ਪਿਆਕੜਾ ਦੀਆਂ ਲੱਗੀਆਂ ਮੌਜਾ
ਚੋਣ ਦੰਗਲ ਬਿਲਗਾ 2024। ਇਸ ਚੋਣ ਮੈਦਾਨ ਵਿੱਚ ਮੁੱਖ ਮੁਕਾਬਲੇ ਦੀ ਗੱਲ ਕਰਾਂਗੇ। ਮੁੱਖ ਮੁਕਾਬਲਾ ਕਿਸ-ਕਿਸ ਧਿਰ ਦਰਮਿਆਨ ਹੋ ਰਿਹਾ ਇੱਕ ਪਾਸੇ ਸਰਕਾਰ ਹੈ ਦੂਸਰੇ ਪਾਸੇ ਗੱਠਜੋੜ ਜਿਸ ਵਿੱਚ ਕਾਂਗਰਸ ਅਕਾਲੀ ਦਲ ਬਸਪਾ ਅਤੇ ਸੀ ਪੀ ਐਮ ਇਹ ਧਿਰਾਂ ਇਕੱਠੀਆਂ ਹਨ ਜਦੋਂ ਕਿ ਆਮ ਆਦਮੀ ਪਾਰਟੀ ਨਾਲ ਕਾਮਰੇਡ ਪਾਸਲਾ ਗਰੁੱਪ ਹੈ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਆਏ ਉਮੀਦਵਾਰ ਬਣੇ ਆਗੂ ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ ਦੀ ਤਰਫੋਂ ਹਨ ਜਿਹਨਾਂ ਨੇ ਵਿਰੋਧੀ ਧਿਰ ਲਈ ਖਤਰਾ ਖੜਾ ਕੀਤਾ ਹੋਇਆ ਹੈ।ਪੂਰਾ ਚੋਣ ਮੈਦਾਨ ਭਖਿਆ ਹੋਇਆ ਠੰਡ ਦੇ ਬਾਵਜੂਦ ਬਿਲਗਾ ਚ ਸਿਆਸੀ ਗਰਮੀ ਜ਼ੋਰਾਂ ਤੇ ਹੈ ਪੰਜ ਸਾਲ ਲਈ ਕਮੇਟੀ ਚੁਣੀ ਜਾਣੀ ਹੈ ਸਤਾਧਿਰ ਦੋ ਵਾਰਡ ਬਿਨਾਂ ਮੁਕਾਬਲੇ ਜਿੱਤ ਚੁੱਕੀ ਹੈ ਜਦੋਂ ਕਿ ਬਹੁਮਤ ਵਾਸਤ ਛੇ ਸੀਟਾਂ ਦੀ ਜਰੂਰਤ ਹੈ ਇਸ ਅੰਕੜੇ ਨੂੰ ਛੂਣ ਵਾਸਤੇ ਸਤਾਧਿਰ ਨੇ ਵੀ ਪੂਰਾ ਜੋਰ ਲਗਾਇਆ ਹੋਇਆ ਹੈ ਬਿਲਗਾ ਦੇ 11 ਵਾਰਡਾਂ ਦੇ ਘਰ ਘਰ ਵਿੱਚ ਜਾ ਕੇ ਬੀਬੀ ਇੰਦਰਜੀਤ ਕੌਰ ਮਾਨ ਨੇ ਹਰ ਇੱਕ ਵੋਟਰ ਨੂੰ ਆਉਣ ਵਾਲੇ ਸਮੇਂ ਵਿੱਚ ਬਿਲਗਾ ਨੂੰ ਕਿਹੋ ਜਿਹਾ ਬਣਾਉਣਾ ਦੱਸਿਆ ਹੈ ਵਿਰੋਧੀ ਧਿਰ ਸਿਰਫ ਜਿੱਤਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਗਠਜੋੜ ਦੇ ਉਮੀਦਵਾਰਾਂ ਕੋਲ ਕਹਿਣ ਲਈ ਕੁਝ ਨਹੀਂ ਹਾਂ ਇਹ ਜਰੂਰ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿ ਗਏ ਨੇ ਕਿ ਦੋ ਸਾਲ ਬਾਅਦ ਆਪਣੀ ਸਰਕਾਰ ਆਵੇਗੀ ਉਸ ਸਮੇਂ ਆਪਾਂ ਸਭ ਕੁਝ ਕਰ ਲਵਾਂਗੇ।
