ਬਿਲਗਾ : 14 ਨਵੰਬਰ 2025 :- ਸ਼ੀਲਾ ਰਾਣੀ ਤਾਂਗੜੀ ਡੀ.ਏ.ਵੀ. ਪਬਲਿਕ ਸਕੂਲ, ਬਿਲਗਾ ਵਿੱਖੇ ਸੰਸਥਾਪਕ ਦਿਵਸ ਅਤੇ ਇਨਾਮ ਵੰਡ ਸਮਾਰੋਹ ਬੜੇ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ । ਇਸ ਮੌਕੇ ‘ਬਿਜ਼ਨਸ ਮੰਤਰੀ’ ਓਨਟੇਰੀਓ ਕੈਨੇਡਾ, ਸ਼੍ਰੀਮਤੀ ਨੀਨਾ ਤਾਂਗੜੀ ਜੀ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਸਨ। ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ‘ਗੁਰੂ, ਗੂਗਲ ਤੇ ਬਿਯੋਂਡ’ ਨਾਮਕ ਥੀਮ ਕੋਰੀਓਗਰਾਫੀ ਪ੍ਰਸਤੁਤ ਕੀਤੀ ਗਈ ਜਿਸ ਵਿੱਚ ਪ੍ਰਾਚੀਨ ਸਮੇਂ ਤੋਂ ਆਧੁਨਿਕ ਯੁੱਗ ਤੱਕ ਦੀ ਸਿੱਖਿਆ ਦੀ ਯਾਤਰਾ ਦਿਖਾਈ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਰੰਗ-ਬਰੰਗੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ । ਸਮਾਰੋਹ ਦੇ ਅੰਤ ਵਿੱਚ ਭੰਗੜੇ ਦੀ ਪ੍ਰਸਤੁਤੀ ਨੇ ਸਭ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ ।
ਸ਼੍ਰੀਮਤੀ ਨੀਨਾ ਤਾਂਗੜੀ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਸਕੂਲ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਤਾਂਗੜੀ ਨੇ ਮਾਪਿਆਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ ।
ਇਸ ਮੌਕੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਡਾ. ਰਵਜੋਤ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ । ਉਹਨਾਂ ਨੇ ਵੀ ਆਪਣੇ ਸੰਬੋਧਨ ਵਿੱਚ ਸਕੂਲ ਦੀ ਪ੍ਰਸ਼ੰਸਾ ਕੀਤੀ । ਸਮਾਰੋਹ ਵਿੱਚ ਸਥਾਨਕ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਅਤੇ ਸਾਬਕਾ ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ ਵੀ ਹਾਜ਼ਰ ਹੋਏ । ਦੋਵੇਂ ਨੇਤਾਵਾਂ ਨੇ ਕਿਹਾ ਕਿ ਇਹ ਸਕੂਲ ਖੇਤਰ ਦਾ ਮਸ਼ਹੂਰ ਸਕੂਲ ਹੈ । ਸਕੂਲ ਦੇ ਵਾਇਸ ਚੇਅਰਮੈਨ ਸ਼੍ਰੀ ਅਜੈ ਗੋਸਵਾਮੀ ਜੀ ਨੇ ਕਿਹਾ ਕਿ ਇਹ ਸੰਸਥਾ ਸਦਾ ਸਿੱਖਿਆ ਨਾਲ-ਨਾਲ ਸੰਸਕਾਰਾਂ ਨੂੰ ਵੀ ਪਹਿਲ ਦਿੰਦੀ ਹੈ।
