ਨਕੋਦਰ, 26 ਮਈ 2024-ਲੋਕ ਸਭਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਨਕੋਦਰ ਤੋਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੀ ਅਗਵਾਈ ਵਿੱਚ ਅੱਜ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੋਣ ਇਕੱਤਰਤਾ ਹੋਈ।

ਲੋਕ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਵਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕਾਂ ਕੋਲੋਂ ਵਿਕਾਸ ਦੇ ਨਾਂਅ ਤੇ ਵੋਟਾਂ ਮੰਗਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਦੇ ਐਮਐਲਏ ਜਾਂ ਹਲਕਾ ਇੰਚਾਰਜ ਇਹ ਦੱਸਣ ਕੀ ਹਲਕਾ ਨਕੋਦਰ ਜਾਂ ਜ਼ਿਲ੍ਹਾ ਜਲੰਧਰ ਵਿੱਚ ਕੀ ਵਿਕਾਸ ਹੋਇਆ ਜੇ ਵਿਕਾਸ ਹੋਇਆ ਤਾਂ ਗੱਲਾਂ ਵਿੱਚ ਜਾਂ ਐਲਾਨਾਂ ਵਿੱਚ ਅਤੇ ਆਪਣੀ ਸਰਕਾਰ ਦੇ ਤਕਰੀਬਨ ਤਿੰਨ ਸਾਲ ਕਾਰਜ ਕਾਲ ਦੌਰਾਨ ਹੋਇਆ ਕੋਈ ਇੱਕ ਵੀ ਵਿਕਾਸ ਕਾਰਜ ਦਿਖਾਉਣ, ਜੇ ਕੋਈ ਇਹਨਾਂ ਨੂੰ ਪੁੱਛਦਾ ਹੈ ਤਾਂ ਇਹ ਉਹਨਾਂ ਨੂੰ ਸਿੱਧੀਆਂ ਧਮਕੀਆਂ ਦੇਣ ਲੱਗ ਪੈਂਦੇ ਹਨ। ਇਹ ਪਿਛਲੇ ਦਿਨੀ ਇੱਕ ਉਦਾਹਰਣ ਨੂਰਮਹਿਲ ਦੇਖਣ ਨੂੰ ਵੀ ਮਿਲੀ ਹੈ, ਆਮ ਆਦਮੀ ਪਾਰਟੀ ਦੇ ਐਮਐਲਏ ਖਾਸ ਤੌਰ ਤੇ ਨਕੋਦਰ ਦੀ ਐਮਐਲਏ ਇੰਨੇ ਹੰਕਾਰ ਵਿੱਚ ਹਨ ਕਿ ਕਿਸੇ ਦੀ ਵੀ ਗੱਲ ਬਰਦਾਸ਼ਤ ਨਹੀਂ ਕਰਦੇ, ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਤੋਂ ਬਾਅਦ ਕਿਸੇ ਸਰਕਾਰ ਨੇ ਚਾਹੇ ਕਾਂਗਰਸ ਸਰਕਾਰ ਪੰਜ ਸਾਲ ਰਾਜ ਕੀਤਾ ਉਸ ਤੋਂ ਬਾਅਦ ਤਕਰੀਬਨ ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਕਰ ਰਹੀ ਹੈ ਸੂਬੇ ਵਿੱਚ ਵਿਕਾਸ ਲਈ ਕੱਖ ਭੰਨ ਕੇ ਵੀ ਦੋਰਾ ਤੱਕ ਨਹੀਂ ਕੀਤਾ।

ਵਡਾਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਸਾਨ ਵਿਰੋਧੀ ਹੋਣ ਕਾਰਨ ਪਿੰਡਾਂ ਵਿੱਚ ਵੜਨ ਦੀ ਹਿੰਮਤ ਨਹੀਂ ਕਰ ਰਹੇ ਨਸ਼ਿਆਂ ਨੂੰ ਖਤਮ ਕਰਨ ਲਈ ਗੁਟਕਾ ਸਾਹਿਬ ਤੇ ਹੱਥ ਧਰ ਕੇ ਝੂਠੀ ਸੋ ਖਾ ਕੇ ਪੰਜ ਸਾਲ ਰਾਜ ਕਰ ਚੁੱਕੀ ਕਾਂਗਰਸ ਕੋਲ ਲੋਕਾਂ ਸਾਹਮਣੇ ਜਾਣ ਲਈ ਕੋਈ ਵੀ ਮੁੱਦਾ ਨਹੀਂ ਹੈ ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੇ ਕਿਸਾਨੀ ਮਸਲਿਆਂ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਧਰਮ ਵਿੱਚ ਕੇਂਦਰ ਸਰਕਾਰ ਦੀ ਦਖਲ ਅੰਦਾਜੀ ਕਾਰਨ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ। ਉਨਾਂ ਕਿਹਾ ਕਿ ਇਸ ਵਾਰ ਜਲੰਧਰ ਦੇ ਲੋਕਾਂ ਨੂੰ ਲੰਬੇ ਅਰਸੇ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਜੋ ਸਾਫ ਸੁਥਰੀ ਸ਼ਖਸ਼ੀਅਤ ਵਾਲੇ ਲੋਕ ਸਭਾ ਉਮੀਦਵਾਰ ਇਸ ਵਾਰ ਮਿਲੇ ਹਨ, ਜਿਸ ਕਾਰਨ ਹਲਕੇ ਵਿੱਚ ਪੰਥਕ ਲੋਕਾਂ ਵਿੱਚ ਅਤੇ ਸਮੂਹ ਭਾਈਚਾਰਿਆਂ ਵਿੱਚ ਭਾਰੀ ਉਤਸਾਹ ਹੈ ਇਸ ਦੌਰਾਨ ਜਥੇਦਾਰ ਵਡਾਲਾ ਨੇ ਦਾਅਵਾ ਕੀਤਾ ਕਿ ਅਕਾਲੀ ਵਰਕਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ।


ਵਡਾਲਾ ਨੇ ਕਿਹਾ ਕਿ ਆਪ ਦੇ ਲੋਕ ਸਭਾ ਉਮੀਦਵਾਰ ਪਵਨ ਟੀਨੂੰ, ਜੋ ਕਿ ਤਿੰਨ ਪਾਰਟੀਆਂ ਨਾਲ ਗਦਾਰੀ ਕਰ ਚੁੱਕਾ ਹੈ ਉਸ ਨੂੰ ਜਲੰਧਰ ਦੇ ਲੋਕ ਸਬਕ ਸਿਖਾਉਣਗੇ ਅਤੇ ਬੁਰੀ ਤਰ੍ਹਾਂ ਹਰਾਉਣਗੇ ਕਿਉਂਕਿ ਉਸਨੇ ਆਦਮਪੁਰ ਤੋਂ ਵਿਧਾਇਕ ਬਣ ਕੇ ਹਲਕੇ ਵਿੱਚ ਕੋਈ ਵੀ ਲੋਕ ਭਲਾਈ ਦਾ ਕੰਮ, ਲੋਕਾਂ ਦੀ ਗੱਲ ਠਰਮੇ ਨਾਲ ਸੁਣਨ ਵਿੱਚ ਨਾ ਕਾਮਯਾਬ ਹੋਇਆ ਉਹਨਾਂ ਨੇ ਕਿਹਾ ਹੁਣ ਲੋਕ ਦੂਜੀਆਂ ਪਾਰਟੀਆਂ ਦੀ ਅਸਲੀਅਤ ਜਾਣ ਚੁੱਕੇ ਹਨ ਇਸ ਵਾਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਸੰਸਦ ਵਿੱਚ ਭੇਜਣਗੇ, ਤਾਂ ਜੋ ਜ਼ਿਲ੍ਹਾ ਜਲੰਧਰ ਅਤੇ ਖਾਸ ਤੌਰ ਤੇ ਨਕੋਦਰ ਹਲਕੇ ਦੇ ਰੁਕੇ ਹੋਏ ਕੰਮ ਹੋ ਸਕਣਗੇ।

