ਅਮਰੀਕਾ ਤੋਂ ਜਬਰੀ ਵਾਪਸ ਭੇਜੇ 116 ਭਾਰਤੀਆਂ ਨੂੰ ਲੈ ਕੇ ਦੂਜ਼ਾ ਜਹਾਜ਼ ਅੰਮ੍ਰਿਤਸਰ ਪੁੱਜਾ
ਅਮਿਤ ਬੱਧਣ ਅਮਰੀਕਾ ਤੋਂ ਡਿਪੋਰਟ ਹੋ ਕੇ ਬੀਤੀ ਰਾਤ ਅੰਮ੍ਰਿਤਸਰ ਦੇ ਏਅਰਪੋਰਟ ਤੇ ਪੁੱਜੇ ਅਮਰੀਕਾ ਦੇ ਫੌਜੀ ਜਹਾਜ਼ ਜਿਸ ਵਿੱਚ 116 ਭਾਰਤੀਆਂ ਸਮੇਤ ਆਇਆ ਜੋ ਆਪਣੇ ਬਿਲਗਾ ਦੇ ਪੱਤੀ ਭੋਜਾ ‘ਚ ਸਥਿਤ ਘਰ ਵਿਖੇ ਸਵੇਰੇ ਪਹੁੰਚ ਜਾਣ ਦਾ ਸਮਾਚਾਰ ਹੈ। ਸੰਪਰਕ ਕਰਨ ਤੇ ਅਮਿਤ ਦੇ ਪਰਿਵਾਰ ਵੱਲੋ ਪ੍ਰੈੱਸ ਕਵਰੇਜ ਕਰਵਾਉਣ ਤੋਂ ਇਨਕਾਰ ਕਰਦਿਆ ਕਿਹਾ ਕਿ ਸਾਡਾ ਮੁੰਡਾ ਠੀਕ ਨਹੀ ਹੈ ਉਹ ਦਵਾਈ ਲੈਣ ਲਈ ਗਿਆ ਹੈ। ਅਜੇ ਉਹ ਮੀਡੀਏ ਸਾਹਮਣੇ ਆਉਣ ਦੇ ਯੋਗ ਨਹੀ ਹੈ।
 
                        