Breaking
Thu. Apr 30th, 2026

ਨਕੋਦਰ ਵਿਖੇ ਮੇਲੇ ਦੌਰਾਨ ਟ੍ਰੈਫਿਕ ਪ੍ਰਬੰਧ ਅਤੇ ਰੂਟ ਡਾਇਵਰਸ਼ਨ ਯੋਜਨਾ ਜਾਰੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਡੇਰਾ ਬਾਬਾ ਮੁਰਾਦ ਸ਼ਾਹ ਜੀ,

ਜਲੰਧਰ, 30 ਅਪ੍ਰੈਲ 2026 :- ਜਲੰਧਰ ਦਿਹਾਤੀ ਪੁਲਿਸ ਵੱਲੋਂ ਡੇਰਾ ਬਾਬਾ ਮੁਰਾਦ ਸ਼ਾਹ ਜੀ, ਨਕੋਦਰ ਵਿਖੇ ਹੋਣ ਵਾਲੇ ਮੇਲੇ ਅਤੇ ਧਾਰਮਿਕ ਪ੍ਰੋਗਰਾਮਾਂ ਦੌਰਾਨ ਭਾਰੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫਿਕ ਦੇ ਸੁਚੱਜੇ ਪ੍ਰਬੰਧ, ਜਨਤਕ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਵਿਸ਼ੇਸ਼ ਟ੍ਰੈਫਿਕ ਯੋਜਨਾ ਲਾਗੂ ਕੀਤੀ ਗਈ ਹੈ।

ਇਸ ਯੋਜਨਾ ਤਹਿਤ ਵੱਖ-ਵੱਖ ਸਥਾਨਾਂ ’ਤੇ ਪੁਲਿਸ ਨਾਕੇ (N Points) ਅਤੇ ਮਜ਼ਬੂਤ ਨਾਕੇ (Strong Nakas) ਸਥਾਪਿਤ ਕੀਤੇ ਗਏ ਹਨ ਅਤੇ ਵਾਹਨਾਂ ਦੀ ਆਵਾਜਾਈ ਲਈ ਹੇਠ ਲਿਖੇ ਰੂਟ ਨਿਰਧਾਰਤ ਕੀਤੇ ਗਏ ਹਨ:

ਟ੍ਰੈਫਿਕ ਡਾਇਵਰਸ਼ਨ ਅਤੇ ਰੂਟ ਯੋਜਨਾ:
🔹 ਨੂਰਮਹਿਲ ਸਾਈਡ (ਨੂਰਮਹਿਲ ਚੌਂਕ):
ਨੂਰਮਹਲ ਚੌਂਕ ਤੋਂ ਨਕੋਦਰ/ਡੇਰਾ ਬਾਬਾ ਮੁਰਾਦ ਸ਼ਾਹ ਜੀ ਵੱਲ ਜਾਣ ਵਾਲੀ ਆਮ ਟ੍ਰੈਫਿਕ ਨੂੰ ਡਾਇਵਰਟ ਕਰਕੇ ਵਿਕਲਪਿਕ ਰੂਟਾਂ ਵੱਲ ਮੋੜਿਆ ਜਾਵੇਗਾ।

🔹 ਸ਼ੰਕਰ ਸਾਈਡ (ਸ਼ੰਕਰ ਚੌਂਕ-ਹਾਈਟੈਕ ਨਾਕਾ):
ਸ਼ੰਕਰ ਚੌਂਕ ਵਿਖੇ ਮਜ਼ਬੂਤ ਨਾਕਾ ਲਗਾਇਆ ਗਿਆ ਹੈ, ਜਿੱਥੋਂ ਅੱਗੇ ਸਿਰਫ਼ ਅਨੁਮਤ ਵਾਹਨਾਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ।

🔹 ਜਲੰਧਰ ਸਾਈਡ ( ਜਲੰਧਰ ਪੁਲੀ-ਹਾਈਟੈਕ ਨਾਕਾ):
ਜਲੰਧਰ ਪਾਸੋਂ ਆਉਣ ਵਾਲੀ ਟ੍ਰੈਫਿਕ ਨੂੰ ਜਲੰਧਰ ਪੁਲੀ ਤੋਂ ਬਾਈਪਾਸ ਅਤੇ ਹੋਰ ਵਿਕਲਪਿਕ ਰਸਤੇ ਰਾਹੀਂ ਡਾਇਵਰਟ ਕੀਤਾ ਜਾਵੇਗਾ।

