ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਅੱਜ ਨਵੀਂ ਦਿੱਲੀ ਹਲਕੇ ਵਿੱਚ ਪਾਰਟੀ ਦੇ ਰਾਸ਼ਟਰੀ ਕਨਵੀਨਰ
ਅਰਵਿੰਦ ਕੇਜਰੀਵਾਲ ਦੀ ਕਾਰ ਤੇ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਪ ਵੱਲੋ ਕਿਹਾ ਗਿਆ ਕਿ ਆਪਣੀ ਹਾਰ ਨੂੰ ਦੇਖਦਿਆ ਭਾਜਪਾ ਵਰਕਰਾਂ ਨੇ ਹਮਲਾ ਕੀਤਾ।ਜਦੋਕਿ ਭਾਜਪਾ ਨੇ ਪਲਟਵਾਰ ਕਰਦਿਆ ਦਾਅਵਾ ਕੀਤਾ ਕਿ ਕੇਜਰੀਵਾਲ ਦੀ ਕਾਰ ਨੇ ਦੋ ਨੌਜਵਾਨਾਂ ਟੱਕਰਮਾਰੀ, ਜੋ ਆਪ ਸੁਪਰੀਮੋ ਨੂੰ ਦਿੱਲੀ ਦੇ ਵਿਕਾਸ ਬਾਰੇ ਸਵਾਲ ਪੁੱਛ ਰਹੇ ਸਨ।

