Sun. May 3rd, 2026

2027 ‘ਚ ਦਲਿਤ ਸਮਾਜ ਮੇਰੀ ਚੋਣ ਡਟ ਕੇ ਲੜੇਗਾ- ਇੰਦਰਜੀਤ ਕੌਰ ਮਾਨ

2022 ਵਿੱਚ ਵੀ ਲੜੀ ਸੀ ਦਲਿਤ ਸਮਾਜ ਮੇਰੀ ਚੋਣ

ਦਲਿਤ ਸਮਾਜ ਨੇ 2022 ਵਿਚ ਮੇਰਾ ਡਟ ਕੇ ਸਾਥ ਦਿੱਤਾ ਸੀ ਉਸ ਸਮੇਂ ਮੈਂ ਡੋਰ ਟੂ ਡੋਰ ਦੌਰਾਨ ਪਿੰਡਾਂ ਤੇ ਸ਼ਹਿਰ ਵਿੱਚ ਵਸਦੇ ਦਲਿਤ ਮੁਹੱਲਿਆ ਦੀਆਂ ਗਲੀਆਂ ਘੁੰਮ ਕੇ ਨੋਟ ਕੀਤਾ ਸੀ ਕਿੱਥੇ ਕੀ ਹੋਣ ਵਾਲਾ। ਜਿਸ ਨੂੰ ਲੰਬੇ ਸਮੇਂ ਤੋਂ ਦੇਖਿਆ ਨਹੀ ਗਿਆ। ਪਿਛਲੇ ਸਮੇਂ ਵਿਚ ਜਦੋਂ ਵੀ ਕੋਈ ਸਕੀਮ ਦੇਣੀ ਹੋਵੇ ਜਾਂ ਕੋਈ ਸਹੂਲਤ ਅਕਸਰ ਦਲਿਤ ਸਮਾਜ ਦੀ ਵਾਰੀ ਸਾਰਿਆਂ ਤੋਂ ਮਗਰੋ ਆਉਂਦੀ ਹੈ ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਲਿਤ ਸਮਾਜ ਵੱਲੋ ਮਿਸ਼ਨ 2027 ਦੇ ਸੰਬੰਧ ਵਿੱਚ ਨਕੋਦਰ ਦੇ ਲਿੱਲੀ ਰਿਜੋਰਟ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਕਹੇ।

ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿਧਾਇਕਾ ਨੇ ਆਪਣੇ 4-5 ਮੋਹਰੀ ਆਗੂਆਂ ਨੂੰ ਸੰਭਾਲਿਆ ਹੁੰਦਾ ਸੀ ਜੋ ਉਹ ਕਰ ਦੇਣ ਉਹੀ ਹੁੰਦਾ ਸੀ। ਅਸੀਂ ਇਸ ਰਵਾਇਤ ਨੂੰ ਤੋੜਿਆ। ਤਾਹੀਓ ਅੱਜ ਤੁਸੀ ਮੇਰੇ ਇੱਥੇ ਪਹੁੰਚਣ ਤੇ ਬੈਂਡ-ਵਾਜਿਆਂ ਦੀ ਗੂੰਜ ਅਤੇ ਤੁਹਾਡੇ ਪਿਆਰ ਅਤੇ ਉਤਸ਼ਾਹ ਨੇ ਇਹ ਦੱਸ ਦਿੱਤਾ ਕਿ ਇਹ ਕੇਵਲ ਇੱਕ ਸਿਆਸੀ ਰਿਸ਼ਤਾ ਨਹੀਂ, ਸਗੋਂ ਇੱਕ ਪਰਿਵਾਰਕ ਸਾਂਝ ਬਣ ਗਈ ਹੈ। ਤੁਹਾਡੀਆਂ ਅੱਖਾਂ ਵਿੱਚ ਆਪਣੇ ਆਗੂ ਲਈ ਚਮਕ ਅਤੇ ਬਾਹਾਂ ਵਿੱਚ ਨਿੱਘਾ ਸਵਾਗਤ ਨੇ ਮੇਰਾ ਹੌਸਲਾ ਵਧਾਇਆ ਹੈ। 2027 ਦੀ ਲੜਾਈ ਵੀ ਤੁਸੀ ਲੜਨੀ ਅਤੇ ਜਿੱਤਣੀ ਹੈ।

