261 ਕਰੋੜ ਦੀ ਲਾਗਤ ਨਾਲ ਤਿਆਰ ਹੋਣਗੀਆਂ ਸੜਕਾਂ
ਨਕੋਦਰ, 25 ਅਕਤੂਬਰ 2025 :- ਪੰਜਾਬ ਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਦਾ ਨਿਰਮਾਣ ਬੜਾ ਜੋਰਾਂ ਤੇ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਸੜਕਾਂ ਦੀ ਗੁਣਵੰਤਾ ਚੈੱਕ ਕਰਨ ਲਈ ਇਕ ਫਲਾਇੰਗ ਸੁਕਐਡ ਨਿਗਰਾਨੀ ਕਰੇਗਾ ਇਹ ਪਹਿਲੀ ਵਾਰ ਹੈ। ਹਲਕਾ ਨਕੋਦਰ ਦੇ ਪਿੰਡਾਂ ਦੀਆਂ 18 ਕਿਲੋਮੀਟਰ ਸੰਪਰਕ ਸੜਕਾਂ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਇੰਦਰਜੀਤ ਕੌਰ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ 261 ਕਰੋੜ ਦੀ ਲਾਗਤ ਇਹਨਾਂ ਸੜਕਾਂ ਤੇ ਆਵੇਗੀ। ਜਿਹਨਾਂ ਵਿੱਚ ਜਲੰਧਰ ਨਕੋਦਰ ਰੋਡ ਤੋਂ ਥਾਬਲਕੇ 1.25 ਕਿਲੋਮੀਟਰ ਜਿਸਦੀ ਲਾਗਤ 20. 54 ਲੱਖ ਰੁਪਏ, ਜੰਡਿਆਲਾ ਤੋਂ ਬਜੂਹਾ ਕਲਾਂ 5.60 ਕਿਲੋਮੀਟਰ ਜਿਸ ਦੀ 78.09 ਲੱਖ, ਜੰਡਿਆਲਾ ਤੋਂ ਨਕੋਦਰ ਰੋਡ ਤੋਂ ਧਾਲੀਵਾਲ 1.72 ਕਿਲੋਮੀਟਰ ਦੀ 20. 80 ਲੱਖ ਰੁਪਏ, ਪਿੰਡ ਸਰਕਪੁਰ ਤੋਂ ਮੁਜੱਫਰ 1. 35 ਕਿਲੋਮੀਟਰ ,ਜਿਸ ਤੇ ਲਾਗਤ 20.08 ਲੱਖ ਰੁਪਏ। ਬੋਪਾਰਾਏ ਕਲਾ ਤੋਂ ਚੱਕ ਕਲਾਂ 1.94 ਕਿਲੋਮੀਟਰ, ਜਿਸ ਤੇ ਲਾਗਤ 24.79 ਲੱਖ ਰੁਪਏ, ਹੇਰਾ ਤੋਂ ਕੋਟਲਾ ਜੰਗਾ 2.55 ਕਿਲੋਮੀਟਰ ਜਿਸ ਤੇ ਲਾਗਤ 32. 85 ਲੱਖ ਰੁਪਏ, ਤਲਵੰਡੀ ਸਲੇਮ ਤੋਂ ਖੀਵਾ 3.64 ਕਿਲੋਮੀਟਰ ਜਿਸ ਤੇ ਲਾਗਤ 64.41 ਲੱਖ ਰੁਪਏ ਆਵੇਗੀ। ਬੀਬੀ ਮਾਨ ਨਾਲ ਇਸ ਮੌਕੇ ਤੇ ਜਸਬੀਰ ਸਿੰਘ ਧੰਜਲ ਹਲਕਾ ਸੰਗਠਨ ਇੰਚਾਰਜ, ਕਰਨੈਲ ਰਾਮ ਬਾਲੂ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ, ਸੋਹਣ ਲਾਲ ਬਲਾਕ ਪ੍ਰਧਾਨ, ਅਮਨਦੀਪ ਬਿੱਟੂ ਬਲਾਕ ਪ੍ਰਧਾਨ, ਮੰਗਜੀਤ ਸਿੰਘ ਬਲਾਕ ਪ੍ਰਧਾਨ, ਧਰਮਪਾਲ ਬਲਾਕ ਪ੍ਰਧਾਨ, ਸੋਨੀ ਗਿੱਲ ਬਲਾਕ ਪ੍ਰਧਾਨ, ਸੁਰਿੰਦਰ ਉੱਗੀ ਬਲਾਕ ਪ੍ਰਧਾਨ, ਬੂਟਾ ਸਿੰਘ ਬਲਾਕ ਪ੍ਰਧਾਨ, ਕੁਲਦੀਪ ਸਿੰਘ ਕਾਂਗਣਾ ਬਲਾਕ ਪ੍ਰਧਾਨ, ਬਲਦੇਵ ਸਹੋਤਾ ਬਲਾਕ ਪ੍ਰਧਾਨ, ਸਤਨਾਮ ਸਿੰਘ ਹਲਕਾ ਕੋਡੀਨੇਟਰ ਟਰਾਂਸਪੋਰਟ ਵਿੰਗ, ਰਾਜੂ ਉੱਪਲ ਹਲਕਾ ਕੋਆਰਡੀਨੇਟਰ ਐਸ.ਸੀ ਵਿੰਗ, ਗੁਰਪ੍ਰੀਤ ਸਿੰਘ ਹਲਕਾ ਕੋਆਰਡੀਨੇਟਰ ਮੀਡੀਆ, ਰਜਨੀਸ਼ ਬੱਬਰ ਹਲਕਾ ਕੋਆਰਡੀਨੇਟਰ ਯੂਥ ਵਿੰਗ, ਵੇਦ ਪ੍ਰਕਾਸ਼ ਹਲਕਾ ਵਾਈਸ ਕੋਆਰਡੀਨੇਟਰ ਮੀਡੀਆ, ਦਰਸ਼ਨ ਸਿੰਘ ਟਾਹਲੀ ਵਾਈਸ ਚੇਅਰਮੈਨ ਜਿਲਾ ਪਰਿਸ਼ਦ, ਮਨਦੀਪ ਸਿੰਘ ਐਕਸੀਅਨ ਮੰਡੀ ਬੋਰਡ ਮਨੋਹਰ ਸਿੰਘ ਬੈਂਸ, ਅਰਜੁਨ ਸਿੰਘ ਅਤੇ ਪਿੰਡਾਂ ਦੇ ਪੰਚ ਸਰਪੰਚ ਮੋਹਤਬਰ ਵਿਅਕਤੀ ਇਸ ਮੌਕੇ ਤੇ ਹਾਜ਼ਰ ਸਨ।



