Breaking
Fri. Oct 31st, 2025

ਦੋਨਾ ਇਲਾਕੇ ਵਿੱਚ ਅਕਾਲੀ ਦਲ ਨੂੰ ਇਕ ਹੋਰ ਸੰਨ੍ਹ ਲੱਗੀ-ਬੀਬੀ ਮਾਨ

ਆਮ ਆਦਮੀ ਪਾਰਟੀ ਦਾ ਵੱਧਦਾ ਕਾਰਵਾਂ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਕਿਉਕਿ ਪੰਜਾਬ ਦੀ ਨਿਰਪੱਖ ਸਿਆਸਤ, ਪਾਰਟੀਬਾਜੀ ਤੋਂ ਉਪਰ ਉਠ ਕੇ ਪਿੰਡਾਂ ਦੀ ਡਿਵੈਲਪਮੈਂਟ, ਜਾਤ ਪਾਤ ਤੋਂ ਉੱਪਰ ਉੱਠ ਕੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸ. ਭਗਵਤ ਸਿੰਘ ਮਾਨ ਵੱਲੋ ਇਮਾਨਦਾਰੀ ਨਾਲ ਜਾ ਰਹੀਆਂ ਸਹੂਲਤਾਂ ਜਿਹੜੀਆਂ ਕਿ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ ਉਸ ਦੀ ਮਿਸਾਲ ਹਲਕਾ ਨਕੋਦਰ ਦੇ ਦੋਨੇ ਇਲਾਕੇ ਤੋਂ ਮਿਲਦੀ ਹੈ ਜਿੱਥੇ ਇੱਕ ਵੱਡਾ ਅਕਾਲੀ ਦਲ ਦਾ ਚਿਹਰਾ ਮਨੋਹਰ ਲਾਲ ਬੈਂਸ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਰਿਹਾ, ਪੰਜਾਬ ਐਸ ਸੀ ਵਿੰਗ ਦਾ ਵਾਈਸ ਪ੍ਰਧਾਨ ਰਿਹਾ, ਜਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਰਿਹਾ ਆਪਣੇ ਪਿੰਡ ਹੇਰਾਂ ਦਾ ਸਰਪੰਚ ਰਿਹਾ ਜੋ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਹੈ ਆਪਣੇ ਪਰਿਵਾਰ ਸਮੇਤ।

ਇਸ ਇਲਾਕੇ ਦੇ ਖਾਸ ਕਰਕੇ 52 ਪਿੰਡ ਉਹਨਾਂ ਦੇ ਵਿੱਚੋ ਇੱਕ ਸਮਝ ਲਓ ਇਹ ਇੱਕ ਵੱਡੀ ਸੰਨ੍ਹ ਲੱਗੀ ਹੈ ਇਹ ਸ਼ਬਦ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਮਨੋਹਰ ਸਿੰਘ ਬੈਂਸ ਨੂੰ ਸ਼ਾਮਲ ਕਰਨ ਸਮੇਂ ਕਹੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਪਿੰਡ ਦੇ ਵਿੱਚੋ ਬੈਂਸ ਵੱਡੇ ਪੱਧਰ ਦੇ ਉੱਤੇ ਸ਼ਮੂਲੀਅਤ ਕਰਵਾਊਗਾ। ਦੋਨੇ ਦਾ ਅਕਾਲੀ ਦਲ ਨਾਲ ਸੰਬੰਧਤ ਸਾਰਾ ਵੋਟਰ “ਆਪ” ਵੱਲ ਚੜੇਗਾ। ਸ. ਬੈਂਸ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਅਹਿਮ ਭੂਮਿਕਾ ਰਹੀ ਸ. ਜੋਗਾ ਸਿੰਘ ਸਿਆਣੀਵਾਲਾ ਦੀ । ਸ. ਬੈਂਸ ਨੇ ਹਲਕੇ ਦੀ ਭਰਮੀ ਹਾਜ਼ਰੀ ਦੇ ਵਿੱਚ ਉਹਨਾਂ ਨਾਲ ਵਿਜੈ ਕੁਮਾਰ, ਸੁਰਜੀਤ ਸਿੰਘ, ਗੁਰਮੁੱਖ ਸਿੰਘ, ਅਮਰਜੀਤ ਸਿੰਘ, ਜੌਹਨ ਸਭਰਵਾਲ, ਜਸਬੀਰ ਸਿੰਘ, ਪ੍ਰੇਮ ਕੁਮਾਰ, ਜੁਗਰਾਜ ਸਿੰਘ ਜੱਸੀ, ਵਿਸ਼ਾਲ, ਲਖਵੀਰ ਸਿੰਘ ਸਮੇਤ ਪਰਿਵਾਰਕ ਮੈਂਬਰ ਆਮ ਆਦਮੀ ਪਾਰਟੀ ਜੁਆਇਨ ਕੀਤੀ। ਜਿਹਨਾਂ ਦਾ ਜੋਰਦਾਰ ਸਵਾਗਤ ਕਰਦਿਆ ਬੀਬੀ ਮਾਨ ਨੇ ਜੀ ਆਇਆ ਆਖਿਆ । ਸ. ਬੈਂਸ ਦਾ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।

