ਪੀ. ਐਸ. ਈ. ਬੀ. ਜਿਲਾ ਪੱਧਰ ਦੀਆਂ ਖੇਡਾਂ ਜੋ ਕਿ ਸਰਕਾਰੀ ਮਾਡਲ ਸੀ. ਸੈ. ਕੋ. ਐਜੂਕੇਸ਼ਨ ਜਲੰਧਰ ਵਿਖੇ ਹੋਈਆਂ। ਜਿਸ ਵਿੱਚ ਜੂਡੋ 73 ਕਿਲੋ ਭਾਰ ਵਰਗ ਵਿੱਚੋਂ ਦਿਲਰਾਜ ਸਿੰਘ ਕੈਲੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦਿਲਰਾਜ ਸਿੰਘ ਕੈਲੇ ਪੁੱਤਰ ਤਿਲਕ ਰਾਜ ਪਟਵਾਰੀ ਵਾਸੀ ਸਿਧਵਾ ਸਟੇਸ਼ਨ ਜੋ ਕਿ ਐਮ. ਡੀ ਦਾਇਆਨੰਦ ਮਾਡਲ ਸਕੂਲ ਨਕੋਦਰ ਦਾ ਵਿਦਿਆਰਥੀ ਹੈ। ਦਿਲਰਾਜ ਸਿੰਘ ਕੈਲੇ ਦੀ ਜਿੱਤ ਨੂੰ ਲੈ ਕੇ ਜਿੱਥੇ ਸਕੂਲ ਵਿੱਚ ਖੁਸ਼ੀ ਵਾਲਾ ਮਾਹੌਲ ਹੈ ਉੱਥੇ ਉਸ ਦੇ ਮਾਪਿਆਂ ਨੂੰ ਵੀ ਵਧਾਈਆਂ ਮਿਲ ਰਹੀਆਂ ਹਨ।
