Breaking
Fri. Oct 31st, 2025

ਜਲੰਧਰ ਬਣੇਗਾ ਪੰਜਾਬ ਦੀ ਦੂਜੀ ਰਾਜਧਾਨੀ-ਚਰਨਜੀਤ ਚੰਨੀ

ਲੋਕ ਸਭਾ ਚੋਣਾਂ ਤੋਂ ਇਕ ਹਫ਼ਤੇ ਬਾਅਦ ਆਪਣੇ ਬੋਝ ਨਾਲ ਹੀ ਗਿਰ ਜਾਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ

ਜਲੰਧਰ-16 ਅਪ੍ਰੈਲ 2024-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਵਿਖੇ ਕਾਂਗਰਸ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਦੇ ਲਈ ਪੁੱਜੇ।ਜਿਲਾ ਕਾਂਗਰਸ ਭਵਨ ਵਿਖੇ ਪੁੱਜੇ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਮਜ਼ਬੂਤੀ ਦੇ ਨਾਲ ਇਹ ਚੋਣ ਲੜਨ ਦੀ ਗੱਲ ਕਹੀ ਤੇ ਕਿਹਾ ਕਿ ਉਹ ਸੁਦਾਮਾ ਬਣ ਕੇ ਜਲੰਧਰ ਆਏ ਹਨ ਜਲੰਧਰ ਲੋਕ ਸਭਾ ਹਲਕੇ ਦੇ ਲੋਕ ਸ਼੍ਰੀ ਕ੍ਰਿਸ਼ਨ ਬਣਕੇ ਉਨਾ ਤੇ ਆਪਣਾ ਆਸ਼ੀਰਵਾਦ ਰੱਖਣਗੇ। ਉਹਨਾਂ ਜਲੰਧਰ ਦੇ ਲੋਕਾਂ ਨੂੰ ਕਿਹਾ ਕਿ ਲੋਕ ਵਾਰ ਵਾਰ ਪਾਰਟੀਆਂ ਬਲਦਣ ਵਾਲੇ ਲੀਡਰਾਂ ਨੂੰ ਮੂੰਹ ਨਾ ਲਗਾਉਣ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੋ ਲੀਡਰ ਆਪਣੀ ਮਾਂ ਪਾਰਟੀ ਦੇ ਨਹੀ ਬਣ ਸਕੇ ਲੋਕਾਂ ਦੇ ਕੀ ਬਣਨਗੇ। ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਹਫਤੇ ਬਾਅਦ ਹੀ ਪੰਜਾਬ ਸਰਕਾਰ ਆਪਣੇ ਭਾਰ ਨਾਲ ਹੀ ਗਿਰ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਨਾਲ ਨਾਲ ਜਲੰਧਰ ਨੂੰ ਪੰਜਾਬ ਦੀ ਦੂਜੀ ਰਾਜਧਾਨੀ ਬਣਾਇਆ ਜਾਵੇਗਾ ਤੇ ਇੱਥੋਂ ਵੀ ਸਰਕਾਰ ਦਾ ਕੰਮ ਕਾਜ ਚੱਲੇਗਾ। ਉਹਨਾਂ ਕਿਹਾ ਕਿ ਝਾੜੂ ਵਾਲਿਆਂ ਦੀ ਸਰਕਾਰ ਕੋਲੋ ਜਲੰਧਰ ਵਿਚ ਹੀ ਸਫਾਈ ਨਹੀ ਹੋ ਰਹੀ ਤੇ ਜਲੰਧਰ ਦੇ ਲੋਕ ਗੰਦਗੀ, ਸੀਵਰੇਜ ਤੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਨ ਦਾ ਤਿੰਨ ਮਹੀਨੇ ਲਈ ਮੋਕਾ ਮਿਲਿਆ ਸੀ ਤੇ ਇਸ ਦੌਰਾਨ ਉਹਨਾਂ ਨੇ ਡੇਰਾ ਸੱਚਖੰਡ ਬੱਲਾਂ ਸਮੇਤ ਫਗਵਾੜਾ ਦੇ ਪਰਸ਼ੂਰਾਮ ਮੰਦਿਰ ਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਨੂੰ ਕਰੋੜਾਂ ਰੁਪਏ ਦਿੱਤੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਥੋ ਦੇ ਸਾਰੇ ਕੰਮ ਰੋਕ ਦਿੱਤੇ। ਉਹਨਾਂ ਕਿਹਾ ਕਿ ਮੇਰੇ ਕੋਲ ਵਿਕਾਸ ਦਾ ਮਾਡਲ ਹੈ ਤੇ ਮੈਂ ਜਿਸ ਤਰਾਂ ਨਾਲ ਸ਼੍ਰੀ ਚਮਕੋਰ ਸਾਹਿਬ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਹੈ ਉਸੇ ਤਰਾਂ ਨਾਲ ਜਲੰਧਰ ਦਾ ਵੀ ਵਿਕਾਸ ਕਰਕੇ ਇੱਕ ਮਾਡਲ ਹਲਕਾ ਬਣਾ ਕੇ ਮਿਸਾਲ ਪੇਸ਼ ਕਰਾਗਾ। ਉਹਨਾਂ ਕਿਹਾ ਕਿ ਮੇਰੀ ਵਿਕਾਸ ਕਰਨ ਦੀ ਨੀਤਅ ਹੈ ਤੇ ਮੈਂ ਕੰਮ ਕਰਕੇ ਦਿਖਾਇਆ ਵੀ ਹੈ ਜਦ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਸਾਲ ਪਹਿਲਾਂ ਉੱਪ ਚੋਣਾਂ ਵਿੱਚ ਦਾਅਵਾ ਕੀਤਾ ਸੀ ਕਿ ਇੱਕ ਸਾਲ ਚ ਉਹ ਜਲੰਧਰ ਹਲਕੇ ਦੀ ਕਾਇਆ ਕਲਪ ਕਰ ਦੇਣਗੇ ਪਰ ਸਰਕਾਰ ਬਣੀ ਨੂੰ ਦੋ ਸਾਲ ਹੋਣ ਦੇ ਬਾਵਜੂਦ ਵੀ ਉਹ ਕਿਸੇ ਵੀ ਵਾਅਦੇ ਨੂੰ ਪੂਰਾ ਨਹੀ ਕਰ ਸਕੇ। ਜਦ ਕਿ ਹੁਣ ਸ਼ੁਸ਼ੀਲ ਰਿੰਕੂ ਅਤੇ ਪਵਨ ਟੀਨੂੰ ਆਪਣੀਆਂ ਪਾਰਟੀਆਂ ਨੂੰ ਤਲਾਂਜਲੀ ਦੇ ਚੁੱਕੇ ਹਨ ਅਤੇ ਹੁਣ ਨਵੀਂ ਪਾਰਟੀਆਂ ਚ ਡਰ ਤੇ ਲਾਲਚ ਵੱਸ ਨਵੀਆਂ ਪਾਰਟੀਆਂ ਚ ਸ਼ਾਮਲ ਹੋ ਚੁੱਕੇ ਤੇ ਹੁਣ ਕਿਸ ਨੈਤਿਕਤਾ ਦੇ ਅਧਾਰ ਤੇ ਲੋਕਾਂ ਵਿੱਚ ਮੂੰਹ ਦਿਖਾਉਣਗੇ। ਉਨਾਂ ਕਿਹਾ ਕਿ ਭਗਵੰਤ ਮਾਨ ਜੋ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਦਾ ਸੀ ਉਸਦੇ ਰਾਜ ਕਾਲ ਵਿੱਚ ਹਰਿਆਣਾ ਪੁਲਿਸ ਵੱਲੋ ਪੰਜਾਬ ਦੀ ਧਰਤੀ ਪੰਜਾਬ ਦੇ ਪੁੱਤਰਾਂ ਤੇ ਤਸ਼ੱਦਦ ਕੀਤਾ ਅਤੇ ਇਕ ਨੌਜਵਾਨ ਕਿਸਾਨ ਨੂੰ ਸ਼ਹੀਦੀ ਕੀਤਾ ਗਿਆ ਅਤੇ ਸਿਤਮ ਦੀ ਗੱਲ ਇਹ ਹੈ ਕਿ ਇਸ ਸਬੰਧੀ ਕਿਸਾਨਾ ਦੇ ਦਬਾਉ ਤੋਂ ਬਾਅਦ ਦਰਜ ਕੀਤੇ ਗਏ ਪਰਚੇ ਦਾ ਨਤੀਜਾ ਵੀ ਸਿਫ਼ਰ ਹੀ ਰਿਹਾ। ਉਨਾਂ ਨੇ ਭਾਰਤੀ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਸ਼ਲਾਘਾ ਕੀਤੀ ਅਤੇ ਇਸ ਵਿੱਚ ਮਹਿਲਾਵਾਂ, ਦਲਿਤਾਂ, ਆਦੀਵਾਸੀਆਂ ਅਤੇ ਹੋਰ ਦੱਬੇ ਕੁਚਲੇ ਵਰਗਾਂ ਲਈ ਜੋ ਨੀਤੀਆਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਪਰਗਟ ਸਿੰਘ ਵਿਧਾਇਕ, ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ, ਬਾਵਾ ਹੈਨਰੀ ਵਿਧਾਇਕ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਖਵਿੰਦਰ ਕੋਟਲੀ, ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਸਾਬਕਾ ਐਸ ਐਸ ਪੀ ਰਾਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਅੰਮ੍ਰਿਤਪਾਲ ਭੌਂਸਲੇ ਫਿਲੌਰ ਸਮੇਤ ਕਾਂਗਰਸ ਦੇ ਬਲਾਕ ਪ੍ਰਧਾਨ, ਮਹਿਲਾ ਕਾਂਗਰਸ, ਯੂਥ ਕਾਂਗਰਸ ਦੇ ਆਗੂ, ਕੌਂਸਲਰ, ਪੰਚ-ਸਰਪੰਚ, ਮੈਂਬਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *