ਦਿੱਲੀ ਕਾਂਗਰਸ ਹਾਈਕਮਾਂਨ ਨੇ ਪੰਜਾਬ ਕਾਂਗਰਸ ਦਾ ਕਾਟੋਕਲੇਸ਼ 3 ਘੰਟਿਆ ਵਿੱਚ ਖਤਮ ਕੀਤਾ। ਇਹ ਸਮਝਾਇਆ ਕਿ ਮੀਡੀਆ ਅੱਗੇ ਇਕ ਦੂਸਰੇ ਖਿਲ਼ਾਫ ਬਿਆਨ ਨਹੀ ਦੇਣ ਇੱਥੇ ਆ ਕੇ ਗੱਲ ਕੀਤੀ ਜਾ ਸਕਦੀ ਹੈ।
ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪਹਿਲਾਂ ਸਮਝਾਇਆ। ਕਿਉਕਿ ਜਾਤੀ ਨੂੰ ਲੈ ਕੇ ਬਿਆਨ ਚੰਨੀ ਨੇ ਦਿੱਤਾ ਸੀ। ਇਸ ਤੋਂ ਉਪਰੰਤ ਸਾਰੇ ਲੀਡਰਾਂ ਨੂੰ ਸ਼ਾਂਤ ਰਹਿਣ ਲਈ ਨੁਕਤਾ ਦਿੱਤਾ ਗਿਆ ਹੈ। ਕਿੰਨੇ ਦਿਨ ਸ਼ਾਂਤ ਰਹਿੰਦੇ ਹਨ ਸਮਾਂ ਦੱਸੇਗਾ। ਪੰਜਾਬ ਵਿੱਚ ਮਨਰੇਗਾ ਨੂੰ ਲੈ ਕੇ ਕਾਂਗਰਸ ਕੇਂਦਰ ਖਿਲ਼ਾਫ ਲੰਬੀ ਲੜਾਈ ਨਹੀ ਦੇ ਸਕੀ। ਸੂਬਾ ਸਰਕਾਰ ਖਿਲ਼ਾਫ ਵੀ ਕੋਈ ਮੁੱਦਾ ਉਭਾਰਨ ਵਿੱਚ ਕਾਂਗਰਸ ਕੋਈ ਮਾਰਕਾ ਨਹੀ ਮਾਰ ਸਕੀ।