ਕਿਸਾਨੀ ਮੰਗਾਂ ਨੂੰ ਲੈ ਕੇ ਬਾਰਡਰਾਂ ਉੱਤੇ ਚੱਲ ਰਿਹਾ ਕਿਸਾਨ ਸੰਘਰਸ਼ ਦੌਰਾਨ ਕਿਸਾਨੀ ਏਕਤਾ ਦੇ ਮੱਦੇ ਨਜ਼ਰ ਸੰਯੁਕਤ ਕਿਸਾਨ ਮੋਰਚਾ ਐਸਕੇਐਮ, ਐਸ ਕੇਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਿਲ ਤਿੰਨ ਧਿਰਾਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਹੋਈ ਇਸ ਮੀਟਿੰਗ ਵਿੱਚ ਤਿੰਨਾਂ ਫੋਰਮਾਂ ਦੇ ਵੱਡੇ ਆਗੂ ਜਿਨਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਣਾਈ ਗਈ ਛੇ ਮੈਂਬਰੀ ਤਾਲਮਿਲ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾ ਰਵਿੰਦਰ ਸਿੰਘ ਪਟਿਆਲਾ, ਕ੍ਰਿਸ਼ਨਾ ਪ੍ਰਸਾਦ ਕੇਰਲਾ ਕੇਰਲਾ, ਹਰਿੰਦਰ ਸਿੰਘ ਲੱਖੋਵਾਲ ਤੇ ਡਾਕਟਰ ਦਰਸ਼ਨ ਪਾਲ ਤੋਂ ਇਲਾਵਾ ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਅਤੇ ਝੰਡਾ ਸਿੰਘ ਜੇਠੂਕੇ ਸ਼ਾਮਿਲ ਹੋਏ ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸੁਖਜੀਤ ਸਿੰਘ ਹਰਦੋ ਝੰਡਾ, ਲਖਵਿੰਦਰ ਸਿੰਘ ਔਲਖ, ਗੁਰਿੰਦਰ ਸਿੰਘ ਭੰਗੂ ਅਤੇ ਕਿਸਾਨ ਮੋਰਚੇ ਵੱਲੋਂ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ ਜਸਵਿੰਦਰ ਸਿੰਘ ਲੌਂਗੋਵਾਲ, ਮਲਕੀਤ ਸਿੰਘ ਮਨਜੀਤ ਸਿੰਘ ਰਾਏ, ਰਾਜੂ ਰਾਜਸਥਾਨ ਅਤੇ ਅਮਰਜੀਤ ਸਿੰਘ ਮੋਹੜੀ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਾਰਨ ਵਰਤ ਕਰਕੇ ਵਿਗੜ ਰਹੀ ਸਿਹਤ ਦੀ ਸਥਿਤੀ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਘੱਟੋ ਘੱਟ ਸਾਂਝੇ ਪ੍ਰੋਗਰਾਮ ਤਹਿਤ ਏਕਤਾ ਦੇ ਹਾਮੀ ਹੋਣ ਦਾ ਦਾਅਵਾ ਕੀਤਾ ਗਿਆ ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ 20 ਜਨਵਰੀ ਨੂੰ ਦੇਸ਼ ਭਰ ਵਿੱਚ ਪਾਰਲੀਮੈਂਟ ਮੈਂਬਰਾਂ ਨੂੰ ਮੰਗ ਪੱਤਰ ਦੇਣ ਅਤੇ 26 ਜਨਵਰੀ ਨੂੰ ਦੋਨਾਂ ਮੋਰਚਿਆਂ ਵੱਲੋਂ ਟਰੈਕਟਰ ਮਾਰਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਮੀਟਿੰਗ ਉਪਰੰਤ ਦੋਵਾਂ ਧੜਿਆਂ ਵੱਲੋਂ ਵੱਖੋ ਵੱਖਰੀਆਂ ਪ੍ਰੈੱਸ ਕਾਨਫਰੰਸਾਂ ਕੀਤੀਆਂ ਗਈਆਂ।
ਦੱਸਿਆ ਜਾ ਰਿਹਾ ਭਾਵੇਂ ਤਿੰਨੋਂ ਤਰ੍ਹਾਂ ਦਰਮਿਆਨ ਘੱਟ ਤੋਂ ਘੱਟ ਏਕਤਾ ਦੇ ਮੁੱਦੇ ਤੇ ਵੀ ਵਿਚਾਰ ਚਰਚਾ ਹੋਈ ਪਰ ਮੀਟਿੰਗ ਖਤਮ ਹੋਣ ਤੱਕ ਏਕੇ ਦੇ ਮੁੱਦੇ ਤੇ ਮੋਹਰ ਨਹੀਂ ਲੱਗ ਸਕੀ ਇਸ ਵਾਰ ਦਾ ਇੱਕ ਅਹਿਮ ਪਹਿਲੂ ਇਹ ਵੀ ਰਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਐਤਕੀ ਤਾਂ ਤਿੰਨ ਧੜਿਆਂ ਵਲੋਂ ਸਾਂਝੀ ਪ੍ਰੈਸ ਕਾਨਫਰਸ ਵੀ ਨਾ ਕੀਤੀ ਗਈ ਉੰਝ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਗੁਰਿੰਦਰ ਸਿੰਘ ਭੰਗੂ ਤੇ ਹੋਰਾਂ ਦਾ ਕਹਿਣ ਸੀ ਕਿ ਘੱਟੋ ਘੱਟ ਪ੍ਰੋਗਰਾਮ ਤੇ ਏਕਤਾ ਦੇ ਮੁੱਦੇ ਤੇ ਵੀ ਗੱਲਬਾਤ ਚੱਲੀ ਪਰ ਇਸ ਸੰਬੰਧੀ ਐਸਕੇਐਮ ਨੇ ਅਜੇ ਸਮਾਂ ਮੰਗਿਆ
ਢਾਬੀ ਗੁਜਰਾ ਖਨੌਰੀ ਸਰਹੱਦ ਉੱਪਰ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੂੰ ਮਿਲਣ ਲਈ ਅੱਜ ਕੇਂਦਰ ਸਰਕਾਰ ਦੇ ਖੇਤੀਬਾੜੀ ਮਨਿਸਟਰੀ ਦੇ ਜੁਆਇੰਟ ਸਕੱਤਰ ਪ੍ਰੀਆ ਰਾਜਨ ਆਈਐਫਐਸ ਪਹੁੰਚੇ ਇਸ ਦੌਰਾਨ ਉਹਨਾਂ ਨਾਲ ਸਾਬਕਾ ਏਡੀਜੀਪੀ ਪੰਜਾਬ ਜਸਕਰਨ ਸਿੰਘ ਸਮੇਤ ਕੇਂਦਰ ਤੋਂ ਆਏ ਹੋਰ ਅਧਿਕਾਰੀ ਵੀ ਮੌਜੂਦ ਸਨ ਕੇਂਦਰੀ ਅਧਿਕਾਰੀ ਜਗਜੀਤ ਸਿੰਘ ਨੂੰ ਮਿਲਣ ਲਈ ਅੰਦਰ ਉਹਨਾਂ ਦੇ ਕੈਬਨ ਵਿੱਚ ਗਏ।

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ ਉਹਨਾਂ ਕਿਹਾ ਕਿ ਆਪ ਸਰਕਾਰ ਦਿੱਲੀ ਵਿੱਚ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਮੁਹੱਈਆ ਕਰਵਾਏਗੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਸੀਂ ਇੱਕ ਅਜਿਹੀ ਯੋਜਨਾ ਲੈ ਕੇ ਆਵਾਂਗੇ ਜਿਸ ਦੇ ਤਹਿਤ ਕਿਰਾਏਦਾਰ ਵੀ ਮੁਫਤ ਬਿਜਲੀ ਅਤੇ ਪਾਣੀ ਦਾ ਲਾਭ ਲੈ ਸਕਣਗੇ।
 
                        