ਹਲਕਾ ਨਕੋਦਰ ਦੇ ਪਿੰਡ ਜਹਾਂਗੀਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਫੋਗਿੰਗ ਦੀ ਸ਼ੁਰੂਆਤ ਕੀਤੀ ਐਡਵੋਕੇਟ ਰਾਜ ਕਮਲ ਭੁੱਲਰ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹੜ ਪੀੜਤਾਂ ਨੂੰ ਜਿੱਥੇ ਨਗਦ ਸਹਾਇਤਾ ਅਤੇ ਡੀਜ਼ਲ ਦੀ ਸੇਵਾ ਕੀਤੀ ਹੈ ਇਸ ਤੋਂ ਇਲਾਵਾ ਫੋਗਿੰਗ ਦੀ ਸੇਵਾ ਲਈ ਵੀ ਉਹਨਾਂ ਨੇ 500 ਮਸ਼ੀਨਾਂ ਵੱਖ-ਵੱਖ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਦਿੱਤੀਆਂ ਹਨ। ਜਿਸ ਦੇ ਤਹਿਤ ਅੱਜ ਹਲਕਾ ਨਕੋਦਰ ਦੇ ਜੋ ਬੇਈ ਦਾ ਪ੍ਰਭਾਵਿਤ ਪਿੰਡ ਜਹਾਂਗੀਰ ਤੋਂ ਸ਼ੁਰੂਆਤ ਕੀਤੀ ਜਿਸ ਦੇ ਤਹਿਤ 25 ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਫੋਕਿੰਗ ਕੀਤੀ ਜਾਏਗੀ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਹਾਂਗੀਰ ਦੀ ਟੀਮ ਮੌਜੂਦ ਸੀ ਜਿਹਨਾਂ ਨੇ ਕਿਹਾ ਕਿ ਜਿਹੜੀ ਵੀ ਸਿਲਟ ਇਕੱਠੀ ਕਰਨ ਦੀ ਜਿੰਮੇਵਾਰੀ ਅਤੇ ਜੋ ਕਣਕ ਬੀਜਣ ਦੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਹੈ ਉਹ ਸ਼੍ਰੋਮਣੀ ਅਕਾਲੀ ਦਲ ਬੀਜ ਅਤੇ ਖਾਦ ਮੁਹੱਈਆ ਕਰਵਾਏਗਾ। ਉਹਨਾਂ ਨੇ ਆਪਣੀ ਟੀਮ ਨੂੰ ਇਹ ਵੀ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਤੋਂ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਕੋਈ ਵੀ ਹੋਵੇ ਆਪਾਂ ਸਾਰਿਆਂ ਦੀ ਇੱਕ ਤਰਫੋਂ ਮਦਦ ਕਰਨੀ ਹੈ।


