ਸੰਦੀਪ ਸਿੰਘ ਭੱਟੀ ਵਾਸੀ ਪਿੰਡ ਚੱਕ ਕਲਾਂ (ਹਾਲ ਵਾਸੀ ਕੈਨੇਡਾ) ਦੇ ਪਿਤਾ ਜਥੇਦਾਰ ਅਵਤਾਰ ਸਿੰਘ ਦਾ ਦਿਹਾਂਤ ਹੋਣ ਤੇ ਉਹਨਾਂ ਨੂੰ ਗਹਿਰਾ ਸਦਮਾ ਪੁੱਜਾ।
ਜਥੇਦਾਰ ਅਵਤਾਰ ਸਿੰਘ ਸਵ. ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਦੇ ਨਜ਼ਦੀਕੀ ਸਾਥੀ ਸਨ ਜੋ ਕਿ ਪਿਛਲੇ ਸਾਲ ਤੋਂ ਕੈਨੇਡਾ ਧਰਤੀ ਤੇ ਹਸਪਤਾਲ ਵਿੱਚ ਦਾਖਲ ਸਨ ਉਹਨਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਸ਼ੋਕ ਦੀ ਲਹਿਰ ਫੈਲ ਗਈ।
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਐਮ.ਐਲ.ਏ ਵੱਲੋਂ ਗਹਿਰਾ ਦੁੱਖ ਪ੍ਰਗਟਾਇਆ ਗਿਆ ਅਤੇ ਕਿਹਾ ਗਿਆ ਕਿ ਇਹਨਾਂ ਪੰਥਕ ਆਗੂਆਂ ਦੀ ਤਾਂ ਪੰਥ ਨੂੰ ਅਜੇ ਬਹੁਤ ਲੋੜ ਹੈ।
 
                        