ਦੁਨੀਆ ‘ਚ ਅਕਸਰ ਬਹੁਤ ਸਾਰੀਆਂ ਕਹਾਣੀਆਂ ਸੁਣਨ ਲਈ, ਦੇਖਣ ਲਈ ਸਾਹਮਣੇ ਆਉਂਦੀਆਂ। ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਸਚਾਈ ਕੀ ਹੈ। ਸ਼ੋਸ਼ਲ ਮੀਡੀਆ ਭਰਿਆ ਪਿਆ ਬਹੁਤ ਸਾਰੀਆਂ ਪਰਿਵਾਰਕ ਕਹਾਣੀਆਂ । ਇਹਨਾਂ ਕਹਾਣੀਆਂ ਨੂੰ ਪੜ੍ਹ ਕੇ ਇਨਸਾਨ ਕੁਝ ਸਿੱਖ ਜਾਏ ਫਿਰ ਤਾਂ ਠੀਕ ਹੈ, ਜੇ ਪੜ੍ਹ ਕੇ ਵੀ ਨਹੀ ਸਿਖਿਆ ਸਮਝ ਲਓ?
ਪਿਛਲੇ ਦਿਨੀ ਇਕ ਅਜਿਹੀ ਕਹਾਣੀ ਸੁਣਨ ਲਈ ਮਿਲੀ ਜਿਸ ਨੂੰ ਦੇਖ ਕੇ ਮਨ ਵਿੱਚ ਕਈ ਸਵਾਲ ਉੱਭਰੇ, ਦੂਸਰੀ ਧਿਰ ਨੇ ਆਪਣਾ ਪੱਖ ਰੱਖਿਆ। ਦੋਵੇ ਧਿਰਾਂ ਨੂੰ ਸੁਣ ਕੇ ਲਗਿਆ ਆਪਣੀ ਆਪਣੀ ਧਿਰ ਦਾ ਪੱਖ ਪੂਰਿਆ ਜਾ ਰਿਹਾ ਹੈ। ਅਸਲ ਕਹਾਣੀ ਨੂੰ ਜਾਨਣ ਲਈ ਸਮਾਂ ਲੱਗਦਾ ਹੈ। ਪਰ ਸਚਾਈ ਇੱਕ ਦਿਨ ਜਰੂਰ ਸਾਹਮਣੇ ਆ ਜਾਂਦੀ ਹੈ। ਔਰਤ ਹੀ ਔਰਤ ਦੀ ਦੁਸ਼ਮਣ ਹੈ ਇਹ ਲਾਇਨ ਪੜਨ ਲਈ ਅਜੀਬ ਲੱਗਦੀ ਹੈ। ਕਿਤੇ ਸੱਚੀ ਸਾਬਤ ਵੀ ਹੋ ਜਾਂਦੀ ਹੈ।
ਲੋਕ ਆਪਣੇ ਮਸਲੇ ਹੱਲ ਕਰਵਾਉਣ ਲਈ ਮੋਹਤਬਰ ਵਿਅਕਤੀਆਂ ਕੋਲ ਜਾਂਦੇ ਹਨ ਆਪਣੀ ਕਹਾਣੀ ਬਿਆਨ ਕਰਦੇ ਹਨ। ਅੱਗੋ ਮੋਹਤਬਰ ਵਿਅਕਤੀ ਸੁਣ ਕੇ ਸਹੀ ਸਲਾਹ ਦੇ ਦਿੰਦਾ ਜਾਂ ਕਿਹੜੇ ਰਾਹ ਪਾਉਂਦਾ ਉਸ ਦੀ ਮਰਜ਼ੀ ਹੈ। ਗੱਲ ਕੀ ਘਰ ਵਾਲਾ ਆਪਣਾ ਮਸਲਾ ਹੱਲ ਕਰਵਾਉਣ ਦੀ ਵਜਾਏ ਕਈ ਵਾਰ ਮਸਲਾ ਹੋਰ ਉਲਝਾ ਲੈਂਦਾ ਹੈ। ਉਹ ਨਾ ਮੋਹਤਬਰ ਨੂੰ ਕਹਿਣ ਦੇ ਸਮਰੱਥ ਹੁੰਦਾ ਹੈ ਕਿ ਕੰਮ ਗਲਤ ਹੋ ਗਿਆ। ਗਲਤ ਹੋਇਆ ਕੰਮ ਇਨਸਾਨ ਨੂੰ ਬਹੁਤ ਦੂਰ ਤੱਕ ਲੈ ਜਾਂਦਾ ਹੈ। ਇਹ ਮੋਹਤਬਰ ਕਦੇ ਬਾਰੇ ਨਹੀ ਆਉਣ ਦਿੰਦੇ ਕਿ ਉਹਨਾਂ ਦੀ ਸਲਾਹ ਗਲਤ ਸੀ।
