Breaking
Wed. Aug 12th, 2026

ਬਾਬਾ ਕਰਮ ਸਿੰਘ ਤਿੱਲਾ ਯਾਦਗਾਰੀ ਲਾਇਬਰੇਰੀ ਵਿਖੇ ਲਾਈਬਰੇਰੀ ਦਿਵਸ ਮਨਾਇਆ ਗਿਆ

ਬਿਲਗਾ 12 ਅਗਸਤ :- ਅੱਜ ਨਗਰ ਪੰਚਾਇਤ ਬਿਲਗਾ ਵੱਲੋਂ ਬਾਬਾ ਕਰਮ ਸਿੰਘ ਤਿੱਲਾ ਯਾਦਗਾਰੀ ਲਾਇਬਰੇਰੀ ਵਿਖੇ ਲਾਈਬਰੇਰੀ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ. ਬਲਜੀਤ ਸਿੰਘ ਬਿਲਗਾ ਰਿਟਾਇਰਡ ਕਾਰਜ ਸਾਧਕ ਅਫਸਰ ਨੇ ਲਾਈਬਰੇਰੀ ਦਿਵਸ ਅਤੇ ਲਾਈਬਰੇਰੀ ਦਾ ਮਨੁੱਖੀ ਜੀਵਨ ਵਿੱਚ ਮਹੱਤਵ ਬਾਰੇ ਜਾਣਕਾਰੀ ਦਿੱਤੀ ।

ਇਸ ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਗਾ ਦੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਲੜਕੀਆਂ ਅਤੇ ਲੜਕਿਆਂ ਨੂੰ ਕੈਰੀਅਰ ਗਾਈਡੈਂਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਵਿੱਚ ਧੀਮਾਨ ਅਕੈਡਮੀ ਦੇ ਮੈਡਮ ਸਲੋਨੀ ਧੀਮਾਨ ਨੇ ਦਸਵੀਂ ਅਤੇ ਬਾਰਵੀਂ ਦੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਟੀਚੇ ਮਿਥਣ ਅਤੇ ਉਹਨਾਂ ਨੂੰ ਸਰ ਕਰਨ ਲਈ ਦੁਰਲਭ ਨੁਕਤੇ ਦੱਸੇ। ਇਸ ਪ੍ਰੋਗਰਾਮ ਵਿੱਚ ਸ੍ਰੀ ਨਰਿੰਦਰ ਕੁਮਾਰ ਜਿਲਾ ਗਾਈਡੈਂਸ ਕੋਆਰਡੀਨੇਟ ਜਲੰਧਰ ਨੇ ਉਚੇਚੇ ਤੌਰ ‘ਤੇ ਹਿੱਸਾ ਲੈਂਦਿਆਂ ਬੱਚਿਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਕਾਮਯਾਬੀ ਹਾਸਿਲ ਕਰਨ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ। ਸ਼੍ਰੀ ਗੋਰਾਵ ਕੁਮਾਰ ਕੈਰੀਅਰ ਗਾਈਡੈਂਸ ( ਜਿਲਾ ਰੋਜ਼ਗਾਰ ਦਫਤਰ ਜਲੰਧਰ ) ਨੇ ਬੱਚਿਆਂ ਨੂੰ ਕਿੱਤਾ ਮੁਖੀ ਕੋਰਸਾਂ ਅਤੇ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਬਾਬਤ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਬਿਲਗਾ ਨੇ ਲਾਇਬਰੇਰੀ ਦਿਵਸ ‘ਤੇ ਸਭ ਨੂੰ ਵਧਾਈ ਦਿੰਦਿਆਂ “ਜੀ ਆਇਆ ਆਖਿਆ” ਅਤੇ ਆਏ ਹੋਏ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡਾਕਟਰ ਨਵਦੀਪ ਕੌਰ ਬਿਲਗਾ ਮੈਡਮ ਜੋਤਸ਼ਨਾ, ਮਾਸਟਰ ਰਜਿੰਦਰ ਕੁਮਾਰ, ਮਾਸਟਰ ਜੋਗਿੰਦਰ ਸਿੰਘ, ਕੌਂਸਲਰ ਬਲਰਾਜ ਕੌਰ, ਸ੍ਰੀ ਸੁਰਿੰਦਰਪਾਲ ਬਿਲਗਾ, ਸਾਹਿਲ ਅਰੋੜਾ, ਨਰੇਸ਼ ਕੁਮਾਰ ਮਹੇ, ਜਸ਼ਨਪ੍ਰੀਤ ਸਿੰਘ ਸਮਰਾ, ਵਰਿੰਦਰ ਧੀਮਾਨ,ਬਾਬਾ ਹੇਮਰਾਜ, ਕੁਲਦੀਪ ਸਿੰਘ, ਵਿਵੇਕ ਗਾਂਧੀ, ਬਿਪਨ ਕੁਮਾਰ, ਕੁਲਵਿੰਦਰ ਕੁਮਾਰ ਵੀ ਹਾਜਰ ਸਨ।

By admin

Related Post

Leave a Reply

Your email address will not be published. Required fields are marked *