ਨਕੋਦਰ, 9 ਫਰਵਰੀ 2024- ਐਸਡੀਐਮ ਗੁਰ ਸਿਮਰਨ ਸਿੰਘ ਢਿੱਲੋ ਤੇ ਐਮਐਲਏ ਇੰਦਰਜੀਤ ਕੌਰ ਮਾਨ ਵੱਲੋਂ ਨਕੋਦਰ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਨਾਲ ਇੱਕ ਖਾਸ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦਾ ਮੁੱਖ ਮੰਤਵ ਇਹ ਸੀ ਕਿ ਨਕੋਦਰ ਸ਼ਹਿਰ ਵਿੱਚ ਧਾਰਮਿਕ ਪ੍ਰੋਗਰਾਮਾਂ ਨੂੰ ਲੈ ਕੇ ਫਲੈਕਸ ਬੋਰਡਾਂ ਦੀ ਭਰਮਾਰ ਨੂੰ ਦੇਖਦਿਆਂ ਕਈ ਬਾਰ ਧਾਰਮਿਕ ਫਲੈਕਸ ਬੋਰਡਾਂ ਦਾ ਨੁਕਸਾਨ ਹੋ ਜਾਂਦਾ ਹੈ ਤੇ ਹੋਣ ਵਾਲੀ ਬੇਅਦਬੀ ਨੂੰ ਰੋਕਣ ਲਈ ਸਾਰੀਆਂ ਹੀ ਧਾਰਮਿਕ ਸੰਸਥਾਵਾਂ ਕੋਲੋਂ ਸੁਝਾਵ ਮੰਗੇ ਗਏ। ਆਏ ਸੁਝਾਵਾਂ ਨੂੰ ਬੜੇ ਗੌਰ ਨਾਲ ਸੁਣਿਆ ਗਿਆ।
ਇਸ ਮੌਕੇ ਤੇ ਸਾਰੇ ਸੰਸਥਾਵਾਂ ਨੇ ਸਹਿਮਤੀ ਜਤਾਈ ਕਿ ਜੋ ਵੀ ਧਾਰਮਿਕ ਫਲਕਸ ਬੋਰਡ ਲਗਾਏ ਜਾਣਗੇ ਉਹ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਗੈਰ ਨਹੀਂ ਲਗਾਏ ਜਾਣਗੇ। ਇਸ ਤੋਂ ਇਲਾਵਾ ਜੋ ਵੀ ਕੋਈ ਬੋਰਡ ਪ੍ਰਾਈਵੇਟ ਆਪਣੇ ਆਪਣੇ ਤੌਰ ਤੇ ਲਗਾਏਗਾ ਉਹਨਾਂ ਦੀ ਜ਼ਿੰਮੇਵਾਰੀ ਹੁਣ ਉਹਨਾਂ ਸੰਸਥਾਵਾਂ ਦੀ ਹੀ ਹੋਵੇਗੀ। ਇਹਨਾਂ ਧਾਰਮਿਕ ਬੋਰਡਾਂ ਨੂੰ ਲਗਵਾਉਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਜਾਵੇਗਾ। ਇਹਨਾਂ ਫਲੈਕਸ ਬੋਰਡਾਂ ਨੂੰ ਧਾਰਮਿਕ ਰੀਤੀ ਰਿਵਾਜ਼ ਨਾਲ ਹੀ ਉਤਾਰਿਆ ਜਾਵੇ ਅਤੇ ਰੱਖ ਰਖਾਵ ਨਾਲ ਸੰਭਾਲ ਕੀਤੀ ਜਾਵੇ। ਇਸ ਮੀਟਿੰਗ ਚ ਇਹ ਆਸ ਜਤਾਈ ਗਈ ਇਸ ਨਾਲ ਆਉਣ ਵਾਲੇ ਸਮੇਂ ਚ ਚੰਗੇ ਨਤੀਜੇ ਨਿਕਲਣਗੇ ।