ਅਜਿਹੇ ਮੋਹਤਬਰ ਜਾਂ ਪੰਚਾਇਤੀ ਲੋਕਾਂ ਨੂੰ ਥਾਣੇ ਕਹਿਚਾਰੀਆਂ ਦੇ ਰਾਹ ਪਾ ਕੇ ਆਪ ਪਿੰਡ ਵਿੱਚ ਪੂਰਾ ਰੋਹਬ ਮਾਰਦੇ ਦੇਖੇ ਜਾ ਸਕਦੇ ਹਨ। ਉਹਨਾਂ ਦੀ ਦਿਨੋ ਦਿਨ ਪੁੱਛਗਿੱਛ ਵੱਧਦੀ ਹੀ ਜਾ ਰਹੀ ਹੁੰਦੀ ਹੈ। ਲੋਕ ਵੀ ਪਸੰਦ ਕਰਦੇ ਹਨ ਕੰਮ ਦੀ ਤਾਰੀਫ ਹੁੰਦੀ ਹੈ ਇਕ ਦਿਨ ਪੰਚ ਸਰਪੰਚ ਚੁਣੇ ਜਾਂਦੇ ਹਨ। ਕੀ ਅਜਿਹੇ ਮੋਹਤਬਰ ਕਦੇ ਹਿਸਾਬ ਵੀ ਲਗਾਉਂਦੇ ਹੋਣਗੇ ਕਿ ਉਹਨਾਂ ਨੇ ਕਿੰਨੇ ਘਰ ਵਸਾਏ, ਕਿੰਨੇ ਘਰ ਉਜਾੜੇ, ਕਿੰਨਿਆ ਨੂੰ ਲੜਾਇਆ ਕਿੰਨਿਆ ਨੂੰ ਕੋਰਟਾਂ ਕਹਿਚਾਰੀਆਂ ਵੱਲ ਤੋਰਿਆ।
ਮੈਂ ਤਾਂ ਅਜਿਹੀ ਮੋਹਤਬਰ ਵੀ ਦੇਖੇ ਹਨ ਜਿਹਨਾਂ ਨੂੰ ਜਮੀਨੀ ਮਾਮਲਿਆ ਬਾਰੇ ਪਤਾ ਇੱਲ ਕੁੱਕੜ ਦਾ ਨਹੀ ਹੁੰਦਾ, ਚੱਕ ਥੱਲ ਕਰਵਾ ਕਿ ਥਾਣੇ ਤੋਰ ਦਿੰਦੇ ਹਨ ਇੱਥੇ ਨਾ ਗੱਲ ਬਣੇ ਕੋਰਟ ਵਿੱਚ ਵਕੀਲ ਪੱਕੇ ਰੱਖੇ ਹਨ ਬਸ ਇਕ ਦੂਸਰੇ ਦੇ ਨੇੜੇ ਨਹੀ ਹੋਣ ਦੇਣਾ, ਇਹ ਵਰਤਾਰਾ ਆਮ ਹੋ ਗਿਆ।
ਮਾੜੇ ਭਾਗ ਉਸ ਦੇ ਜਿਸ ਨੇ ਪਿੰਡ ਵਿੱਚ ਵਿਆਹ ਕਰਵਾ ਲਿਆ। ਲੜਕੀ ਦੇ ਮਾਪੇ ਵੀ ਪਿੱਛੇ ਹਟ ਜਾਂਦੇ ਹਨ, ਪਸੰਦ ਮੁੰਡੇ ਵਾਲੇ ਵੀ ਨਹੀ ਕਰਦੇ, ਅਜਿਹੇ ਫੈਸਲੇ ਨੂੰ, ਫਿਰ ਮੋਹਤਬਰਾਂ ਦੀ ਲੋੜ ਪੈਂਦੀ ਹੈ ਅਜਿਹੇ ਮਾਮਲੇ ਵਿੱਚ, ਕਿਵੇਂ ਛੁਟਕਾਰਾ ਹੋਵੇ। ਮਰਜ਼ੀ ਪੰਚਾਇਤੀਆਂ ਦੀ ਕਿਵੇਂ ਹੱਲ ਕਰਨਾ ਹੈ। ਸਮਾਜ ਨੂੰ ਜੋੜਨ ਦਾ ਤਜ਼ਰਬਾ ਸਿੱਖਿਆ ਹੀ ਆਉਂਦਾ ਹੈ, ਕਿੰਨਾ ਕੁ ਸਮਾਂ ਲੱਗਦਾ ਕੋਈ ਪਤਾ ਨਹੀ। ਕਈ ਪੰਚਾਇਤੀ ਵਸਾਉਣ ਦੇ ਮਾਹਰ ਹੁੰਦੇ ਹਨ ਕਈ ਗੱਲ ਵਿਗਾੜਨ ਦੇ ਮਾਹਰ। ਮੈਂ ਤਾਂ ਇਹ ਵੀ ਸੁਣਿਆ ਜੇ ਗੱਲ ਵਿਗਾੜਨੀ ਹੋਵੇ ਉਸ ਕੰਮ ਦਾ ਮਾਹਰ ਨਾਲ ਲੈ ਕੇ ਜਾਣਾ ਪੈਂਦਾ ਹੈ।ਬੱਸ ਫਿਰ ਕੀ ਆ, ਗੱਲ ਵਿਗਾੜੀ ਲੳ। ਛਿਤਰੋ ਛਿੱਤਰੀ ਹੋ ਜਾਓ ਉਹ ਤੁਹਾਡੀ ਕਿਸਮਤ ਹੈ।
