ਹਲਕਾ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਸ਼ਾਦੀਪੁਰ ਦੀ ਗਰਾਮ ਪੰਚਾਇਤ ਨੂੰ ਦਿੱਤੀਆਂ ਗਰਾਂਟਾਂ ਦਾ ਲੇਖਾ ਜੋਖਾ ਕਰਦਿਆਂ ਆਖਿਆ ਸਰਕਾਰ ਆਪ ਦੇ ਦੁਆਰ ਹੈ। ਇਸ ਮੌਕੇ ਤੇ ਬੀਬੀ ਮਾਨ ਨੇ ਚਾਰ ਸਾਲ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਜਿਕਰ ਕੀਤਾ। ਉਹਨਾਂ ਕਿਹਾ ਕਿ ਇੱਥੇ ਸਕੂਲ ਦੀ ਚਾਰ ਦਿਵਾਰੀ ਬਣਨ ਵਾਲੀ ਦਸਿਆ ਗਿਆ, ਸਕੂਲ ਕਮੇਟੀ ਮਤਾ ਪਾ ਕੇ ਦੇਵੇ ਕੰਮ ਹੋ ਜਾਏਗਾ। ਪਿੰਡ ਵਾਸੀਆਂ ਵੱਲੋ ਦਿੱਤੇ ਮੰਗ ਪੱਤਰ ਨੂੰ ਲੈ ਕੇ ਬੀਬੀ ਮਾਨ ਨੇ ਭਰੋਸਾ ਦਿੱਤਾ ਕਿ ਇਹ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਇਸ ਮੌਕੇ ਤੇ ਬੀਬੀ ਮਾਨ ਨੇ ਮਹਿਲਾਵਾਂ ਦੀਆਂ ਮੁਸ਼ਕਲਾਂ ਸੁਣੀਆਂ। ਲੋਕ ਮਿਲਣੀ ਵਿੱਚ ਇੱਕਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜਿਲਾ ਪ੍ਰੀਸ਼ਦ ਸਰਦਾਰ ਦਰਸ਼ਨ ਸਿੰਘ ਟਾਹਲੀ ਨੇ ਸਰਕਾਰ ਵੱਲੋ ਦਿੱਤੀਆਂ ਜਾ ਰਹੀਆ ਸੁਖ ਸਹੂਲਤਾਂ ਦਾ ਵਰਣਨ ਕੀਤਾ।

ਇਸ ਮੌਕੇ ਤੇ ਅਸ਼ੋਕ ਕੁਮਾਰ ਬੀ. ਡੀ. ਪੀ. ਓ, ਅਜਿੰਦਰ ਸਿੰਘ ਟੀ ਸੀ, ਜਸਬੀਰ ਸਿੰਘ ਜੇ.ਈ ਮੰਡੀ ਬੋਰਡ, ਚੇਅਰਮੈਨ ਲਖਵੀਰ ਸਿੰਘ ਸ਼ੀਰ, ਅਜੀਤ ਕੁਮਾਰ ਸਿੱਧਮ, ਪਿੰਡ ਸ਼ਾਦੀਪੁਰ ਦੇ ਗੁਰਮੀਤ ਰਾਮ ਸਰਪੰਚ, ਬਹਾਦਰ ਸਿੰਘ, ਗੁਰਮੁੱਖ ਸਿੰਘ, ਹਿੰਮਤ ਸਿੰਘ, ਕਪੂਰ ਸਿੰਘ, ਬਲਿਹਾਰ ਸਿੰਘ, ਗੁਰਪੂਰਨ ਸਿੰਘ, ਗੁਰਬਚਨ ਸਿੰਘ, ਮੱਖਣ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ
