Breaking
Fri. Oct 31st, 2025

ਇੰਦਰਜੀਤ ਕੌਰ ਮਾਨ ਦੀ ਅਗਵਾਈ ‘ਚ ਪਿੰਡ ਉੱਪਲ ਭੂਪਾ ਤੋਂ ਕਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਬਿਲਗਾ, 7 ਮਈ 2024- ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਿੱਚੋਂ ਇੱਕ ਦੂਸਰੀ ਪਾਰਟੀ ਵੱਲ ਲੀਡਰਾਂ ਦਾ ਜਾਣਾ ਆਉਣਾ ਜਿਹੜਾ ਪਿਛਲੇ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ ਅੱਜ ਵੀ ਚੱਲ ਰਿਹਾ ਇਸੇ ਤਰ੍ਹਾਂ ਹੁਣ ਪਿੰਡਾਂ ਵਿੱਚ ਵੀ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਜਾਣ ਦਾ ਰੁਝਾਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਤਹਿਤ ਪਿੰਡ ਉੱਪਲ ਭੂਪਾ ਜਿੱਥੇ ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ ਤੇ ਕਈ ਵਰਕਰਾਂ ਨੇ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਤੋਂ ਉਹਨਾਂ ਦੇ ਪੀ ਏ  ਕਿੰਦਾ ਨਾਗਰਾ ਦੇ ਯਤਨਾਂ ਸਦਕਾ ਇਹਨਾਂ ਪਿੰਡਾਂ ਦੇ ਵਿੱਚ ਲਗਾਤਾਰ ਸ਼ਮੂਲੀਅਤ ਹੋ ਰਹੀ ਹੈ ਇਸ ਤੋਂ ਪਹਿਲਾਂ ਪਿੰਡ ਮੁਆਈ ਅਤੇ ਪਿੰਡ ਔਜਲਾ ਦੇ ਕਈ ਸਾਬਕਾ  ਸਰਪੰਚ ਸ਼ਾਮਲ ਹੋ ਚੁੱਕੇ ਹਨ ਅੱਜ ਪਿੰਡ ਉੱਪਲ ਭੂਪੇ ਦੇ ਵਿੱਚ ਕਈ ਵਿਅਕਤੀਆਂ ਨੇ ਆਪਣੀਆਂ ਪਹਿਲੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜਿਹਨਾਂ ਵਿੱਚ ਜੋਗਾ ਸਿੰਘ, ਚਰਨਜੀਤ ਸਿੰਘ ਹਰਦੀਪ ਸਿੰਘ ਸ਼ਮਸ਼ੇਰ ਸਿੰਘ ਮੱਖਣ ਸਿੰਘ ਕਰਮਜੀਤ ਕੁਮਾਰ ਸੰਦੀਪ ਕੁਮਾਰ ਸਰਪ੍ਰੀਤ, ਹਰਮੇਸ਼ ਲਾਲ, ਪਰਸ਼ੋਤਮ ਲਾਲ ਲੱਕੀ ਖਾਨ, ਇਸੇ ਤਰ੍ਹਾਂ ਔਰਤਾਂ ਦੇ ਵਿੱਚ ਨੇ ਰਣਜੀਤ ਕੌਰ ਬਲਵੀਰ ਕੌਰ ਮਨਜੀਤ ਕੌਰ ਜਸਵਿੰਦਰ ਕੌਰ ਕੁਲਜਿੰਦਰ ਕੌਰ ਪਰਮਜੀਤ ਕੌਰ ਪਾਲੋ ਪੰਚ ਤੇ ਇੰਦਰਜੀਤ ਕੌਰ ਨੇ ਸ਼ਮੂਲੀਅਤ ਕੀਤੀ।

By admin

Related Post

Leave a Reply

Your email address will not be published. Required fields are marked *