ਬਿਲਗਾ ਦੇ ਨਾਂ ਨੂੰ ਵੱਟਾ ਲਾਉਣ ਵਾਲਿਓ ਕਦੇ ਸੋਚਿਆ ਕਿ ਗੱਲ ਕਿੱਥੇ ਜਾ ਕੇ ਮੁੱਕੇਗੀ। ਜਿੰਦਗੀਆਂ ਖੱਜਲ ਕਰਨ ਵਾਲਿਓ ਰੱਬ ਨੂੰ ਕੀ ਹਿਸਾਬ ਦਿਓਗੇ। ਤੁਹਾਡੇ ਬੱਚਿਆ ਨਾਲ ਵੀ ਇਕ ਦਿਨ ਅਜਿਹਾ ਹੋ ਸਕਦਾ ਹੈ, ਭੈ ਹੋਣਾ ਚਾਹੀਦਾ ਹੈ। ਚੰਗਾ ਨਹੀ ਹੋਇਆ ਜੋ ਸੁਣ ਰਹੇ ਹਾਂ। ਇੱਕ ਪੁੱਤ ਬਿਗਾਨੀਆਂ ਕੁੜੀਆਂ ਮਗਰ ਫਿਰਦਾ ਫਿਰਦਾ ਇੱਕ ਦਿਨ ਉਸ ਕੁੜੀ ਨਾਲ ਲਵ ਮੈਰਿਜ ਕਰਵਾ ਲੈਂਦਾ ਹੈ। ਪਰ ਘਰਦੇ ਸਹਿਮਤੀ ਨਹੀ ਦਿੰਦੇ, ਅਜਿਹੇ ਜੋੜੇ ਜਿਹਨਾਂ ਦੇ ਪੱਲੇ ਨਾ ਘਰ ਨਾ ਰਹਿਣ ਲਈ ਸਮਰਥਾ, ਜਾਣ ਤਾਂ ਕਿੱਥੇ ਜਾਣ ਅਜਿਹੀ ਕਹਾਣੀ ਸਾਹਮਣੇ ਆਈ ਸੀ ਜਿਹਨਾਂ ਨੂੰ ਮੋਹਤਬਰ ਘਰ ਅੰਦਰ ਦਾਖਲ ਕਰਵਾਉਂਦੇ ਸੀ ਪਰ ਮਾਂ ਨਹੀ ਚਾਹੁੰਦੀ ਸੀ। ਮਾਂ ਪੁੱਤ ਦੀ ਨਹੀ ਬਣੀ ਇਹ ਗੱਲ ਅਲੱਗ ਹੈ ਪਰ ਰਿਸ਼ਤਾ ਨਹੀ ਖਤਮ ਹੋਇਆ। ਪੁੱਤ ਦਾ ਕਾਨੂੰਨੀ ਹੱਕ ਖਤਮ ਨਹੀ ਹੋਇਆ। ਅਗਰ ਕਿਸੇ ਚਾਲ ਨਾਲ ਪਤੀ ਪਤਨੀ ਨੂੰ ਅਲੱਗ ਕਰਨ ਦੀ ਕੋਸ਼ਿਸ਼ ਹੋਈ ਹੈ। ਕੋਸ਼ਿਸ਼ ਕਰਨ ਵਾਲਾ ਸੁੱਖੀ ਨਹੀ ਵਸੇਗਾ। ਪਰ ਮੋਹਤਬਰਾਂ ਤੇ ਤਾਂ ਅਸਰ ਹੀ ਕੋਈ ਨਹੀ ਹੁੰਦਾ ਪਤਾ ਹੀ ਨਹੀ ਕਿੰਨੇ ਕੁ ਅਜਿਹੇ ਤਜ਼ਰਬੇ ਕੀਤੇ ਜਾ ਚੁੱਕੇ ਹੁੰਦੇ ਹਨ, ਮਾਂ ਨਾਲ ਹੈ, ਕੋਈ ਫਿਕਰ ਨਹੀ, ਨੂੰਹ ਨੂੰ ਕੌਣ ਪੁੱਛਦਾ, ਅਜਿਹੀਆਂ ਕੁੜੀਆਂ ਦੇ ਮਾਪੇ ਗਲਤ ਸਟੈਪ ਚੁੱਕਣ ਤੇ ਪਿੱਛੇ ਹੱਟ ਗਏ ਕਿਸ ਨੇ ਮਗਰ ਆਉਣਾ। ਹੁਣ ਕੈਮਰੇ ਸਾਹਮਣੇ ਵੱਡੀਆਂ ਵੱਡੀਆ ਗੱਲ?
