ਅੱਜ ਨੂਰਮਹਿਲ ਵਿਖੇ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਸੀਨੀਅਰ ਅਕਾਲੀ ਆਗੂ ਹਲਕਾ ਨਕੋਦਰ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਪੁੱਛਿਆ ਕਿ ਆਦਮੀ ਪਾਰਟੀ ਵਿੱਚ ਗਏ ਨੂਰਮਹਿਲ ਦੇ ਕੁਝ ਵਿਅਕਤੀਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਚੱਲਦੇ ਹਨ ਜਦੋਂ ਦੀ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਹੈ ਉਸ ਦਿਨ ਤੋਂ ਹੀ ਉਹਨਾਂ ਦੇ ਆਗੂਆਂ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਤੋਰ ਦਿੱਤਾ ਸੀ ਕਿਉਂਕਿ ਆਹ ਸਿੱਧੇ ਤੌਰ ਤੇ ਸੁਧਾਰ ਲਹਿਰ ਕੇਵਲ ਤੇ ਕੇਵਲ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੀ ਹੈ ਇਹ ਪਿਛਲੇ ਦੋ ਸਾਲ ਇਹ ਵਿਅਕਤੀ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਚਲਦੇ ਹਨ ਜਿਨਾਂ ਨੂੰ ਅੱਜ ਦੁਬਾਰਾ ਸਰੋਪੇ ਪਾ ਕੇ ਫੋਕੀ ਵਾਹ ਵਾਹ ਖੱਟਣ ਚਾਹੁੰਦੀ ਹੈ। ਆਮ ਆਦਮੀ ਪਾਰਟੀ ਇਹ ਸਿਰਫ ਕੇਵਲ ਤੇ ਕੇਵਲ ਸਿਆਸੀ ਡਰਾਮੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਅਕਾਲੀ ਦਲ ਦੇ ਜਿਹੜੇ ਆਗੂ ਹਨ ਅੱਜ ਵੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਨ ।ਇਸ ਮੌਕੇ ਤੇ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਤੋਂ ਇਲਾਵਾ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਪਰਮਿੰਦਰ ਸਿੰਘ ਸ਼ਾਮਪੁਰ, ਜਥੇਦਾਰ ਮੇਜਰ ਸਿੰਘ ਔਜਲਾ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਗੋਖਾ, ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਗੁਰਪ੍ਰੀਤ ਸਿੰਘ ਭੰਡਾਲ ਅਤੇ ਹੋਰ ਵੀ ਅਕਾਲੀ ਆਗੂ ਮੌਜੂਦ ਸਨ।



 
                        