ਜਗਰਾਓ ਨਕੋਦਰ ਟੋਲ ਬੰਦ ਰੋਜ਼ਾਨਾ 3 ਲੱਖ ਰੁਪਏ ਪਬਲਿਕ ਨੂੰ ਦੇਣੇ ਪੈਂਦੇ ਸੀ

ਮਾਲਵਾ ਅਤੇ ਦੋਆਬੇ ਦੇ ਵਪਾਰ ਵਿੱਚ ਵਾਧਾ ਹੋਣ ਦੇ ਅਸਾਰ ਵੱਧੇ

ਮੁੱਖ ਮੰਤਰੀ ਭਗਵੰਤ ਮਾਨ ਨੇ 2 ਸਾਲ ਪਹਿਲਾਂ ਹੀ ਪਬਲਿਕ ਹਿੱਤ ਬੰਦ ਕਰਵਾ ਦਿੱਤਾ ਟੋਲ, ਮਈ 2027 ਤੱਕ ਚੱਲਣ ਵਾਲੇ ਜਗਰਾਓ ਨਕੋਦਰ ਟੋਲ ਤੇ ਰੋਜ਼ਾਨਾ 3 ਲੱਖ ਰੁਪਏ ਪਬਲਿਕ ਨੂੰ ਦੇਣੇ ਪੈਂਦੇ ਸੀ। ਹੁਣ ਤੱਕ ਆਮ ਆਦਮੀ ਪਾਰਟੀ ਆਪਣੇ ਕਾਰਜਕਾਲ ਵਿੱਚ 19 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਰੋਜ਼ਾਨਾ 67 ਲੱਖ ਰੁਪਏ ਦਾ ਬੋਝ ਪੈਂਦਾ ਸੀ। ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸੀ ਐਮ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਲਵਾ ਅਤੇ ਦੋਆਬਾ ਨੂੰ ਜੋੜਨ ਵਾਲੇ ਇਸ ਹਾਈਵੇਅ ਤੋਂ ਲੰਘਣ ਵਾਲੇ ਲੋਕਾਂ ਲਈ ਇਹ ਬਹੁਤ ਖੁਸ਼ੀ ਦੀ ਖ਼ਬਰ ਹੈ। ਉਹਨਾਂ ਕਿਹਾ ਕਿ ਨਕੋਦਰ ਇਲਾਕੇ ਦੇ ਕਾਰੋਬਾਰੀਆਂ ਨੂੰ ਇਸ ਦਾ ਬਹੁਤ ਲਾਭ ਮਿਲੇਗਾ ਜਿਹਨਾਂ ਦੀ ਪੁਰਜੋਰ ਮੰਗ ਨੂੰ ਬੂਰ ਪਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਹਰ ਵਰਗ ਦੀ ਤਰੱਕੀ ਲਈ ਦਿਨ ਰਾਤ ਕਾਰਜਸ਼ੀਲ ਹੈ। ਬੀਬੀ ਮਾਨ ਨੇ ਕਿਹਾ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਅ ਰਹੀ ਹੋਣ ਕਰਕੇ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ “ਆਪ” ਦਾ ਹਿੱਸਾ ਬਣ ਰਹੇ ਹਨ। ਉਹਨਾਂ ਕਿਹਾ ਸਰਕਾਰ ਤੋਂ ਹਰ ਵਰਗ ਖੁਸ਼ ਹੈ ਕਿਉਕਿ ਪਾਰਟੀ ਸੰਗਠਨ ਵਿਚ ਵੀ ਹਰ ਇੱਕ ਵਰਗ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਹੈ। ਨੌਜਵਾਨਾਂ ਨੂੰ ਇਹ ਪਹਿਲੀ ਵਾਰ ਮੌਕਾ ਮਿਲਿਆ ਜਿਸ ਦੇ ਸਦਕਾ ਉਹ ਸਰਗਰਮ ਸਿਆਸਤ ਵਿੱਚ ਹਿੱਸਾ ਲੈ ਰਹੇ ਹਨ। ਜਿਸ ਦੇ ਆਉਣ ਵਾਲੇ ਸਮੇਂ ਵਿੱਚ ਚੰਗੇ ਪ੍ਰਭਾਵ ਦਿਖਾਈ ਦੇਣਗੇ। ਨਵੀਂਆਂ ਸੜਕਾਂ ਧੜੱਲੇ ਨਾਲ ਬਣਨ ਦੀ ਗੱਲ ਕਰਦਿਆਂ ਬੀਬੀ ਮਾਨ ਨੇ ਆਖਿਆ ਕਿ ਲੋਕਾਂ ਦੀ ਇਹ ਵੀ ਮੰਗ ਪੂਰੀ ਕਰ ਦਿੱਤੀ ਗਈ ਹੈ। ਨਾਲੋ ਨਾਲ ਇਹਨਾਂ ਸੜਕਾਂ ਦੀ ਗੁਣਵੰਤਾ ਫਲਾਇੰਗ ਸੁਕਐਡ ਕਰ ਰਿਹਾ ਹੈ, ਇਹ ਸਭ ਪਬਲਿਕ ਹਿੱਤ ਕੰਮ ਹੋ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸਮੱਸਿਆ ਨੂੰ ਹੱਲ ਕਰਨ ਲਈ ਯਤਨਸ਼ੀਲ ਹੈ।

Related Post

Leave a Reply

Your email address will not be published. Required fields are marked *