ਇਸ ਰੈਲੀ ਵਿੱਚ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ, ਦਰਸ਼ਨ ਸਿੰਘ ਟਹਾਲੀ ਬਲਾਕ ਸੰਮਤੀ ਚੇਅਰਮੈਨ ਨਕੋਦਰ ਚਰਨਜੀਤ ਸਿੰਘ, ਬਲਾਕ ਸੰਮਤੀ ਨੂਰਮਹਿਲ ਚਰਨਜੀਤ ਰਾਏ, ਵਾਈਸ ਚੇਅਰਮੈਨ ਨਕੋਦਰ ਜੀਵਨ ਸਿੰਘ, ਧਰਮਿੰਦਰ ਨੰਗਲ ਵਾਲਮੀਕ ਐਕਸ਼ਨ ਫੋਰਸ ਪੰਜਾਬ, ਕੁਲਵੰਤ ਸਿੰਘ ਢੰਡੋਵਾਲ ਅੰਬੇਡਕਰ ਆਰਮੀ ਪੰਜਾਬ, ਬਲਵਿੰਦਰ ਮਾਲੜੀ ਭਗਵਾਨ ਵਾਲਮੀਕ ਅਧਿਕਾਰ ਰੱਖਿਆ ਸੈਨਾ ਪੰਜਾਬ, ਧਰਮਪਾਲ ਸਰਪੰਚ ਗੋਹੀਰ, ਸਰਪੰਚ ਮੇਵਾ ਸਿੰਘ, ਸ੍ਰੀ ਰਮੇਸ਼ ਸਿੰਘ ਐਮ ਸੀ ਨਕੋਦਰ, ਰਵੀ ਬਸਰਾ ਐਮ ਸੀ ਨਕੋਦਰ,ਅਮਰਜੀਤ ਸਿੰਘ ਸਿਖਿਆ ਕੋਆਰਡੀਨੇਟਰ, ਡਾਕਟਰ ਸਰਬਜੀਤ ਸਹੋਤਾ, ਡਾਕਟਰ ਮਦਨ ਗਿੱਲ, ਧਰਪਾਲ ਸਰਪੰਚ, ਬਿੱਟਾ ਸਰਪੰਚ ਬਤੂਰਾ, ਸੋਹਨ ਲਾਲ ਬਲਾਕ ਪ੍ਰਧਾਨ, ਸਰਪੰਚ ਸੋਨੀ ਗਿੱਲ ਬਲਾਕ ਪ੍ਰਧਾਨ, ਕੁਲਦੀਪ ਸਿੰਘ ਸਰਪੰਚ ਗੋਰਸੀਆ, ਪੱਪਾ ਸਰਪੰਚ ਫਤਿਹਪੁਰ, ਬਲਜਿੰਦਰ ਸਿੰਘ ਸਰਪੰਚ ਸੰਗੋਵਾਲ, ਮੋਹਨ ਲਾਲ ਸਰਪੰਚ ਹਰਦੋ ਸ਼ੇਖ, ਹਰਦੀਪ ਸਿੰਘ ਸਰਪੰਚ ਮੁੱਧ, ਰਾਜਕੁਮਾਰ ਬਜੂਹਾ ਕਲਾਂ, ਤਿਲਕ ਰਾਜ ਸਰਪੰਚ ਗੁੜੇ, ਸ੍ਰੀਮਤੀ ਨੀਲਮ ਚਾਹਲ ਸਰਪੰਚ ਭਾਰਦਵਾਜੀਆਂ, ਪਰਮਜੀਤ ਕੌਰ ਬਲਾਕ ਸੰਮਤੀ ਮੈਂਬਰ, ਆਸ਼ਾ ਰਾਣੀ ਬਲਾਕ ਸੰਮਤੀ ਮੈਂਬਰ, ਜਸਪ੍ਰੀਤ ਬਲਾਕ ਸੰਮਤੀ ਮੈਂਬਰ, ਮਨੋਹਰ ਬੈਂਸ ਸਾਬਕਾ ਸਰਪੰਚ ਪਿੰਡ ਹੇਰਾਂ, ਆਸ਼ਾ ਰਾਣੀ ਬੋਪਾ ਰਾਏ ਕਲਾਂ, ਅਵਿਨਾਸ਼ ਹੇਅਰ, ਜਸਬੀਰ ਸਿੰਘ ਢੇਰੀਆਂ ਐਕਸ ਸਰਪੰਚ, ਕੁਲਦੀਪ ਚੰਦ ਸਿੱਧਮ ਮੁਸਤੱਦੀ ਸਰਪੰਚ, ਅਮਨਦੀਪ ਤੱਖਰ, ਮੰਗਲ ਸਿੰਘ ਮੁੱਧ, ਰਾਮ ਲੁਭਾਇਆ ਸਰਪੰਚ ਨਾਹਲ, ਜਰਨੈਲ ਸਿੰਘ ਸਰਪੰਚ ਬਿੱਲਾ, ਜਸਵਿੰਦਰ ਕੌਰ ਸਰਪੰਚ, ਸ਼੍ਰੀ ਅਮ੍ਰਤ ਅਹੂਜਾ, ਸਰਪੰਚ ਸੋਮਨਾਥ ਬਾਠ ਕਲਾਂ, ਜਸਵੰਤ ਸਿੰਘ ਬਲਾਕ ਪ੍ਰਧਾਨ, ਇੰਦਰਜੀਤ ਨਵਾਂ ਪਿੰਡ, ਜਸਬੀਰ ਸਿੰਘ ਐਕਸ ਸਰਪੰਚ ਢੇਰੀਆਂ, ਸੂਰਤੀ ਸਿੰਘ ਬਲਾਕ ਸੰਮਤੀ ਮੈਂਬਰ, ਸੋਮਨਾਥ ਬਾਲੂ, ਸਰਪੰਚ ਜੋਹਨ ਰਸੂਲਪੁਰ, ਨਰਿੰਦਰ ਚੂਹੜ, ਸਰਪੰਚ ਸਰਬਜੀਤ ਕੌਰ ਥਾਬਲਕੇ ਤਲਵਿੰਦਰ ਸਿੰਘ ਐਕਸ ਸਰਪੰਚ ਧਾਲੀਵਾਲ ਆਦਿ ਹਾਜਰ ਸਨ

By admin

Related Post

Leave a Reply

Your email address will not be published. Required fields are marked *