ਇਹ ਚੋਣ ਮੀਟਿੰਗਾਂ ਪਿੰਡ ਟੁੱਟ ਕਲਾਂ, ਬਿੱਲਾ ਨਵਾਬ, ਦਰਗਾਬਾਦ , ਰਾਂਗੜਾ, ਸਿਹਾਰੀਵਾਲ, ਲੱਧੜਾਂ, ਅਵਾਨਚਾਰਮੀ, ਰਾਏ ਬਵਾਲ, ਭੋਡੀਪੁਰ, ਬਲਕੋਨਾ ਮੀਰਪੁਰ ਮਾੜੀ ਅਤੇ ਨਕੋਦਰ ਸ਼ਹਿਰ
ਵਿਖੇ ਇਸ ਮੌਕੇ ਹਰਭਜਨ ਸਿੰਘ ਹੁੰਦਲ, ਅਵਤਾਰ ਸਿੰਘ ਕਲੇਰ, ਲਸ਼ਕਰ ਸਿੰਘ ਰਹੀਮਪੁਰ, ਸੁਰਤੇਜ ਸਿੰਘ ਬਾਸੀ, ਸਰਵਣ ਸਿੰਘ ਹੇਅਰ, ਬਲਵਿੰਦਰ ਸਿੰਘ ਆਲੇਵਾਲੀ, ਰੁਪਿੰਦਰ ਸਿੰਘ ਰਾਣਾ ਮੀਰਪੁਰ ਮਾੜੀ, ਹਰਜਿੰਦਰ ਸਿੰਘ ਜਹਾਂਗੀਰ, ਦਿਲਬਾਗ ਸਿੰਘ ਬਿੱਲਾ ਨਵਾਬ, ਸਰਪੰਚ ਜਰਨੈਲ ਸਿੰਘ ਟੁੱਟਕਲਾਂ, ਤਿਲਕ ਰਾਜ ਟੁੱਟਕਲਾਂ, ਸੁਰਜੀਤ ਸਿੰਘ ਰਾਂਗੜਾ, ਗੁਰਪ੍ਰੀਤ ਸਿੰਘ ਰਾਂਗੜਾ, ਤਰਲੋਕ ਸਿੰਘ ਦਰਗਾਬਾਦ, ਸੁਖਦੇਵ ਸਿੰਘ ਦਰਗਾਬਾਦ, ਸਰਪੰਚ ਕੁਲਦੀਪ ਸਿੰਘ,ਬਲਕਾਰ ਸਿੰਘ, ਤੀਰਥ ਅਤੇ ਸਿੰਦਰ ਲੱਧੜਾਂ, ਸਰਪੰਚ ਜਸਵੰਤ ਸਿੰਘ ਸਿਹਾਰੀਵਾਲ, ਸਾਬਕਾ ਸਰਪੰਚ ਰਣਜੀਤ ਸਿੰਘ ਸਿਹਾਰੀਵਾਲ, ਅਵਤਾਰ ਸਿੰਘ ਖੀਵਾ, ਸੁਖਦੇਵ ਸਿੰਘ ਅਵਾਨਚਾਰਮੀ, ਮੁਖਤਿਆਰ ਸਿੰਘ ਰਾਏਬਵਾਲ, ਬਾਵਾ ਭੋਡੀਪੁਰ, ਦਲਵੀਰ ਸਿੰਘ ਫੌਜੀ ਬਲਕੋਨਾ, ਸਰਪੰਚ ਜਰਨੈਲ ਸਿੰਘ ਮੀਰਪੁਰ ਮਾੜੀ, ਅਤੇ ਨਕੋਦਰ ਤੋਂ ਰਮੇਸ਼ ਸੋਂਧੀ ਐਮਸੀ, ਅਮਰਜੀਤ ਸ਼ੇਰਪੁਰ ਐਮਸੀ, ਬਲਵਿੰਦਰ ਮਾਨ, ਪਲਵਿੰਦਰ ਸਿੰਘ ਪਿੰਦਾ, ਕੁਲਵੰਤ ਕੌੜਾ, ਗੁਰਮੇਲ ਟਾਂਡਾ, ਰਾਜਕੁਮਾਰ ਰਿੰਕੂ ਗਿੱਲ, ਲਖਬੀਰ ਸਿੰਘ ਚੰਨੀ, ਅਮਿਤ ਖੋਸਲਾ, ਮਾਸਟਰ ਪਾਲਮ ਬਿਹਾਰ, ਦਵਿੰਦਰ ਸ਼ਰਮਾ, ਸਤਵੰਤ ਸਿੰਘ ਕਾਲਾ ਭਲਵਾਨ, ਰਾਜੇਸ਼ ਚਾਵਲਾ, ਐਡਵੋਕੇਟ ਗੌਰਵ ਨਾਗਰਾਜ, ਅਮਰਪ੍ਰੀਤ ਸਿੰਘ ਖੁਰਾਨਾ, ਇਕਬਾਲ ਸਿੰਘ ਲਾਕੜਾ, ਮਨਮੋਹਨ ਸਿੰਘ ਸਚਦੇਵਾ, ਭਗਵਾਨ ਸਿੰਘ ਪਰੂਥੀ, ਭੁਪਿੰਦਰ ਸਿੰਘ ਭਿੰਡਰ, ਪਾਰੁਲ ਨਕੋਦਰ, ਨਰੇਸ਼ ਰਾਜੋਵਾਲ ਅਤੇ ਅਹੁਦੇਦਾਰ ਸਾਹਿਬਾਨ, ਵਰਕਰ ਸਾਹਿਬਾਨ ਅਤੇ ਸਮੂਹ ਸੰਗਤਾਂ ਹਾਜ਼ਰ ਸਨ।.

