ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ। ਕਿ ਹਰੇਕ ਪਰਿਵਾਰ ਨੂੰ 10-10 ਲੱਖ ਰੁਪਏ ਦਾ ਮੁਫਤ ਇਲਾਜ ਮਿਲੇਗਾ। ਇਸ ਸਿਹਤ ਯੋਜਨਾ ਤਹਿਤ ਤਰਨ ਤਾਰਨ ਤੇ ਬਰਨਾਲਾ ਵਿੱਚ ਰਜਿਸਟਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ ਕੈਂਪਾਂ ਉੱਤੇ ਰਜਿਸਟਰੇਸ਼ਨ ਕਰਵਾਉਣ ਲਈ ਦਸਿਆ ਗਿਆ ਕਿ ਲੱਗੀਆਂ ਲੋਕਾਂ ਦੀਆਂ ਵੱਡੀ ਗਿਣਤੀ ਵਿੱਚ ਭੀੜਾਂ। ਪਾਇਲਟ ਪ੍ਰੋਜੈਕਟ ਵਜੋਂ ਤਰਨ ਤਾਰਨ ਅਤੇ ਬਰਨਾਲਾ ਵਿੱਚ ਕੈਂਪ ਲਗਾਇਆ ਗਿਆ ਹੈ ਇਹਨਾਂ ਕੈਂਪਾਂ ਵਿੱਚ ਰਜਿਸਟਰੇਸ਼ਨ ਕਰਾਉਣ ਲਈ ਲੰਬੀਆਂ ਲਾਈਨਾਂ ਲੱਗੀਆਂ ਗਈਆਂ ਦੱਸੀਆਂ ਗਈਆਂ ਹਨ।
ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਦੇ ਹਰੇਕ ਪਰਿਵਾਰ ਨੂੰ 10 -10 ਲੱਖ ਰੁਪਏ ਦਾ ਸਲਾਨਾ ਮੁਫਤ ਇਲਾਜ ਮਿਲੇਗਾ। ਦੋਸਤੋ ਅੱਜ ਲੋਕ ਇਲਾਜ ਦੁੱਖੋ ਮਰ ਰਹੇ ਹਨ ਕਿਉਕਿ ਇਲਾਜ ਮਹਿੰਗਾ ਹੋ ਗਿਆ ਅਤੇ ਜਿਆਦਾਤਰ ਪ੍ਰਾਈਵੇਟ ਹੱਥਾਂ ਵਿੱਚ ਚਲੇ ਗਿਆ ਹੈ। ਭਾਂਵੇ ਕਿ ਸਰਕਾਰ ਇਹ ਦਾਅਵਾ ਕਰਦੀ ਹੈ ਕਿ 881 ਆਮ ਆਦਮੀ ਕਲੀਨਿਕਾਂ ਨੂੰ 1000 ਤੱਕ ਕਰ ਦਿੱਤਾ ਜਾਵੇਗਾ ਜਿੱਥੇ 100 ਫੀਸਦੀ ਦਵਾਈ ਮਿਲ ਰਹੀ ਹੈ। ਇਹਨਾਂ ਕਲੀਨਿਕਾਂ ਵਿੱਚ ਆਮ ਬੀਮਾਰੀਆਂ ਦਾ ਇਲਾਜ ਹੋ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਇਕ ਛੱਤ ਹੇਠ ਚੱਲ ਰਹੇ ਇਲਾਜ ਦੀ ਮਿਸਾਲ ਬਿਲਗਾ ਦੇ ਆਮ ਆਦਮੀ ਕਲੀਨਿਕ ਜਿੱਥੇ ਜਾਣ ਦਾ ਮੌਕਾ ਮਿਲਦਾ ਹੈ ਰੋਜ਼ਾਨਾ 150 ਤੋਂ ਵੱਧ ਲੋਕ ਇਲਾਜ ਲਈ ਆਉਂਦੇ ਹਨ ਜਦੋਂ ਕਿ ਪ੍ਰਾਇਮਰੀ ਹੈਲਥ ਸੈਂਟਰ ਸਮੇਂ 25 ਤੋਂ 30 ਲੋਕ ਹੀ ਆਉਂਦੇ ਸਨ।
ਨਵੀਂ ਸਿਹਤ ਯੋਜਨਾ ਵਿੱਚ 10-10 ਲੱਖ ਰੁਪਏ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਇਲਾਜ ਹੋਵੇਗਾ ਜਿਸ ਵਾਸਤੇ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਕਿਹੜੇ ਕਿਹੜੇ ਹੋਣਗੇ ਬਾਰੇ ਦੱਸਿਆ ਜਾਵੇਗਾ। ਸੁਣਨ ਲਈ ਬਹੁਤ ਚੰਗੀ ਯੋਜਨਾ ਲੱਗ ਰਹੀ ਹੈ ਜਿਵੇਂ ਪਹਿਲਾ ਅਸੀ ਜਿਕਰ ਕੀਤਾ ਕਿ ਇਲਾਜ ਬਹੁਤ ਮਹਿੰਗਾ ਹੋ ਗਿਆ ਹੈ। ਅਗਰ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਲੋਕਾਂ ਲਈ ਇਹ ਵੱਡੀ ਸਹੂਲਤ ਹੋ ਸਕਦੀ ਹੈ।


