Breaking
Tue. Jun 23rd, 2026

ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਵਜੋਂ ਦਰਸ਼ਨ ਸਿੰਘ ਟਾਹਲੀ ਨੇ ਲਈ ਪਹਿਲੀ ਮੀਟਿੰਗ


ਜਲੰਧਰ, 23 ਜੂਨ ਨੂੰ ਜਿਲ੍ਾ ਪਰਿਸ਼ਦ ਦੇ ਨਵੇਂ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਅਤੇ ਉਨਾਂ ਦੇ ਨਾਲ ਵਾਇਸ ਚੇਅਰਮੈਨ ਅਮਰੀਕ ਸਿੰਘ ਸੈਣੀ ਨੇ ਅਹੁਦਾ ਸੰਭਾਲ ਲਿਆ ਸੀ । ਇਸੇ ਤਹਿਤ ਦਰਸ਼ਨ ਸਿੰਘ ਟਾਹਲੀ ਨੇ ਚੇਅਰਮੈਨ ਦੇ ਤੌਰ ਤੇ ਪਹਿਲੀ ਵਾਰ ਜਿਲਾ ਪਰਿਸ਼ਦ ਦੀ ਮੀਟਿੰਗ ਲਈ ਜਿਸ ਵਿੱਚ ਕਰੀਬ 28 ਜਿਲ੍ਾ ਪਰਿਸ਼ਦ ਮੈਂਬਰ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਜੋ ਕਿ ਜਿਲਾ ਪਰਿਸ਼ਦ ਦੇ ਮੈਂਬਰ ਵਜੋਂ ਜਾਣੇ ਜਾਂਦੇ ਹਨ ਨੇ ਹਿੱਸਾ ਲਿਆ । ਗੱਲਬਾਤ ਕਰਦਿਆਂ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਕਿਹਾ ਕਿ ਹਰ ਜਿਲਾ ਪਰਿਸ਼ਦ ਦੇ ਮੈਂਬਰ ਨੂੰ ਫੰਡ ਮਹੱਈਆ ਕਰਵਾ ਕੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਜਿਸ ਨਾਲ ਪਿੰਡਾਂ ਦੀ ਕਾਇਆ ਕਲਪ ਹੋਵੇਗੀ । ਡਿਪਟੀ ਸੀ ਓ ਗੁਰਪ੍ਰਤਾਪ ਸਿੰਘ ਗਿੱਲ , ਸੁਪਰਡੈਂਟ ਯਾਦਵਿੰਦਰ ਸਿੰਘ ਅਤੇ ਜ਼ਿਲ੍ਾ ਪਰਿਸ਼ਦ ਮੈਂਬਰਾਂ ਦੀ ਹਾਜ਼ਰੀ ਵਿੱਚ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਕਿਹਾ ਕਿ ਜ਼ਿਲਾ ਪਰਿਸ਼ਦ ਦਾ ਅਹਿਮ ਰੋਲ ਹੁੰਦਾ ਹੈ ਪਿੰਡਾਂ ਦੀ ਤਰੱਕੀ ਕਰਵਾ ਲੋਕਾਂ ਨੂੰ ਸੁੱਖ ਸੁਵਿਧਾਵਾਂ ਸਹੂਲਤਾਂ ਦਵਾਉਣ ਵਿੱਚ ਅਹਿਮ ਯੋਗਦਾਨ ਹੁੰਦਾ ਹੈ । ਇਸ ਮੌਕੇ ਤੇ ਅਲੱਗ ਅਲੱਗ ਵਿਧਾਨ ਸਭਾ ਹਲਕਿਆਂ ਵਿੱਚੋਂ ਕਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਾਹਿਬਾਨ ਹਾਜ਼ਰ ਹੋਏ । ਜਿਨ੍ਹਾਂ ਨੇ ਆਪਣੇ ਖਰਚੇ ਅਤੇ ਆਮਦਨ ਦੱਸੀ ਜਿਸਦੇ ਤਹਿਤ ਬਜਟ ਪਾਸ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਅਤੇ ਵਾਈਸ ਚੇਅਰਮੈਨ ਅਮਰੀਕ ਸਿੰਘ ਸੈਣੀ ਨੇ ਕਿਹਾ ਕਿ ਜੋ ਜ਼ਿਲ੍ਾ ਪਰਿਸ਼ਦਾਂ ਦੀਆਂ ਜ਼ਿਲ੍ੇ ਦੇ ਵਿੱਚ ਅਲੱਗ ਅਲੱਗ ਜਮੀਨਾਂ ਨੇ ਉਹਨਾਂ ਦੇ ਉੱਤੋਂ ਜਿਨਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਹਟਾਉਣ ਦਾ ਪ੍ਰੋਸੈਸ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਦੇ ਅੰਤ ਵਿੱਚ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਸਭ ਜ਼ਿਲਾ ਪਰਿਸ਼ਦ ਮੈਂਬਰ ਸਾਹਿਬਾਨਾਂ , ਡਿਪਟੀ ਸੀਓ , ਜਿਲਾ ਪਰਿਸ਼ਦ ਸਟਾਫ , ਬੀਡੀਪੀਓ ਸਾਹਿਬਾਨ ਅਤੇ ਪੱਤਰਕਾਰ ਸਾਹਿਬਾਨਾਂ ਦਾ ਧੰਨਵਾਦ ਕੀਤਾ ।

By admin

Related Post

Leave a Reply

Your email address will not be published. Required fields are marked *