ਅੱਜ ਹਲਕਾ ਨਕੋਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਣਕ ਦੀ ਬਜਾਈ ਲਈ ਡੀਜ਼ਲ ਦੀ ਸੇਵਾ ਕੀਤੀ ਗਈ, ਇਸ ਮੌਕੇ ‘ਤੇ ਹਲਕਾ ਨਕੋਦਰ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ 2500 ਲੀਟਰ ਡੀਜ਼ਲ ਕਣਕ ਦੀ ਬਜਾਈ ਦੇ ਲਈ ਭੇਜਿਆ ਗਿਆ ਜਿਸ ਦੇ ਤਹਿਤ 80 ਟਰੈਕਟਰਾਂ ਨੂੰ ਡੀਜ਼ਲ ਪਾ ਕੇ ਜਿਹੜੇ ਕਿ ਹੜ ਪ੍ਰਭਾਵਿਤ ਇਲਾਕੇ ਨਾਲ ਸਬੰਧ ਸਨ ਬਿਜਾਈ ਲਈ ਡੀਜ਼ਲ ਦਿੱਤਾ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਕਰਨਾਲ ਤੋਂ ਜਥੇਦਾਰ ਅਮੀਰ ਸਿੰਘ, ਆਗਿਆਕਾਰ ਸਿੰਘ ਜਹਾਂਗੀਰ, ਬਲਵਿੰਦਰ ਸਿੰਘ ਬਿੰਦੂ ਤਲਵੰਡੀ ਭਰੋ, ਲੱਖਾ ਸਿੰਘ ਜਹਾਂਗੀਰ, ਹਰਜਿੰਦਰ ਸਿੰਘ ਜਹਾਂਗੀਰ, ਜੱਜ ਸਿੰਘ ਘੁੰਮਣ, ਗੁਰਮੁਖ ਸਿੰਘ ਵਿਰਕ, ਅਜੀਤ ਸਿੰਘ ਤਲਵੰਡੀ ਭਰੋ, ਬਲਵੀਰ ਸਿੰਘ ਲੰਬੜਦਾਰ ਤਲਵੰਡੀ ਭਰੋ, ਲਖਬੀਰ ਸਿੰਘ ਗਿੱਲ ਸਾਬਕਾ ਸਰਪੰਚ ਤਲਵੰਡੀ ਭਰੋ, ਪਰਮਜੀਤ ਸਿੰਘ, ਬੁੱਧ ਸਿੰਘ ਕੰਗ ਰਾਏ, ਮਨ ਖੁਸ਼ਕਰਨ ਸਿੰਘ ਰਾਂਗੜਾ, ਦਰਸ਼ਨ ਸਿੰਘ ਕੰਗ, ਬਲਵਿੰਦਰ ਸਿੰਘ ਤਲਵੰਡੀ ਭਰੋ, ਸੋਨੂ ਸ਼ਾਹ, ਦਲਵੀਰ ਸਿੰਘ, ਸੁਖਪ੍ਰੀਤ ਸਿੰਘ ਖੋਸਾ, ਕਸ਼ਮੀਰ ਸਿੰਘ, ਪੂਰਨ ਸਿੰਘ ਜਹਾਂਗੀਰ ਅਤੇ ਹੋਰ ਵੀ ਆਗੂ ਹਾਜ਼ਰ ਸਨ।
