ਥਾਣਾ ਨੂਰਮਹਿਲ ਅਧੀਨ ਪੈਂਦੇ ਪਿੰਡ ਪਾਸਲਾ ਜਿਲਾ ਜਲੰਧਰ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਤੜਕੇ ਇੱਕ ਰੁੱਖ ਨਾਲ ਲਟਕਦੀ ਹੋਈ ਲਾਸ਼ ਬਰਾਮਦ ਹੋਈ ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਪਾਲ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਪਾਸਲਾ ਵਜੋਂ ਕੀਤੀ ਗਈ ਹੈ। ਮੌਕੇ ਤੇ ਪਹੁੰਚੇ ਐਸਐਚ ਓ ਨੂਰਮਹਿਲ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਸੁਸਾਈਡ ਨੋਟ ਪੁਲਿਸ ਨੂੰ ਬਰਾਮਦ ਹੋਇਆ ਹੈ। ਜਿਸ ਵਿੱਚ ਉਸਨੇ ਆਤਮ ਹੱਤਿਆ ਕਰਨ ਬਾਰੇ ਲਿਖਿਆ ਹੈ। ਐਸਐਚਓ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਪਾਲ ਪੁੱਤਰ ਤਰਸੇਮ ਲਾਲ ਦੀ ਉਮਰ ਕਰੀਬ 50 ਸਾਲ ਆ ਤੇ ਉਹ ਆਪਣੇ ਪਰਿਵਾਰ ਨਾਲ ਪਿੰਡ ਬਹਿਰਾਮ ਵਿਖੇ ਪਿਛਲੇ 20 ਸਾਲ ਤੋਂ ਰਹਿ ਰਿਹਾ ਸੀ। ਉਸ ਦੀ ਪਤਨੀ ਦਾ ਨਾਮ ਸੁਖਦੇਵ ਰਾਣੀ ਤੇ ਉਸ ਦੇ ਤਿੰਨ ਬੱਚੇ ਹਨ। ਉਹ ਲੁਧਿਆਣਾ ਵਿਖੇ ਆਟੋ ਚਲਾਉਣ ਦਾ ਕੰਮ ਕਰਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਨਜ਼ਰ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਰੁੱਖ ਨਾਲ ਲਾਸ਼ ਲੱਟਕ ਰਹੀ ਸੀ ਉਹ ਬਹੁਤ ਹੀ ਪਤਲਾ ਹੈ ਅਤੇ ਸੁਸਾਈਡ ਨੋਟ ਪੋਸਟ ਦੱਸ ਰਹੀ ਹੈ ਕਿ ਉਹ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਨਹੀਂ ਦਿਖਾਇਆ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਕਤਲ ਦਾ ਮਾਮਲਾ ਹੋ ਸਕਦਾ ਹੈ। ਪਿੰਡ ਵਾਸੀ ਇਸ ਗੱਲੋਂ ਵੀ ਖਫਾ ਨਜ਼ਰ ਆਏ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਜੋ ਪਿੰਡ ਬਹਿਰਾਮ ਨੇੜੇ ਫਗਵਾੜਾ ਤੋਂ ਆ ਰਹੇ ਸਨ।ਉਹਨਾਂ ਨੂੰ ਲਾਸ਼ ਨਹੀਂ ਦਿਖਾਈ ਗਈ। ਪੁਲਿਸ ਨੇ ਦੱਸਿਆ ਕਿ ਪਿੰਡ ਪਾਸਲੇ ਦੇ ਵਿੱਚ ਸਾਨੂੰ ਇਤਲਾਹ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੇ ਵਿੱਚ ਕਿ ਬਾਡੀ ਆ ਉਹ ਲਟਕ ਰਹੀ ਆ ਅਸੀਂ ਮੌਕੇ ਤੇ ਪਹੁੰਚੇ ਆ ਕੇ ਮੌਕੇ ਤੇ ਆ ਕਿ ਲਾਸ਼ ਦੀ ਜਾਂਚ ਕੀਤੀ। ਜਾਂਚ ਦੌਰਾਨ ਪਾਇਆ ਗਿਆ ਕਿ ਸੁਖਵਿੰਦਰ ਪਾਲ ਆਟੋ ਚਲਾਉਣ ਦਾ ਕੰਮ ਕਰਦਾ ਸੀ। ਇੱਥੇ ਆ ਕੇ ਜਦੋਂ ਅਸੀਂ ਵੈਰੀਫਾਈ ਕੀਤਾ ਉਸ ਦੀ ਜੇਬ ਵਿੱਚੋਂ ਸੁਸਾਈਡ ਨੋਟ ਨੂੰ ਮਿਲਿਆ। ਪਰਿਵਾਰਿਕ ਮੈਂਬਰਾਂ ਦੇ ਨਾਲ ਤਾਲਮੇਲ ਕਰਕੇ ਉਹਨੂੰ ਬੁਲਾਇਆ ਆ। ਇਹ ਪਤਾ ਲੱਗਾ ਕਿ ਇਹ ਪਿੰਡ ਚ ਨਹੀਂ ਰਹਿੰਦਾ ਸੀ ਕਾਫੀ ਸਮੇਂ ਤੋਂ ਆਪਣੇ ਸਹੁਰੇ ਪਰਿਵਾਰ ਰਹਿ ਰਿਹਾ ਸੀ।
