ਬਿਲਗਾ (ਜਿਲ੍ਹਾ ਜਲੰਧਰ ਦਿਹਾਤੀ) ਦੀ ਪੁਲਿਸ ਵੱਲੋਂ ਜਿਮੀਦਾਰਾ ਦੇ ਖੇਤਾ ਵਿੱਚ ਲੱਗੇ ਬਿਜਲੀ ਦੇ ਟਰਾਂਸਫਰਮਰ ਦਾ ਤਾਂਬਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਵਾਲਾ ਚੋਰ ਅਤੇ ਇਸ ਸਮਾਨ ਨੂੰ ਖਰੀਦਣ ਵਾਲਾ ਕਬਾੜੀਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਾਨਯੋਗ ਐਸ.ਐਸ.ਪੀ. ਸਾਹਿਬ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾ, ਟਰਾਸਫਾਰਮਰ ਚੋਰੀ ਦੀਆਂ ਵਾਰਦਾਤਾ ਨੂੰ ਰੋਕਣ ਲਈ ਰੋਕਥਾਮ ਸਪੈਸ਼ਲ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਤੇ ਸ੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ. ਪੁਲਿਸ ਕਪਤਾਨ ਉਪ ਪੁਲਿਸ ਕਪਤਾਨ, ਫਿਲੌਰ ਜਲੰਧਰ ਦਿਹਾਤੀ ਦੀਆ ਹਦਾਇਤਾਂ ਮੁਤਾਬਿਕ ਸਬ ਇੰਸ: ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਬਿਲਗਾ ਦੀ ਨਿਗਰਾਨੀ ਹੇਠ ਜਿਮੀਦਾਰਾ ਦੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਸਫਾਰਮਰ ਵਿੱਚੋ ਤੇਲ, ਤਾਬਾਂ ਅਤੇ ਹੋਰ ਕੀਮਤੀ ਸਮਾਨ ਚੌਰੀ ਕਰਨ ਵਾਲੇ 01 ਨੌਜਵਾਨ ਅਤੇ ਟਰਾਸਫਾਰਮਰ ਵਿੱਚੋ ਚੋਰੀ ਕੀਤਾ ਗਿਆ ਸਮਾਨ ਖ੍ਰੀਦਣ ਵਾਲੇ 01 ਕਬਾੜੀਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ ਇੰਸ: ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਬਿਲਗਾ ਜੀ ਨੇ ਦੱਸਿਆ ਕਿ ਏ.ਐਸ.ਆਈ. ਦਲਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਸੰਗੋਵਾਲ ਮੌਜੂਦ ਸੀ ਕਿ ਸ੍ਰੀ ਬਲਜਿੰਦਰ ਸਿੰਘ (ਸਾਬਕਾ ਸਰਪੰਚ) ਪੁੱਤਰ ਮਲਕੀਤ ਸਿੰਘ ਵਾਸੀ ਪੁਆਦੜਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਆਪਣਾ ਬਿਆਨ ਲਿਖਾਇਆ ਕਿ ਮਿਤੀ 15/16-09-2024 ਦੀ ਦਰਮਿਆਨੀ ਰਾਤ ਨੂੰ ਕੁਲਵੀਰ ਸਿੰਘ ਪੁੱਤਰ ਮੀਤ ਸਿੰਘ ਵਾਸੀ ਤਲਵਣ ਦੀ ਜਮੀਨ ਸਾਡੇ ਪਿੰਡ ਵਿੱਚ ਪੈਂਦੀ ਹੈ।ਜੋ ਇਸ ਜ਼ਮੀਨ ਵਿੱਚੋਂ ਬਿਜਲੀ ਦੇ ਟਰਾਸਫਾਰਮਰ ਵਿੱਚੋ ਤਾਬਾਂ, ਰਾਡ, ਤੇਲ ਅਣਪਛਾਤੇ ਵਿਅਕਤੀਆ ਵੱਲੋ ਚੋਰੀ ਕਰਨ ਉਪਰੰਤ ਜਿਮੀਂਦਾਰਾ ਵੱਲੋ ਆਪਣੀਆ ਮੋਟਰਾਂ ਦੀ ਰਾਖੀ ਲਈ ਪਹਿਰਾ ਲਗਾਇਆ ਗਿਆ ਸੀ। ਮਿਤੀ 18-09-2024 ਦੀ ਰਾਤ ਵਕਤ ਕੀਬ 10 ਵਜੇ ਰਾਤ ਜਸਬੀਰ ਸਿੰਘ ਪੁੱਤਰ ਮੀਤ ਸਿੰਘ ਵਾਸੀ ਪੁਆਦੜਾ ਦੇ ਡੇਰੇ ਪਰ 02 ਨਾ ਮਾਲੂਮ ਨੌਜਵਾਨ ਮੋਟਰ ਸਾਈਕਲ ਪਰ ਟਰਾਂਸਫਾਰਮਰ ਵਿੱਚੋ ਕੀਮਤੀ ਸਮਾਨ ਚੋਰੀ ਕਰਨ ਲਈ ਆਏ। ਜਿੰਨਾ ਨੂੰ ਪਿੰਡ ਦੇ ਲੋਕਾਂ ਨੇ ਇੱਕਠੇ ਹੋ ਕੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜੋ ਪਹਿਲੇ ਨੌਜਵਾਨ ਨੇ ਆਪਣਾ ਨਾਮ ਸਾਗਰ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਨੰਗਲਾ ਥਾਣਾ ਫਿਲੌਰ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਅਰਜਨ ਪੁੱਤਰ ਨਾ ਮਲੂਮ ਵਾਸੀ ਪਿੰਡ ਨੰਗਲ ਥਾਣਾ ਫਿਲੌਰ ਜਿਲ੍ਹਾ ਜਲੰਧਰ ਦੱਸਿਆ ਜੋ ਉਕਤ ਦੋਨੇ ਨੌਜਵਾਨ ਹਨੇਰਾ ਦਾ ਫਾਇਦਾ ਲੈਂਦੇ ਮੌਕਾ ਤੋ ਭੱਜ ਗਏ। ਜਿਸਤੇ ਮੁੱਕਦਮਾ ਨੰਬਰ 58 ਮਿਤੀ 19-09-2024 ਅ/ਧ 303 (2) BNS ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀਆਨ ਉਕਤਾਨ ਦਾ ਮੋਟਰ ਸਾਈਕਲ ਨੰਬਰੀ PB-37-J-1223 ਮੌਕਾ ਤੋਂ ਕਾਬੂ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਮਿਤੀ 22-09-2024 ਨੂੰ ਮੁੱਕਦਮਾ ਹਜਾ ਵਿੱਚ ਦੋਸ਼ੀਆਨ ਸਾਗਰ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਨੰਗਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ। ਦੌਰਾਨੇ ਪੁੱਛ-ਗਿੱਛ ਦੋਸ਼ੀ ਸਾਗਰ ੳਕਤ ਨੇ ਦੱਸਿਆ ਕਿ ਉਸ ਵੱਲੋ ਪਹਿਲਾ ਵੀ ਕਈ ਵਾਰ ਆਪਣੇ ਗੁਆਂਢੀ ਸਾਥੀ ਅਰਜਨ ਦੇ ਨਾਲ ਚੌਰੀ ਕੀਤਾ ਗਿਆ ਟਰਾਂਸਫਾਰਮਰ ਦਾ ਸਮਾਨ ਅੱਗੇ ਅੰਨਦ ਪ੍ਰਤਾਪ ਸਿੰਘ ਉਰਫ ਛੋਟੂ ਕਬਾੜੀਆ ਪੁੱਤਰ ਵਿਜੈ ਬਹਾਦਰ ਸਿੰਘ ਵਾਸੀ ਨੇੜੇ ਕੇਸਰੀ ਇਨਕਲੇਵ ਜੱਸੀਆ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਵੇਚਿਆ ਸੀ। ਜਿਸਤੇ ਮੁੱਕਦਮਾ ਹਜਾ ਦੋਸ਼ੀ ਅਨੰਦ ਪ੍ਰਤਾਪ ਸਿੰਘ ਉਰਫ ਛੋਟੂ ਕਬਾੜੀਆ ਉਕਤ ਨੂੰ ਨਾਮਜਦ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿੰਨਾ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ। ਜਿਹਨਾਂ ਪਾਸੋ ਚੋਰੀ ਕੀਤੇ ਹੋਏ ਬਿਜਲੀ ਟਰਾਂਸਫਾਰਮਰ ਦੇ ਪੁਰਜੇ ਤਾਂਬਾ ਵਗੈਰਾ ਪੁਲਿਸ ਰਿਮਾਂਡ ਹਾਸਲ ਕਰਕੇ ਬ੍ਰਾਮਦ ਕੀਤੇ ਜਾਣਗੇ । ਦੋਸ਼ੀ ਅਰਜਨ ਉਕਤ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਦੋਸ਼ੀ ਸਾਗਰ ਉਕਤ ਦੇ ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ:-
- ਮੁਕੱਦਮਾ ਨੰਬਰ 370, 22-12-2020 ਅ/ਧ 379-ਬੀ (2), 411,201 ਭ.ਦ. ਥਾਣਾ ਫਿਲੌਰ।
ਦੋਸ਼ੀ ਅਰਜਨ ਉਕਤ ਦੇ ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ:- ਮੁਕੱਦਮਾ ਨੰਬਰ 209 /61-1-14 ਅਬਕਾਰੀ ਐਕਟ ਥਾਣਾ ਮਾਡਲ ਟਾਊਨ ਲੁਧਿਆਣਾ।
 
                        