Breaking
Tue. Nov 11th, 2025

ਨਕੋਦਰ ‘ਚ ਅਕਾਲੀ ਦਲ ਨੂੰ ਮਿਲਿਆ ਭਰਵਾਂ ਹੁੰਗਾਰਾ

ਟੱਕਰ ਕੰਪਲੈਕਸ ਮੁਹੱਲਾ ਰਾਜਪੂਤਾਂ ਨਕੋਦਰ ਵਿਖੇ ਸ਼ਹਿਰ ਦੀ ਮੀਟਿੰਗ

ਨਕੋਦਰ, 19 ਮਈ 2024-ਨਕੋਦਰ ਸ਼ਹਿਰ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਮਹਿੰਦਰ ਸਿੰਘ ਕੇ.ਪੀ ਨੇ ਮੌਕੇ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ, ਜਿਵੇਂ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣ ਦਾ ਝੂਠਾ ਵਾਅਦਾ, ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨਾ ਅੱਜ ਇਹਨਾਂ ਨੂੰ ਕਰੀਬ ਤਿੰਨ ਸਾਲ ਦੇ ਕਰੀਬ ਸਮਾਂ ਹੋ ਗਿਆ ਨਸ਼ਾ ਇੰਨਾ ਕੁ ਵੱਧ ਗਿਆ ਹਰ ਪਿੰਡ ਅਤੇ ਸ਼ਹਿਰ ਦੇ ਕੋਨੇ ਕੋਨੇ ਵਿੱਚ ਸ਼ਰੇਆਮ ਵਿਕਦਾ ਅਤੇ ਖੱਡਾਂ ਵਿੱਚੋਂ 5 ਰੁਪਏ ਰੇਤਾ ਦਾ ਝੂਠਾ ਜੁਮਲਾ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮ.ਐਲ.ਏ ਅਤੇ ਹਲਕਾ ਇੰਚਾਰਜ ਰੇਤਾਂ ਵਿੱਚੋਂ, ਨਸ਼ੇ ਵਿੱਚੋਂ ਅਤੇ ਤਹਿਸੀਲਾਂ ਵਿੱਚੋਂ ਵੀ ਸ਼ਰੇਆਮ ਪੈਸੇ ਲੈਂਦੇ ਹਨ।

ਨਕੋਦਰ ਸ਼ਹਿਰ ਵਿਖੇ ਟੱਕਰ ਕੰਪਲੈਕਸ ਮੁਹੱਲਾ ਰਾਜਪੂਤਾਂ ਵਿਖੇ ਸੁਰਿੰਦਰ ਪਾਲ ਸਿੰਘ ਟੱਕਰ ਟੈਂਟ ਹਾਊਸ ਨਕੋਦਰ ਅਤੇ ਸਮੂਹ ਟੱਕਰ ਪਰਿਵਾਰ ਅਤੇ ਸਮੂਹ ਨਕੋਦਰ ਨਿਵਾਸੀ ਵੱਲੋਂ ਲੋਕ ਸਭਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਅੱਜ ਨਕੋਦਰ ਹਲਕੇ ਦੇ ਦੌਰੇ ਦੌਰਾਨ ਮਿਲਿਆ ਭਰਮਾ ਹੁੰਗਾਰਾ, ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਅੱਜ ਚੁਣਾਵੀ ਮੀਟਿੰਗਾਂ ਦੌਰਾਨ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ, ਸਮੂਹ ਸੰਗਤਾਂ ਵੱਲੋਂ ਮਹਿੰਦਰ ਸਿੰਘ ਕੇਪੀ ਨੂੰ ਜਿੱਤ ਦਾ ਭਰੋਸਾ ਦਵਾਇਆ ਗਿਆ ਅਤੇ ਇਸ ਮੌਕੇ ਹਰੇਕ ਪਿੰਡ ਵਿੱਚ ਛੋਟੀਆਂ ਛੋਟੀਆਂ ਮੀਟਿੰਗਾਂ ਵੀ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰਦੀਆਂ ਰਹੀਆਂ

