Breaking
Sat. Mar 7th, 2026

ਬੇਗੋਵਾਲ ਦੇ ਨੌਜਵਾਨ ਦੀ ਨਾੜ ਦੀ ਅੱਗ ਨਾਲ ਸੜ ਕੇ ਹੋਈ ਮੌਤ

ਸੁਲਤਾਨਪੁਰ ਲੋਧੀ, 5 ਮਈ 2024- ਜਿਲਾ ਕਪੂਰਥਲਾ ਦੇ ਕਸਬਾ ਭੁਲੱਥ ਦੇ ਪਿੰਡ ਭਦਾਸ ਨੇੜੇ ਬੀਤੇ ਦਿਨ ਨਾੜ ਦੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਕੇ ਮੋਟਰਸਾਈਕਲ ਸਵਾਰ ਰਾਹਗੀਰ ਦੀ ਮੌਤ ਦੇ ਮਾਮਲੇ ਵਿੱਚ ਬੇਗੋਵਾਲ ਪੁਲਿਸ ਨੇ ਕੇਸ ਦਰਜ ਕਰ ਦਿੱਤਾ ਮ੍ਰਿਤਕ ਨੌਜਵਾਨ ਰਵਿੰਦਰਜੀਤ ਸਿੰਘ ਗੋਰੀ ਪੁੱਤਰ ਬਲਵਿੰਦਰਜੀਤ ਸਿੰਘ ਬਾਸੀ ਵਾਰਡ ਨੰਬਰ ਤਿੰਨ ਬੇਗੋਵਾਲ ਜੋ ਸਿਵਿਲ ਹਸਪਤਾਲ ਭੁਲੱਥ ਵਿਖੇ ਦਾਖਲ ਪਿਤਾ ਕੋਲ ਬੇਗੋਵਾਲ ਨੂੰ ਜਦੋਂ ਘਰੋਂ ਵਾਪਸ ਜਾ ਰਿਹਾ ਸੀ ਤਾਂ ਉਸ ਵੇਲੇ ਇਹ ਦਰਦਨਾਕ ਘਟਨਾ ਵਾਪਰੀ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਬੇਗੋਵਾਲ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਨੌਜਵਾਨ ਦੀ ਭੈਣ ਰਾਜਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਰਾਮਗੜ੍ਹ ਥਾਣਾ ਭਲਾ ਨੇ ਦੱਸਿਆ ਕਿ ਉਸ ਦਾ ਪਿਤਾ ਬਲਵਿੰਦਰਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਵਾਰਡ ਨੰਬਰ 3 ਬੇਗੋਵਾਲ ਜੋ ਸਿਵਲ ਹਸਪਤਾਲ ਵਿਖੇ ਦਾਖਲ ਹੈ ਉਹ ਅਤੇ ਉਸਦਾ ਭਰਾ ਰਵਿੰਦਰ ਜੀਤ ਸਿੰਘ ਉਰਫ ਗੋਰੀ ਵਾਸੀ ਵਾਰਡ ਨੰਬਰ ਤਿੰਨ ਬੇਗੋਵਾਲ ਉਮਰ ਕਰੀਬ 25 ਸਾਲ ਆਪਣੇ ਪਿਤਾ ਦੀ ਦੇਖਰੇਖ ਲਈ ਸਿਵਲ ਹਸਪਤਾਲ ਭਲੱਥ ਰਹਿੰਦੇ ਸੀ ਬੀਤੇ ਦਿਨ ਤੋਂ ਜਦੋਂ ਉਹ ਸਿਵਲ ਹਸਪਤਾਲ ਗਈ ਤਾਂ ਉਸਨੇ ਆਪਣੇ ਭਰਾ ਰਵਿੰਦਰਜੀਤ ਸਿੰਘ ਉਰਫ ਗੋਰੀ ਨੂੰ ਕਿਹਾ ਕਿ ਉਹ ਡੈਡੀ ਕੋਲ ਰਹਿ ਲੈਂਦੀ ਹੈ ਅਤੇ ਤੂੰ ਘਰ ਚਲਿਆ ਜਾ ਤਾਂ ਦੁਪਹਿਰ ਦੇ ਕਰੀਬ 12-45 ਵਜੇ ਤੇ ਉਸਦਾ ਭਰਾ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਗਿਆ ਸਿਵਲ ਹਸਪਤਾਲ ਤੋਂ ਘਰ ਬੇਗੋਵਾਲ ਨੂੰ ਜਾ ਰਿਹਾ ਸੀ ਪਿੰਡ ਭਦਾਸ ਤੋਂ ਪਿੱਛੋਂ ਸੜਕ ਕਿਨਾਰੇ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ ਜਿਸ ਕਰਕੇ ਸੜਕ ਦੇ ਜਿਆਦਾ ਅੱਗ ਅਤੇ ਧੂਆਂ ਹੋਣ ਕਰਕੇ ਨਜ਼ਰ ਨਹੀਂ ਆ ਰਿਹਾ ਸੀ ਉਸਦਾ ਭਰਾ ਸੜਕ ਤੋਂ ਗੁਜਰਦੇ  ਸਮੇਂ ਸਮੇਤ ਮੋਟਰਸਾਈਕਲ ਅੱਗ ਦੀ ਲਪੇਟ ਵਿੱਚ ਆ ਗਿਆ ਸੜ ਗਿਆ ਅਤੇ ਜਿਸ ਦੀ ਮੌਕੇ ਤੇ ਹੀ ਸੜਨ ਕਰਕੇ ਮੌਤ ਹੋ ਗਈ ਜਿਸ ਬਾਰੇ ਪਤਾ ਲੱਗਣ ਦੇ ਉਸਨੇ ਆਪਣੇ ਪਤੀ ਗੁਰਪ੍ਰੀਤ ਸਿੰਘ ਨਾਲ ਮੌਕੇ ਤੇ ਪਹੁੰਚ ਕੇ ਆਪਣੇ ਭਰਾ ਜੋ ਸੜ ਚੁੱਕਾ ਸੀ ਦੀ ਲਾਸ਼ ਦੀ ਸ਼ਨਾਖਤ ਕੀਤੀ ਅਤੇ ਮੋਟਰਸਾਈਕਲ ਦੀ ਪਹਿਚਾਣ ਕੀਤੀ ਉਹਦੇ ਭਰਾ ਰਵਿੰਦਰਜੀਤ ਸਿੰਘ ਦੀ ਮੌਕੇ ਤੇ ਕਿਸੇ ਨਾ ਮਲੂਮ ਵਿਅਕਤੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਰਕੇ ਹੀ ਮੌਤ ਹੋਈ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਇਸ ਸਬੰਧ ਵਿੱਚ ਬੇਗੋਵਾਲ ਪੁਲਿਸ ਵੱਲੋਂ ਕੀਤੀ ਕਾਰਵਾਈ ਵਿੱਚ ਲਿਖਿਆ ਗਿਆ ਕਿ ਨਾਮ ਨੂੰ ਵਿਅਕਤੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਮਾਣਯੋਗ ਡੀਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਇਸੇ ਸਬੰਧ ਵਿੱਚ ਥਾਣਾ ਬੇਗੋਵਾਲ ਵਿਖੇ ਨਾਮਾਲੂਮ ਵਿਅਕਤੀ ਦੇ ਖਿਲਾਫ ਧਾਰਾ 304 -ਏ 188/427 ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।

By admin

Related Post

Leave a Reply

Your email address will not be published. Required fields are marked *