭਾਗ, ਪੀਡਬਲਯੂਡੀ ਅਧਿਕਾਰੀ ਵੀ ਮੌਜੂਦ ਸਨ।

Related Post

Leave a Reply

Your email address will not be published. Required fields are marked *