ਡਾ. ਸ਼੍ਰੀਮਤੀ ਰਸ਼ਮੀ ਵਿਜ, ਏ.ਆਰ.ਓ. ਨੇ ਕਿਹਾ ਕਿ ਹਰ ਵਿਅਕਤੀ ਵਿੱਚ ਕੋਈ ਨਾ ਕੋਈ ਵਿਲੱਖਣ ਪ੍ਰਤਿਭਾ ਹੁੰਦੀ ਹੈ, ਜਿਸਨੂੰ ਨਿਖਾਰਨ ਦਾ ਕੰਮ ਅਧਿਆਪਕ ਕਰਦੇ ਹਨ ਅਤੇ ਇਸ ਸਕੂਲ ਦੇ ਅਧਿਆਪਕ ਇਸ ਫਰਜ਼ ਨੂੰ ਬਹੁਤ ਹੀ ਚੰਗੀ ਤਰ੍ਹਾਂ ਨਿਭਾ ਰਹੇ ਹਨ।
ਪ੍ਰਿੰਸੀਪਲ ਐਮ. ਐਲ. ਐਰੀ ਜੀ ਨੇ ਕਿਹਾ ਕਿ ਸਕੂਲ ਦੀ ਤਰੱਕੀ ਅਤੇ ਵਿਦਿਆਰਥੀਆਂ ਦੀ ਕਾਮਯਾਬੀ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਕੂਲ ਦੇ ਸੰਸਥਾਪਕ ਪ੍ਰਿੰਸੀਪਲ ਹੁਣ ਜਦੋਂ ਮੈਂ ਆਪਣੇ ਬੱਚਿਆਂ ਦੇ ਬੋਲ ਸੀ ਉਦੋਂ ਨਹੀਂ ਸੀ ਰਵੀ ਸ਼ਰਮਾ ਨੇ ਕਿਹਾ ਕਿ ਅੱਜ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਉਹ ਪੌਧਾ ਜੋ ਸਿੱਖਿਆ, ਸੰਸਕਾਰ ਅਤੇ ਮਨੁੱਖਤਾ ਦੇ ਮੁੱਲਾਂ ‘ਤੇ ਲਗਾਇਆ ਗਿਆ ਸੀ, ਹੁਣ ਇਕ ਵਿਸ਼ਾਲ ਵਟ ਢਵਰਖ਼ ਬਣ ਗਿਆ ਹੈ ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਗੁਜਰਾਲ ਜੀ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਕਿਹਾ ਕਿ ਇਹ ਸਮਾਰੋਹ ਸਿਰਫ਼ ਇਨਾਮ ਵੰਡ ਤੱਕ ਸੀਮਿਤ ਨਹੀਂ, ਸਗੋਂ ਇਹ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਅਤੇ ਪ੍ਰਤਿਭਾ ਦਾ ਤਿਉਹਾਰ ਹੈ।
ਸਮਾਰੋਹ ਦੇ ਅੰਤ ‘ਤੇ ਸਕੂਲ ਦੀ ਮੈਨੇਜਰ ਸ਼੍ਰੀਮਤੀ ਸਵੀਨ ਪੁਰੀ ਜੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਿੰਸੀਪਲ ਸੰਜੀਵ ਗੁਜਰਾਲ ਨੇ ਆਪਣੇ ਨੇਤ੍ਰਿਤਵ, ਮਿਹਨਤ ਅਤੇ ਸਮਰਪਣ ਨਾਲ ਸਕੂਲ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ।
ਮੰਚ ਸਾਂਭ ਸ਼੍ਰੀਮਤੀ ਰਜਨੀ ਸ਼ਰਮਾ ਜੀ ਅਤੇ ਰਾਜਬੀਰ ਕੌਰ ਜੀ ਵੱਲੋਂ ਬਖੂਬੀ ਕੀਤਾ ਗਿਆ । ਇਸ ਮੌਕੇ , ਬਿਲਗਾ ਨਗਰ ਪੰਚਾਇਤ ਪ੍ਰਧਾਨ ਸ. ਗੁਰਨਾਮ ਸਿੰਘ , ਜਲੰਧਰ ਦੇ ਗੈਰ ਸਰਕਾਰੀ ਸੰਗਠਨ ਦੇ ਪ੍ਰਧਾਨ ਸੁਰਿੰਦਰ ਸੈਣੀ ਜੀ, ਸ੍ਰੀ ਚੱਡਾ ਜੀ, ਸ਼੍ਰੀ ਜੈ ਗੋਪਾਲ ਸਚਦੇਵਾ ਜੀ, ਸ਼੍ਰੀ ਸਤਪਾਲ ਗਾਬਾ ਜੀ ਅਤੇ ਖੇਤਰ ਦੇ ਕਈ ਪਤਵੰਤੇ ਸੱਜਣ ਵੀ ਹਾਜ਼ਰ ਸਨ।



