ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਲੋਕਾਂ ਤੱਕ ਪਹੁੰਚ ਨੂੰ ਲੈ ਕੇ, ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ, ਲੋਕਾਂ ਦੇ ਨਿੱਜੀ ਕੰਮ ਕਰਵਾਉਣ ਦੀ ਰਫ਼ਤਾਰ ਨੂੰ ਦੇਖਦਿਆ ਲਗਾਤਾਰ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਲੋਕਾਂ ਵੱਲੋ ਆਮ ਆਦਮੀ ਪਾਰਟੀ ਦਾ ਹਿੱਸਾ ਬਣਿਆ ਜਾ ਰਿਹਾ ਹੈ ਇਹ ਵਿਚਾਰ ਪਿੰਡ ਸ਼ਮਸ਼ਾਬਾਦ ਵਿਖੇ ਗੁੱਜਰ ਭਾਈਚਾਰੇ ਨਾਲ ਸੰਬੰਧਤ ਲੋਕਾਂ ਨੂੰ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋ ਸ਼ਾਮਲ ਕਰਨ ਸਮੇਂ ਪ੍ਰਗਟ ਕੀਤੇ ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਫਲਾ ਵੱਧ ਰਿਹਾ ਜਿਸ ਨੂੰ ਦੇਖ ਵਿਰੋਧੀਆਂ ਦੇ ਹੋਸ਼ ਉੱਡੇ ਪਏ ਹਨ। ਪਿੰਡ ਸ਼ਮਸ਼ਾਬਾਦ ਵਿੱਚ ਸ਼ੇਰ ਅਲੀ, ਗਾਮਾ, ਲਿਆਕਤ ਅਲੀ, ਸ਼ੋਕਤ ਅਲੀ, ਮੁਰਾਦ ਅਲੀ, ਸਾਈ ਮਹੁੰਮਦ, ਨੂਰਦੀਨ, ਬਰਕਤ ਅਲੀ, ਸੇਫ ਅਲੀ, ਜਾਕੂਪ ਮਹੁੰਮਦ, ਮੁਬਾਰਕ ਅਲੀ, ਸ਼ਾਮਦੀਨ, ਕਾਸ਼ਮਦੀਨ, ਰੇਮਤ ਅਲੀ, ਬਾਬੂਦੀਨ, ਹਸਨਦੀਨ, ਬਰਕਤ ਅਲੀ, ਜਾਕਰ ਹੁਸੇਨ, ਅਲੀ ਮਹੁੰਮਦ, ਜਾਨੋ, ਸ਼ੇਤੀ, ਨਾਸ਼ੋ,ਜੁਲਫਾ,ਪਿਆਰੋ, ਮਨਰੋਫਾ, ਸ਼ੋਮਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਮੇਂ ਬੀਬੀ ਮਾਨ ਨੇ ਜੋਰਦਾਰ ਸਵਾਗਤ ਕਰਦਿਆ ਜੀ ਆਇਆ ਨੂੰ ਆਖਿਆ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਚੇਅਰਮੈਨ ਲਖਬੀਰ ਸਿੰਘ, ਚੇਅਰਮੈਨ ਰਾਜੂ ਉਪਲ, ਮੋਹਨ ਲਾਲ ਸਰਪੰਚ ਹਰਦੋ ਸ਼ੇਖਾਂ, ਗੁਰਮੇਲ ਰਾਮ ਸਰਪੰਚ ਪੰਡੋਰੀ, ਜਸਬੀਰ ਸਿੰਘ ਪ੍ਰਧਾਨ ਕਿਸਾਨ ਵਿੰਗ, ਗੁਰਦੇਵ ਸਿੰਘ ਮੀਰਪੁਰੀਆ, ਗੁਰਜੀਤ ਸਿੰਘ, ਸੋਨੂ, ਬਲਜੀਤ ਸਿੰਘ, ਗੁਰਨੇਕ ਸਿੰਘ, ਰਾਮ ਸਿੰਘ ਪੰਡੋਰੀ,ਹਰੀ ਸਿੰਘ, ਅਵਤਾਰ ਸਿੰਘ ਤਾਰੀ, ਨਛੱਤਰ ਸਿੰਘ ਨਿੱਕਾ ਆਦਿ ਹਾਜਰ ਸਨ।
