ਅੱਜ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਨੂਰਮਹਿਲ (ਸਕੈਨ) ਵਲੋਂ ਕਰਵਾਏ ਜਾ ਰਹੇ 13ਵੇਂ ਸਾਲਾਨਾ ਐਥਲੈਟਿਕਸ ਮੁਕਾਬਲਿਆਂ ਨੂੰ ਕਰਵਾਉਣ ਸੰਬੰਧੀ ਸਕੈਨ ਦੇ ਫਾਊਂਡਰ ਪ੍ਰਧਾਨ ਸ. ਰਣਜੀਤ ਸਿੰਘ ਹੁੰਦਲ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਥਲੈਟਿਕਸ ਮੁਕਾਬਲੇ ਨਵੰਬਰ ਮਹੀਨੇ ਵਿੱਚ ਹੀ ਕਰਵਾਏ ਜਾਣਗੇ। ਇਸ ਮੀਟਿੰਗ ਵਿੱਚ ਹਾਜ਼ਰ ਸੰਸਥਾ ਦੇ ਐਗਜੇਕਟਿਵ ਮੈਂਬਰਾਂ ਵਿੱਚ ਮੈਡਮ ਸੁਮਨ ਲਤਾ ਪਾਠਕ ਵਾਇਸ ਪ੍ਰਧਾਨ, ਪਵਨ ਕੁਮਾਰ ਰਾਏ ਸਕੱਤਰ, ਪਰਮਜੀਤ ਸਿੰਘ ਚੀਮਾ ਖਜਾਨਚੀ, ਮੱਖਣ ਸ਼ੇਰਪੁਰੀ ਸਹਾਇਕ ਸਕੱਤਰ, ਸਕੈਨ ਵੱਲੋ 13 ਵੇਂਖੁਸ਼ਪਾਲ ਚੀਮਾ, ਹਰਕਮਲ ਸਿੰਘ ਜੌਹਲ ,ਪ੍ਰਿਤਪਾਲ ਸਿੰਘ ਨੰਨਰਾ ਅਤੇ ਜਗਜੀਤ ਸਿੰਘ ਬਾਸੀ ਹਾਜ਼ਰ ਸਨ।