ਜੇਕਰ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੀ ਤਾਂ ਲੋਕਾਂ ਦੀ ਇੱਕੋ ਹੀ ਆਵਾਜ਼ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਦੋਂ ਹੀ ਵਿਕਾਸ ਕਾਰਜਾਂ ਨੂੰ ਬੂਰ ਪਿਆ ਹੈ ਅਤੇ ਆਮ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਕਿਉਂਕਿ ਉਹਨਾਂ ਦੇ ਰੋਜ਼ਮਰਾ ਦੇ ਕੰਮ ਪਿੰਡਾਂ ਵਿੱਚ ਹੀ ਸੇਵਾ ਕੇਂਦਰ ਸਾਂਝ ਕੇਂਦਰਾਂ ਵਿੱਚ ਹੋ ਜਾਂਦੇ ਸਨ ਪਰ ਹੁਣ ਜਦੋਂ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਰਾਜ ਕਰਕੇ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪੰਜਾਬ ਵਿੱਚ ਰਾਜ ਕਰ ਰਹੀ ਹੈ ਇਹਨਾਂ ਦੋਨਾਂ ਨੈਸ਼ਨਲ ਪਾਰਟੀਆਂ ਨੇ ਪੰਜਾਬ ਦੇ ਵਿੱਚ ਇੱਕ ਵੀ ਵਿਕਾਸ ਕਾਰਜ ਇਹਨਾਂ ਸੱਤਾ ਸਾਲਾਂ ਦੇ ਵਿੱਚ ਨਹੀਂ ਕੀਤਾ।
ਗੁਰਪ੍ਰਤਾਪ ਸਿੰਘ ਵਡਾਲਾ ਅਤੇ ਮਹਿੰਦਰ ਸਿੰਘ ਕੇ.ਪੀ ਨੇ ਓਹਨਾਂ ਮੌਕੇ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ, ਜਿਵੇਂ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਣ ਦਾ ਝੂਠਾ ਵਾਅਦਾ, ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨਾ ਅੱਜ ਇਹਨਾਂ ਨੂੰ ਕਰੀਬ ਤਿੰਨ ਸਾਲ ਦੇ ਸਮਾਂ ਹੋ ਗਿਆ ਨਸ਼ਾ ਇੰਨਾ ਕੁ ਵੱਧ ਗਿਆ ਹਰ ਪਿੰਡ ਅਤੇ ਸ਼ਹਿਰ ਦੇ ਕੋਨੇ ਕੋਨੇ ਵਿੱਚ ਸ਼ਰੇਆਮ ਵਿਕਦਾ ਅਤੇ ਖੱਡਾਂ ਵਿੱਚੋਂ 5 ਰੁਪਏ ਰੇਤਾ ਦਾ ਝੂਠਾ ਜੁਮਲਾ ਅਤੇ ਆਮ ਆਦਮੀ ਪਾਰਟੀ ਦੇ ਮੋਜੂਦਾ ਐਮ.ਐਲ.ਏ ਅਤੇ ਹਲਕਾ ਇੰਚਾਰਜ ਰੇਤਾਂ ਵਿੱਚੋਂ, ਨਸ਼ੇ ਵਿੱਚੋਂ ਅਤੇ ਤਹਿਸੀਲਾਂ ਵਿੱਚੋਂ ਵੀ ਸ਼ਰੇਆਮ ਪੈਸੇ ਲੈਂਦੇ ਹਨ, ਇਹਨਾਂ ਨੇ ਸਿਰਫ ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ,
ਮਹਿੰਦਰ ਸਿੰਘ ਕੇਪੀ ਵੱਲੋਂ ਵੀ ਅੱਜ ਇਸ ਮੀਟਿੰਗਾਂ ਦੌਰਾਨ ਹਲਕੇ ਦੀ ਸਮੂਹ ਸੰਗਤਾਂ ਨੂੰ ਇਹ ਯਕੀਨ ਦਵਾਇਆ ਗਿਆ ਮੈਂ ਸੰਸਦ ਮੈਂਬਰ ਬਣ ਕੇ ਜਲੰਧਰ ਜ਼ਿਲ੍ਹੇ ਦੀ ਜਨਤਾ ਦੇ ਮਸਲੇ ਅਤੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਵਾਂਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਖੇਤਰੀ ਪਾਰਟੀ ਸਿਰਫ ਪੰਜਾਬ ਦਾ ਹੀ ਭਲਾ ਅਤੇ ਅਮਨ ਸ਼ਾਂਤੀ ਚਾਹੁੰਦੀ ਹੈ
ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇੱਕੋ ਹੀ ਟੀਚਾ ਸੀ ਕਿ ਪੰਜਾਬ ਦੀ ਜਨਤਾ ਅਤੇ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਖੁਸ਼ਹਾਲ ਰਹੇ ਕਿਸਾਨਾਂ ਦੀਆਂ ਸਮੇਂ ਸਿਰ ਮੰਡੀਆਂ ਦੇ ਵਿੱਚੋਂ ਫਸਲਾਂ ਚੱਕੀਆਂ ਜਾਣ ਅਤੇ ਉਹਨਾਂ ਨੂੰ ਸਹੀ ਮੁੱਲ ਮਿਲ ਸਕੇ ਉਹਨਾਂ ਦੀ ਮਿਹਨਤ ਪਸੀਨੇ ਦਾ ਮੁੱਲ ਮਿਲ ਸਕੇ ਪਰ ਹੁਣ ਦੀਆਂ ਸਰਕਾਰਾਂ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਣਦੇਖਿਆ ਕਰਕੇ ਸਿਰਫ ਵੋਟਾਂ ਲੈ ਕੇ ਬਾਅਦ ਵਿੱਚ ਪੰਜਾਬ ਦੀ ਜਨਤਾ ਦੀ ਸਾਰ ਨਹੀਂ ਲਈ ਜਾਂਦੀ।
ਮਹਿੰਦਰ ਸਿੰਘ ਕੇਪੀ ਵੱਲੋਂ ਹਲਕਾ ਨਕੋਦਰ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਕਿ ਵੱਧ ਚੜ ਕੇ ਉਹ ਆਪਣੇ ਵੋਟ ਬੈਂਕ ਦਾ ਇਸਤੇਮਾਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਰਨ, ਜਿਸ ਨਾਲ ਕਿ ਜ਼ਿਲ੍ਹਾ ਜਲੰਧਰ ਨੂੰ ਚੰਗਾ ਸੰਸਦ ਮੈਂਬਰ ਅਤੇ ਵਿਕਾਸ ਮਿਲ ਸਕੇ

