Breaking
Wed. Oct 29th, 2025

ਉਪ ਰਾਸ਼ਟਰਪਤੀ ਦੇ ਸਪੈਸ਼ਲ ਜਹਾਜ਼ ਨੂੰ ਜਦੋ ਅਚਾਨਕ ਲੁਧਿਆਣਾ ਤੋਂ ਅੰਮ੍ਰਿਤਸਰ ਉਤਾਰਿਆ

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਦਾ ਸਪੈਸ਼ਲ ਜਹਾਜ਼ ਨੂੰ ਉਤਾਰਿਆ ਗਿਆ। ਦਿੱਲੀ ਤੋਂ ਲੁਧਿਆਣਾ ਵਿਖੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਲੁਧਿਆਣਾ ਲਈ ਸਪੈਸ਼ਲ ਜਹਾਜ਼ ਰਾਹੀਂ ਉਡਾਣ ਭਰੀ ਗਈ ਸੀ ਪਰੰਤੂ ਲੁਧਿਆਣਾ ਵਿਚ ਸੰਘਣੀ ਧੁੰਦ ਅਤੇ ਖਰਾਬ ਮੌਸਮ ਹੋਣ ਕਾਰਨ ਜਹਾਜ਼ ਨੂੰ ਲੁਧਿਆਣੇ ਤੋਂ ਮੋੜ ਕੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਕਰੀਬ ਸਾਢੇ 11 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਉਪ ਰਾਸ਼ਟਰਪਤੀ ਨੂੰ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਤੇ ਏਅਰ ਪੋਰਟ ਡਾਇਰੈਕਟਰ ਅਤੇ ਹਵਾਈ ਅੱਡੇ ਦੀਆਂ ਸੁਰੱਖਿਆ ਫ਼ੋਰਸਾਂ ਵਲੋਂ ਸੁਰੱਖਿਅਤ ਏਅਰ ਪੋਰਟ ਦੇ ਐਵੀਏਸ਼ਨ ਕਲੱਬ ਵਿਚ ਠਹਿਰਾਇਆ ਗਿਆ। ਕਰੀਬ ਡੇਢ ਘੰਟੇ ਬਾਅਦ ਲੁਧਿਆਣੇ ਦਾ ਦੌਰਾ ਰੱਦ ਕਰਕੇ ਉੱਪ ਰਾਸ਼ਟਰਪਤੀ ਜਗਦੀਸ਼ ਧਨਖੜ ਆਪਣੀ ਸਪੈਸ਼ਲ ਉਡਾਣ ਰਾਹੀਂ ਕਰੀਬ ਦੁਪਿਹਰ 1 ਵਜੇ ਮੁੜ ਦਿੱਲੀ ਨੂੰ ਰਵਾਨਾ ਹੋ ਗਏ।

Related Post

Leave a Reply

Your email address will not be published. Required fields are marked *