ਸ਼ੋਸ਼ਲ ਮੀਡੀਆ ਰਾਹੀ ਮਿਲੀ ਫਿਟਕਾਰ ਦਾ ਕਿੰਨਾ ਕੁ ਅਸਰ ਹੋਵੇਗਾ, ਮੰਨੇ ਤਾਂ ਹੀ ਹਿਸਾਬ ਲੱਗ ਸਕਦਾ। ਮੋਹਤਬਰ ਕਹਾਉਣ ਵਾਲੇ ਵੀ ਰੱਬ ਅੱਗੇ ਝੁੱਕਦੇ ਹੋਣਗੇ। ਉਸ ਸਮੇਂ ਸੋਚਣਾ ਬਣਦਾ ਸਾਡੇ ਤੋ ਕੋਈ ਗਲਤ ਕੰਮ ਨਾ ਹੋਇਆ ਹੋਵੇ। ਇਹ ਲੋਕ ਸੋਚਦੇ ਹੋਣਗੇ ਫਰਿਆਦ ਕਰਦੇ ਹੋਣਗੇ ਕਿਸੇ ਦੀ ਧੀ ਪੁੱਤ ਨੂੰ ਗਲਤ ਸਲਾਹ ਨਾ ਦੇ ਹੋ ਜਾਵੇ। ਨਹੀ ਸੋਚਦੇ ਹੋਣਗੇ, ਜੇ ਸੋਚਦੇ ਹੋਣ ਤਾਂ ਮਾਂ ਨੂੰ ਸਹੀ ਸਲਾਹ ਦਿੱਤੀ ਹੁੰਦੀ ਪੁੱਤ ਦਾ ਘਰ ਨਾ ਪੱਟ ਹੁੰਦਾ, ਪੁੱਤ ਨਸ਼ਿਆ ਦਾ ਸ਼ਿਕਾਰ ਨਾ ਹੁੰਦਾ। ਹੁਣ ਤੱਕ ਇਹ ਤਜ਼ਰਬਾ ਹੋ ਗਿਆ ਜਿਸ ਪਿੰਡ ਦੇ ਪੰਚਾਇਤੀ ਉਸਾਰੂ ਸੋਚ ਰੱਖਦੇ ਹਨ ਉੱਥੇ ਮਾਮਲੇ ਬਹੁਤ ਘੱਟ ਹੋਣਗੇ, ਸੁਖੀ ਵੱਸਣਗੇ ਲੋਕ।
ਅੱਜ ਮੁੰਡੇ ਕੁੜੀਆਂ ਨਾ ਮਿਲਣ ਕਰਕੇ ਵਿਆਹ ਨਹੀ ਹੋ ਰਹੇ। ਜੋ ਵਿਆਹ ਹੋਏ ਹਨ ਉਹਨਾਂ ਚ ਕੁਝ ਨਸ਼ਿਆ ਦੀ ਭੇਟ ਚੜ੍ਹ ਗਏ। ਚੰਗੇ ਵੀ ਹਨ। ਪਰ ਖੇਤ ਨੂੰ ਵਾਹੜ ਹੀ ਖਾਈ ਜਾ ਰਹੀ ਹੈ। ਕਹਾਣੀ ਸਮਝ ਆ ਗਈ ਹੋਵੇ ਤਾਂ ਵਿਚਾਰ ਜਰੂਰ ਲਿਖਿਓ।