ਅੱਜ ਹਲਕਾ ਨਕੋਦਰ ਦੇ ਪਿੰਡ ਅਤੇ ਸ਼ਹਿਰ
ਵਿੱਚ ਵਿਸ਼ਾਲ ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੋਈਆਂ , ਇਸ ਮੌਕੇ ਤੇ ਅਵਤਾਰ ਸਿੰਘ ਕਲੇਰ, ਸੁਰਤੇਜ ਸਿੰਘ ਬਾਸੀ, ਰਮੇਸ਼ ਸੋਂਧੀ ਐਮ.ਸੀ, ਗੁਰਵਿੰਦਰ ਸਿੰਘ ਭਾਟੀਆ, ਅਮਰਜੀਤ ਸ਼ੇਰਪੁਰ ਐਮ.ਸੀ ਨਕੋਦਰ, ਜੋਗਿੰਦਰ ਗਿੱਲ, ਰਿੰਕੂ ਗਿੱਲ ਬਲਵਿੰਦਰ ਮਾਨ, ਅਮਰਪ੍ਰੀਤ ਸਿੰਘ ਖੁਰਾਣਾ, ਗੁਰਮੇਲ ਟਾਂਡਾ, ਦਵਿੰਦਰ ਸ਼ਰਮਾ, ਸੁਲੱਖਣ ਸਿੰਘ, ਸਤਵੰਤ ਸਿੰਘ ਕਾਲਾ ਭਲਵਾਨ, ਬਲਵਿੰਦਰ ਮਾਨ ,ਅਮਿਤ ਖੋਸਲਾ , ਨਵਜੋਤ ਦੀਪਕ ਭੱਟੀ, ਲਖਬੀਰ ਸਿੰਘ ਚੰਨੀ, ਗਿੰਦਰਪਾਲ ਸਿੰਘ, ਅਮਰਪ੍ਰੀਤ ਸਿੰਘ ਚਾਵਲਾ ਅਤੇ ਅਨੇਕਾਂ ਹੀ ਸੰਗਤਾਂ ਹਾਜ਼ਰ ਸਨ।.

By admin

Related Post

Leave a Reply

Your email address will not be published. Required fields are marked *