ਆਓ ਹੁਣ ਦੇਖੀਏ ਕਿ ਇੱਥੇ ਕੀ ਚੋਣ ਮੈਦਾਨ ਵਿੱਚ ਪੁਜੀਸ਼ਨ ਬਣੀ ਹੈ ਸਤਾਧਿਰ ਵਾਲੀ ਸਾਈਡ ਪਾਸਿਓਂ ਗੁਰਨਾਮ ਸਿੰਘ ਜੱਖੂ ਅਗਵਾਈ ਕਰ ਰਿਹਾ ਜਦੋਂ ਕਿ ਗੱਠਜੋੜ ਵਾਲਿਓ ਪਾਸਿਓਂ ਪਰਮਿੰਦਰ ਸੰਘੇੜਾ। ਵਾਰਡ ਨੰਬਰ ਦੋ ਤੋਂ ਗੁਰਨਾਮ ਸਿੰਘ ਉਮੀਦਵਾਰ ਹਨ ਜਿਨਾਂ ਨੂੰ ਅਸਫਲ ਕਰਨ ਦੀ ਕੋਸ਼ਿਸ਼ ਵਿੱਚ ਗਠਜੋੜ ਦਾ ਕਿਸੇ ਵੀ ਕੀਮਤ ਤੇ ਜੱਖੂ ਨੂੰ ਅਸਫਲ ਕੀਤਾ ਜਾਏ ਜੋਰ ਲਗਾ ਹੈ ਇਹ ਦੂਸਰੀ ਵਾਰ ਸਿਥਤੀ ਬਣੀ ਹੈ। ਉਹਨਾਂ ਵੱਲੋਂ ਇਹ ਮੰਨਣਾ ਹੈ ਕਿ ਅਗਰ ਜੱਖੂ ਜਿੱਤ ਜਾਂਦਾ ਹੈ ਤਾਂ ਪ੍ਰਧਾਨ ਬਣ ਜਾਵੇਗਾ। ਜਾਣੀਕੇ 2008 ਵਾਲੀ ਹੀ ਸੋਚ ਅਜ ਵੀ ਭਾਰੂ ਲਗ ਰਹੀ ਹੈ। ਦੂਸਰੇ ਪਾਸੇ ਵਾਰਡ ਨੰਬਰ ਚਾਰ ਤੋਂ ਜੇ ਗੱਲ ਕਰੀਏ ਚਾਰ ਵਿੱਚ ਗੱਠਜੋੜ ਦੇ ਉਮੀਦਵਾਰ ਨੇ ਪਰਮਿੰਦਰ ਸੰਘੇੜਾ ਨਗਰ ਪੰਚਾਇਤ ਦੇ ਪਿਛਲੇ ਕਾਰਜਕਾਲ ਸਮੇਂ ਉਹ ਪ੍ਰਧਾਨ ਬਣਨ ਦੇ ਚਾਹਵਾਨ ਸਨ ਪਰ ਉਸਦੀ ਆਪਣੀ ਸਰਕਾਰ ਨੇ ਐਸਸੀ ਔਰਤ ਲਈ ਪ੍ਰਧਾਨਗੀ ਦਾ ਨੋਟੀਫਿਕੇਸ਼ਨ ਕਰਕੇ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਸੀ ਇਸ ਵਾਰ ਮੁੜ ਸੰਘੇੜਾ ਪ੍ਰਧਾਨ ਬਣਨ ਦੇ ਚਾਹਵਾਨ ਹਨ ਜਿਸ ਲਈ ਉਹਨਾਂ ਨੇ ਅਕਾਲੀ ਦਲ ਦੀ ਹਮਾਇਤ ਲਈ ਹੈ ਬਸਪਾ ਵੀ ਉਹਨਾਂ ਦੇ ਨਾਲ ਸੀ ਪੀ ਐਮ ਵੀ ਉਹਨਾਂ ਦੀ ਮਦਦ ਕਰ ਰਹੀ ਹੈ ਕੀ ਜਸਜੀਤ ਸਿੰਘ ਸੰਨੀ ਸੰਘੇੜਾ ਨੂੰ ਪ੍ਰਧਾਨ ਬਣਾਉਣ ਲਈ ਮਨੋਰਾਜੀ ਹਨ ਇਹ ਵੀ ਇੱਕ ਸਵਾਲ ਹੈ? ਜੋ ਚੋਣ ਮੈਦਾਨ ਵਿੱਚੋਂ ਨਜ਼ਰ ਆ ਰਹੀ ਹੈ ਵਾਰਡ ਨੰਬਰ ਚਾਰ ਤੋਂ ਸੰਘੇੜਾ ਦਾ ਵਿਰੋਧੀ ਉਮੀਦਵਾਰ ਲਖਬੀਰ ਸਿੰਘ ਦੇ ਹੱਕ ਵਿੱਚ ਚਲ ਰਹੀ ਹਵਾ ਪਿਛੇ ਕੀ ਸਤਾਧਿਰ ਤੋਂ ਬਿਨਾ ਹੋਰ ਪਾਰਟੀ ਵੀ ਹੈ ਇਹ ਵੀ ਇੱਕ ਸਵਾਲ ਹੈ। ਜੇ ਲਖਬੀਰ ਸਿੰਘ ਜਿੱਤ ਜਾਂਦਾ ਹੈ ਤਾਂ ਸੰਘੇੜਾ ਪ੍ਰਧਾਨ ਬਣਨ ਦੀ ਲਾਇਨ ‘ਚ ਬਾਹਰ ਹੋ ਜਾਂਦਾ ਹੈ। ਲਖਬੀਰ ਸਿੰਘ ਬਾਰੇ ਅਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਕਿ ਉਸ ਦੇ ਹੱਕ ਵਿੱਚ ਵਧੀਆ ਹਵਾ ਚੱਲ ਰਹੀ ਹੈ ਅਗਰ ਵੋਟਾਂ ਪੈਣ ਤੱਕ ਇਹ ਹਵਾ ਵਰਕਰਾਰ ਰਹਿੰਦੀ ਹੈ ਤਾਂ ਨਤੀਜਾ ਕੁਝ ਵੀ ਹੋ ਸਕਦੇ ਹੈ ਪਰਮਿੰਦਰ ਸੰਘੇੜਾ ਨੇ ਆਪਣੀ ਪਤਨੀ ਨੂੰ ਵਾਰਡ ਨੰਬਰ 11 ਤੋਂ ਉਮੀਦਵਾਰ ਬਣਾਇਆ ਹੈ ਉਹ ਸਖਤ ਟੱਕਰ ਦੇ ਰਹੇ ਨੇ ਸੱਤਾ ਧਿਰ ਨੂੰ ਦੋਵਾਂ ਸੀਟਾਂ ਚ ਸੰਘੇੜਾ ਜਿੱਤ ਪ੍ਰਾਪਤ ਕਰ ਜਾਂਦੇ ਨੇ ਜਾਂ ਉਹਨਾਂ ਦੇ ਖਾਤੇ ਇੱਕ ਸੀਟ ਪੱਲੇ ਪੈਂਦੀ ਹੈ ਉਹ ਆਪ ਜਿੱਤਦੇ ਨੇ ਜਾਂ ਉਹਨਾਂ ਦੀ ਪਤਨੀ ਜਿੱਤਦੀ ਹੈ ਇਹ ਚੋਣ ਨਤੀਜੇ ਆਉਣ ਤੇ ਪਤਾ ਲੱਗੇਗਾ।
ਜਿਉ ਜਿਉ 21 ਦਸੰਬਰ ਨੇੜੇ ਆ ਰਹੀ ਹੈ ਉਮੀਦਵਾਰਾਂ ਦੀ ਧੜਕਨ ਵਧ ਰਹੀ ਹੈ। ਪਿਆਕੜਾਂ ਦੀਆਂ ਮੌਜਾਂ ਲੱਗੀਆਂ ਹਨ ਪੰਜ ਸਾਲ ਬਾਅਦ ਇਹ ਚੋਣ ਆਉਣ ਹੈ ਜਿਸ ਵਿੱਚ ਵੋਟਰਾਂ ਦੀ ਪੁੱਛਗਿੱਛ ਜਿਆਦਾ ਹੁੰਦੀ ਹੈ ਉਮੀਦਵਾਰ ਘਰਾਂ ਚ ਗੇੜੇ ਮਾਰ ਮਾਰ ਹੰਭ ਗਏ ਹਨ ਜਿਹਨਾਂ ਨੂੰ ਤਸੱਲੀ ਹੀ ਨਹੀ ਹੋ ਰਹੀ ਕਿ ਵੋਟਰ ਸਾਨੂੰ ਵੋਟ ਪਾਏਗਾ।