ਇਸ ਮੌਕੇ ਤੇ ਸ਼੍ਰੀ ਵਿਜੈ ਦਾਨਵ ਚੇਅਰਮੈਨ ਦਲਿਤ ਵਿਕਾਸ ਬੋਰਡ ਪੰਜਾਬ, ਦਰਸ਼ਨ ਟਾਹਲੀ ਵਾਈਸ ਚੇਅਰਮੈਨ ਜਿਲਾ ਪ੍ਰੀਸ਼ਦ, ਜਸਵੀਰ ਧੰਜਲ ਹਲਕਾ ਸੰਗਠਨ ਇੰਚਾਰਜ
ਕਰਨੈਲ ਰਾਮ ਬਾਲੂ ਚੇਅਰਮੈਨ ਮੰਡੀ ਬੋਰਡ ਨਕੋਦਰ,
ਰਾਜੀਵ ਮਿਸਰ ਐਮ.ਸੀ. ਨੂਰਮਹਿਲ,ਰਾਜੂ ਉੱਪਲ,
ਪਸ.ਜੋਗਾ ਸਿੰਘ ਸਰਪੰਚ ਅਤੇ ਸੀਨੀਅਰ ਪਾਰਟੀ ਲੀਡਰ
ਅਰਜੁਨ ਸਿੰਘ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ ਬਠਲਾ ਬਲਾਕ ਪ੍ਰਧਾਨ ਸੋਹਨ ਲਾਲ, ਬਲਾਕ ਪ੍ਰਧਾਨ
ਬਲਦੇਵ ਸਹੋਤਾ, ਬਲਾਕ ਪ੍ਰਧਾਨ ਸਰਪੰਚ ਜੌਹਨ ਰਸੂਲਪੁਰ , ਸਰਪੰਚ ਹਰਪ੍ਰੀਤ ਸਿੰਘ ਤਲਵੰਡੀ ਭਰੋਂ
ਸਰਪੰਚ ਕੁਲਦੀਪ ਰਹੀਮਪੁਰ, ਮੇਵਾ ਸਿੰਘ ਸਰਪੰਚ ਨੰਗਲ ਜੀਵਨ ਸਰਪੰਚ, ਜਸਪਾਲ ਸਿੰਘ ਕੋਟਲਾ ਜੰਗਾ,
ਸਰਪੰਚ ਧਰਮਪਾਲ ਗੋਹੀਰ , ਸਰਪੰਚ ਹਰਦੀਪ ਸਿੰਘ ਮੁੱਧ
ਸਰਪੰਚ ਜਗਮੀਤ ਸਿੰਘ ਹੁਸੈਨਪੁਰ, ਹਰਨੇਕ ਸਿੰਘ ਹੇਰਾਂ
ਸੋਨੀ ਗਿੱਲ ਹੇਰਾਂ, ਅਮਰਜੀਤ ਸਿੰਘ, ਅਮਨਦੀਪ ਸਿੰਘ ਤੱਖਰ, ਬਲਵੰਤ ਸਿੰਘ ਸਾਬਕਾ ਸਰਪੰਚ ਟੁੱਟ ਕਲਾਂ,
ਸਰਬਜੀਤ ਸਿੰਘ ਸਾਬਕਾ ਸਰਪੰਚ ਸ਼ਕਰਪੁਰ,
ਜਸਵੀਰ ਸਿੰਘ ਸਾਬਕਾ ਸਰਪੰਚ ਢੇਰੀਆਂ ਆਦਿ ਹਾਜ਼ਰ ਸਨ।

Related Post

Leave a Reply

Your email address will not be published. Required fields are marked *