🔹 ਕਪੂਰਥਲਾ ਸਾਈਡ (ਕਪੂਰਥਲਾ ਪੁਲ – ਪੁਲ ਦੇ ਹੇਠਾਂ ਮਜ਼ਬੂਤ ਨਾਕਾ):
ਕਪੂਰਥਲਾ ਪੁਲ ਹੇਠਾਂ ਮਜ਼ਬੂਤ ਨਾਕਾ ਲਗਾਇਆ ਗਿਆ ਹੈ, ਜਿੱਥੋਂ ਆਮ ਟ੍ਰੈਫਿਕ ਨੂੰ ਬਾਈਪਾਸ ਵੱਲ ਮੋੜਿਆ ਜਾਵੇਗਾ।

🔹 ਮਲਰੀ ਗੇਟ / ਹੁਸੈਨਪੁਰ ਰੋਡਮ (ਬਾਈਪਾਸ ਡਾਇਵਰਜ਼ਨ):
ਮਲਰੀ ਗੇਟ ਅਤੇ ਹੁਸੈਨਪੁਰ ਰੋਡ ਰਾਹੀਂ ਆਉਣ ਵਾਲੀ ਟ੍ਰੈਫਿਕ ਨੂੰ ਵੀ ਬਾਈਪਾਸ ਰਾਹੀਂ ਡਾਇਵਰਟ ਕੀਤਾ ਜਾਵੇਗਾ।

ਸੰਗਤ ਲਈ ਖਾਸ ਰਸਤੇ (ਹਰਾ ਕੋਰੀਡੋਰ)
ਸਿਰਫ਼ ਸੰਗਤ ਲਈ ਵੱਖਰੇ ਰਸਤੇ ਨਿਰਧਾਰਤ ਕੀਤੇ ਗਏ ਹਨ, ਜੋ ਪੁਰਾਣੀ ਸਬਜ਼ੀ ਮੰਡੀ, ਸਿਵਲ ਹਸਪਤਾਲ, ਅੰਬੇਦਕਰ ਚੌਂਕ ਅਤੇ ਹੋਰ ਅੰਦਰੂਨੀ ਰਸਤੇ ਰਾਹੀਂ ਸਿੱਧੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਤੱਕ ਪਹੁੰਚਦੇ ਹਨ।

ਪਾਰਕਿੰਗ ਪ੍ਰਬੰਧ:-

  • ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਨੇੜੇ ਹਲਕੇ ਵਾਹਨਾਂ ਲਈ ਵੱਖ-ਵੱਖ ਪਾਰਕਿੰਗ ਸਥਾਨ ਨਿਰਧਾਰਤ
  • ਭਾਰੀ ਵਾਹਨਾਂ ਲਈ ਅਲੱਗ ਪਾਰਕਿੰਗ ਸਹੂਲਤ ( ਨੂਰਮਹਿਲ ਪਾਸੇ)
  • VIP ਵਾਹਨਾਂ ਲਈ ਡੇਰਾ ਸਾਹਿਬ ਦੇ ਨੇੜੇ ਵਿਸ਼ੇਸ਼ ਪਾਰਕਿੰਗ
  • ਬਾਹਰ ਨਿਕਲਣ ਵਾਲੇ ਗੇਟ ਅਤੇ ਦਰਬਾਰ ਦੇ ਸਾਹਮਣੇ ਵਾਲੇ ਪਾਸੇ ’ਤੇ ਵੀ ਪਾਰਕਿੰਗ ਦੀ ਵਿਵਸਥਾ

ਜਨਤਕ ਸੂਚਨਾ
ਜਲੰਧਰ ਦਿਹਾਤੀ ਪੁਲਿਸ ਵੱਲੋਂ ਸਮੂਹ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਿਰਧਾਰਤ ਰੂਟਾਂ ਦੀ ਵਰਤੋਂ ਕਰਨ ਅਤੇ ਪੁਲਿਸ ਵੱਲੋਂ ਦਿੱਤੀਆਂ ਹਦਾਇਤਾਂ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆਵੇ।

By admin

Related Post

Leave a Reply

Your email address will not be published. Required fields are marked *