ਸਰਕਾਰ ਵੱਲੋ ਪ੍ਰਾਪਤ ਹੋਈਆਂ ਹਦਾਇਤਾ ਅਨੁਸਾਰ ਨਗਰ ਪੰਚਾਇਤ ਬਿਲਗਾ ਵਿਖੇ 02 ਅਕਤੂਬਰ 2025 ਤੱਕ” ਸਵੱਛਤਾ ਹੀ ਸੇਵਾ ” ਮੁਹਿੰਮ ਚਲਾਈ ਜਾ ਰਹੀ ਹੈ।
ਨਗਰ ਪੰਚਾਇਤ ਬਿਲਗਾ ਦੇ ਕਾਰਜ ਸਾਧਕ ਅਫਸਰ ਸ਼੍ਰੀ ਰਣਧੀਰ ਸਿੰਘ , ਪ੍ਰਧਾਨ ਸ਼੍ਰੀ ਗੁਰਨਾਮ ਸਿੰਘ ਜੱਖੂ ਦੇ ਆਦੇਸ਼ਾਂ ਤਹਿਤ ਅਤੇ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਦਫਤਰ ਨਗਰ ਪੰਚਾਇਤ ਬਿਲਗਾ ਵਿਖੇ ਸਫਾਈ ਸੇਵਕਾਂ ਦਾ ਮੈਡੀਕਲ ਚੈਕੱਅਪ ਕਰਵਾਇਆ ਗਿਆ। ਪ੍ਰਧਾਨ ਜੱਖੂ ਵੱਲੋ ਸਫ਼ਾਈ ਸੇਵਕਾਂ ਨੂੰ ਸੇਫਟੀ ਕਿੱਟਾਂ ਦਿੱਤੀਆਂ ਗਈਆਂ ਅਤੇ ਆਪਣੇ ਆਪ ਨੂੰ ਨਿਰੋਗ ਰੱਖਣ ਲਈ ਜਾਗਰੂਕ ਕੀਤਾ ਗਿਆ। ਪੀ ਐੱਚ ਸੀ ਬਿਲਗਾ ਤੋ ਆਏ ਡਾਕਟਰ ਪੁਨੀਤ ਕੌਰ ਮੈਡੀਕਲ ਅਫ਼ਸਰ ਵੱਲੋ ਸਫ਼ਾਈ ਸੇਵਕਾਂ ਨੂੰ ਗੰਦਗੀ ਤੋਂ ਹੁਣ ਵਾਲੀਆ ਬਿਮਾਰੀਆ ਬਾਰੇ ਜਾਣੂ ਕਰਵਾਇਆ ਅਤੇ ਇਸ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਮੌਕੇ ਤੇ ਪ੍ਰਧਾਨ ਸ.ਗੁਰਨਾਮ ਸਿੰਘ ਜੱਖੂ ਜੀ, ਤਰਸੇਮ ਸੁਮਨ ਐਸ. ਡੀ. ਓ, ਪੀ ਐਸ ਪੀ ਸੀ ਐਲ ਬਿਲਗਾ, ਸ਼੍ਰੀਮਤੀ ਬਲਰਾਜ ਕੌਰ ਕੌਂਸਲਰ, ਰਾਜਿੰਦਰ ਕੁਮਾਰ, ਵਿਜੈ ਕੁਮਾਰ, ਸ. ਮੋਹਣ ਸਿੰਘ ਧਾਰੀਵਾਲ ਸੁਪਰਵਾਈਜ਼ਰ ਪੈਸਕੋ, ਵਿਵੇਕ ਗਾਂਧੀ ਕਲਰਕ, ਅੰਜਲੀ ਸੀ.ਐਫ, ਮੋਟੀਵੇਟਰ ਜੋਤੀ, ਸੁਪਰਵਾਈਜਰ ਅਸ਼ਨੀ ਕੁਮਾਰ, ਵਿਪਨ ਕੁਮਾਰ, ਦਫ਼ਤਰੀ ਸਟਾਫ ਅਤੇ ਸਫਾਈ ਕਰਮਚਾਰੀ ਹਾਜ਼ਰ ਸਨ।


