ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋ ਬਿਲਗਾ ਵਿੱਚ ਕੀਤੇ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਜਾਂ, ਜਿਹਨਾਂ ਵਿੱਚ ਵੱਖ-ਵੱਖ ਧਰਮਸ਼ਾਲਾ, ਲਾਇਬ੍ਰੇਰੀ, ਜੇਸੀਬੀ ਮਸ਼ੀਨ, ਸੀਵੇਰਜ (8 ਛੱਪੜਾਂ ਨੂੰ ਜੋੜ ਕੇ ਟਰੀਟਮੈਂਟ ਪਲਾਂਟ) ਦਾ ਕੰਮ ਚੱਲ ਰਿਹਾ ਹੈ। ਵਾਟਰ ਸਪਲਾਈ ਦੀਆਂ ਲਾਈਨਾਂ ਪੈ ਚੁੱਕੀਆਂ ਹਨ। ਰਿੰਗ ਰੋਡ ਕੱਢਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਕਈ ਹੋਰ ਲੋਕਾਂ ਦੀ ਮੰਗ ਨੂੰ ਲੈ ਕੇ ਕੰਮ ਕੀਤੇ ਗਏ। ਬੀਬੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਹੈ ਜਿਸ ਨੇ ਸਭ ਤੋਂ ਵੱਧ ਗਰਾਂਟ ਬਿਲਗਾ ਲਈ ਲਿਆਂਦੀ ਹੈ। ਜਿਸ ਨੂੰ ਦੇਖ ਕੇ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਵਿੱਚ ਸ਼ਾਮਲ ਹੋਣ ਵਾਲੇ ਲਗਾਤਾਰ ਜੁੜ ਰਹੇ ਹਨ ਜਿਵੇਂ ਅੱਜ ਬਿਲਗਾ ਵਿੱਚ ਬਹੁਤ ਸੂਝਵਾਨ, ਧਾਰਮਿਕ ਵਿਚਾਰਾਂ ਵਾਲੇ ਸ਼੍ਰੀਮਤੀ ਗੁਰਬਿੰਦਰ ਕੌਰ ਬਿਲਗਾ, ਸਕੂਲ ਮੁੱਖੀ ਸ਼੍ਰੀਮਤੀ ਰਜਨੀ ਬਾਹੜਾ, ਸ਼੍ਰੀਮਤੀ ਸਤਿੰਦਰ ਕੌਰ ਬਾਹੜਾ, ਸ਼੍ਰੀ ਅਕਸ਼ਦ ਬਾਹੜਾ, ਸ਼੍ਰੀ ਕਰਨ ਥਾਪਰ, ਸ਼੍ਰੀ ਪਵਿੱਤਰ ਸਿੰਘ ਪਿੱਤਾ, ਸ਼੍ਰੀ ਅਮਰੀਕ ਸਿੰਘ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸਾਰਿਆ ਨੂੰ ਜੀ ਆਇਆ ਨੂੰ ਆਖਿਆ ਅਤੇ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹਲਕਾ ਨਕੋਦਰ ਦੇ ਸੰਗਠਨ ਇੰਚਾਰਜ ਜਸਵੀਰ ਸਿੰਘ ਧੰਜਲ, ਪ੍ਰਧਾਨ ਗੁਰਨਾਮ ਸਿੰਘ ਜੱਖੂ, ਵਾਇਸ ਪ੍ਰਧਾਨ ਸੰਦੀਪ ਸਿੰਘ, ਸਤਨਾਮ ਸਿੰਘ ਕਲੇਰ, ਮਾਸਟਰ ਜੋਗਿੰਦਰ ਸਿੰਘ, ਬਲਰਾਜ ਕੌਰ ਐਮ ਸੀ, ਬਲਵੀਰ ਕੌਰ ਐਮ ਸੀ, ਗੁਰਵੀਰ ਸਿੰਘ, ਨਰਿੰਦਰ ਕੁਮਾਰ, ਹਰਪ੍ਰੀਤ ਸਿੰਘ ਹੈਪੀ, ਜੁਪਿੰਦਰ ਸਿੰਘ, ਅਮਨਵੀਰ ਵਿੱਕੀ ਹਾਜ਼ਰ ਸਨ।



